ਮੋਗਾ (ਗਰੋਵਰ, ਗੋਪੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀਆਂ ਦਾ ਨਾਮ ਵਿਸ਼ਵ ਭਰ ਵਿਚ ਉੱਚਾ ਚੁੱਕਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਖ਼ਿਡਾਰਨ ਹਰਮਨਪ੍ਰੀਤ ਨੂੰ ਡੀ. ਐੱਸ. ਪੀ. ਬਣਾ ਕੇ ਮੋਗਾ ਜ਼ਿਲੇ ਨੂੰ ਵਿਸ਼ੇਸ਼ ਮਾਣ ਦਿੱਤਾ ਹੈ, ਜਿਸ ਕਰਕੇ ਪੂਰੇ ਜ਼ਿਲੇ ਦੇ ਵਸਨੀਕ ਮੁੱਖ ਮੰਤਰੀ ਦੇ ਧੰਨਵਾਦੀ ਹਨ। ਇਹ ਪ੍ਰਗਟਾਵਾ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਤੇ ਪਿੰਡ ਰਾਊਕੇ ਕਲਾਂ ਦੇ ਸਾਬਕਾ ਸਰਪੰਚ ਸੁਖਬੀਰ ਸਿੰਘ ਰਾਊਕੇ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਦਿਲ ਮੋਗਾ ਜ਼ਿਲੇ ਦੀ ਹਰ ਪੱਖੋਂ ਪੰਜਾਬ ਵਿਚ ਇੱਕ ਵਿਲੱਖਣ ਮਹੱਤਤਾ ਹੈ ਅਤੇ ਇਸੇ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਜ਼ਿਲੇ ਦੇ ਲੋਕ ਹੁਣ ਇਹ ਆਸ ਵੀ ਕਰਦੇ ਹਨ ਕਿ ਮੋਗਾ ਜ਼ਿਲੇ ਦੇ ਵਿਧਾਨ ਸਭਾ ਹਲਕਾ ਬਾਘਾਪੁਰਾਣਾ ਤੋਂ ਜਿੱਤੇ ਦਰਸ਼ਨ ਸਿੰਘ ਬਰਾੜ ਨੂੰ ਵੀ ਮੁੱਖ ਮੰਤਰੀ ਪੰਜਾਬ ਕੈਬਨਿਟ ਵਿਚ ਸ਼ਾਮਲ ਕਰਕੇ ਮੋਗਾ ਵਾਸੀਆਂ ਨੂੰ ਇੱਕ ਹੋਰ ਮਾਣ ਦੇਣ ਤਾਂ ਜੋਂ ਜ਼ਿਲੇ ਦਾ ਸਰਬਪੱਖੀ ਵਿਕਾਸ ਹੋ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਇਸ ਅਹਿਮ ਪਹਿਲ ਕਦਮੀ ਨਾਲ ਪੰਜਾਬ ਦੀਆਂ ਧੀਆਂ ਦੇ ਵੱਖ-ਵੱਖ ਖ਼ੇਡਾਂ ਵਿਚ ਹਿੱਸਾ ਲੈਣ ਦੀ ਹੋਰ ਦਿਲਚਸਪੀ ਵੱਧੇਗੀ। ਇਸ ਮੌਕੇ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।
ਦੁੱਧ ਦੇ ਬਹਾਨੇ ਸ਼ਰਾਬ ਵੇਚਣ ਵਾਲਾ ਦੁੱਧ ਵਾਲਾ ਪੁਲਸ ਅੜੀਕੇ
NEXT STORY