ਦੋਰਾਹਾ, (ਵਿਨਾਇਕ)- ਕੋਰੋਨਾ ਮਹਾਮਾਰੀ ਨੂੰ ਦੇਖਦਿਆਂ ਗੁਰੂ ਦੇ ਪਿਆਰੇ ਸਿੱਖ ਜਥੇ. ਹਰਮਿੰਦਰ ਸਿੰਘ (70) ਨਿਵਾਸੀ ਪਾਇਲ, ਜਿਨ੍ਹਾਂ ਨੇ ਆਪਣੀ 6ਵੀਂ ਪੈਦਲ ਯਾਤਰਾ ਗੁ. ਸ੍ਰੀ ਕਲਗੀਧਰ ਸਾਹਿਬ ਦੋਰਾਹਾ ਤੋਂ ਸ਼ੁਰੂ ਕੀਤੀ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ, ਸ੍ਰੀ ਦਮਦਮਾ ਸਾਹਿਬ, ਸ੍ਰੀ ਪਟਨਾ ਸਾਹਿਬ, ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸ੍ਰੀ ਨਾਂਦੇੜ ਸਾਹਿਬ, ਹਿੰਦੂ ਧਰਮ ਦੇ ਪਵਿੱਤਰ ਅਤੇ ਪੂਜਣਯੋਗ ਸਥਾਨ ਓਮਕਾਰੇਸਵਰ ਜੋਤਿਰਲਿੰਗ, ਸ੍ਰੀ ਰਾਮ ਮੰਦਿਰ ਅਯੋਧਿਆ ਅਤੇ ਬੰਦੀ-ਛੋੜ ਤੋਂ ਇਲਾਵਾ ਹੋਰ ਬਹੁਤ ਸਾਰੇ ਧਾਰਮਿਕ ਸਥਾਨਾਂ ਦੇ ਨਾਲ-ਨਾਲ ਜਿਥੇ ਕਿਸਾਨ ਵੀਰ ਟਿੱਕਰੀ ਬਾਰਡਰ ਅਤੇ ਸਿੰਘੂ ਬਾਰਡਰ ਵਿਖੇ ਕਿਸਾਨੀ ਹਿੱਤਾਂ ਲਈ ਸੰਘਰਸ਼ ਕਰ ਰਹੇ ਹਨ, ਉਨ੍ਹਾਂ ਦੀ ਹੌਸਲਾ ਅਫਜ਼ਾਈ ਲਈ ਵਿਸ਼ੇਸ਼ ਤੌਰ ’ਤੇ ਗਏ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਇਹ ਯਾਤਰਾ 314 ਦਿਨਾਂ ’ਚ ਪੂਰੀ ਕੀਤੀ ਹੈ ਤੇ ਇਸ ਯਾਤਰਾ ਦੇ ਦੌਰਾਨ 5700 ਕਿਲੋਮੀਟਰ ਦਾ ਸਫਰ ਤੈਅ ਕੀਤਾ ਹੈ। ਜਥੇ. ਹਰਮਹਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਗੁਰੂ ਸਾਹਿਬ ਜੀ ਦੇ ਦਿੱਤੇ ਸੰਦੇਸ਼ ਉੱਪਰ ਚੱਲ ਕੇ ਗੁਰੂ ਸਾਹਿਬ ਜੀ ਦੇ ਜੀਵਨ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਲੋਕਾਂ ਨੂੰ ਗੁਰੂ ਸਾਹਿਬ ਦੇ ਸੰਦੇਸ਼ ਤੋਂ ਜਾਣੂ ਕਰਵਾਉਣ ਦੇ ਮੰਤਵ ਨਾਲ ਸਰਬੱਤ ਦੇ ਭਲੇ ਲਈ ਕੌਮਾਤਰੀ ਮਹਾਮਾਰੀ ਕੋਰੋਨਾ ਦੇ ਖਾਤਮੇ ਲਈ ਅਤੇ ਕਿਸਾਨੀ ਸੰਘਰਸ਼ ਦੀ ਸਫਲਤਾ ਲਈ ਯਤਨਸ਼ੀਲ ਹਨ।
ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਲਈ ਸਹਾਰਾ ਬਣਨਗੇ ਕੈਪਟਨ, ਮੁਫ਼ਤ ਸਿੱਖਿਆ ਸਮੇਤ ਕੀਤੇ ਕਈ ਵੱਡੇ ਐਲਾਨ
NEXT STORY