ਪਟਿਆਲਾ (ਬਲਜਿੰਦਰ/ਪਰਮੀਤ) : ਵਿੱਤ ਮੰਤਰੀ ਹਰਪਾਲ ਚੀਮਾ ਨੇ ਸ਼ਨੀਵਾਰ ਨੂੰ ਸਵੇਰੇ ਹੀ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਅਚਨਚੇਤ ਹੀ ਟਰੱਕਾਂ ਦੀ ਚੈਕਿੰਗ ਕੀਤੀ। ਉਨ੍ਹਾਂ ਦੇ ਨਾਲ ਆਬਕਾਰੀ ਤੇ ਕਰ ਵਿਭਾਗ ਦੇ ਉੱਚ ਅਧਿਕਾਰੀ ਵੀ ਸਨ। ਮੰਤਰੀ ਨੇ ਸੂਬੇ 'ਚ ਆ ਰਹੇ ਅਤੇ ਜਾ ਰਹੇ ਟਰੱਕਾਂ ਦੀ ਚੈਕਿੰਗ ਕਰ ਕੇ ਜੀ. ਐੱਸ. ਟੀ. ਦੀ ਚੋਰੀ ਦੀ ਚੈਕਿੰਗ ਕੀਤੀ। ਹਰਪਾਲ ਚੀਮਾ ਨੇ ਮੌਕੇ ’ਤੇ ਮੀਡੀਆ ਨੂੰ ਦੱਸਿਆ ਕਿ ਉਹ ਆਪਣੇ ਹਲਕੇ 'ਚ ਜਾ ਰਹੇ ਸਨ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਆਇਆ ਕਾਂਗਰਸ ਦਾ ਸੱਦਾ, 'ਭਾਰਤ ਜੋੜੋ ਯਾਤਰਾ' ਦੀ ਸਮਾਪਤੀ 'ਚ ਹੋ ਸਕਦੇ ਨੇ ਸ਼ਾਮਲ

ਜਦੋਂ ਉਨ੍ਹਾਂ ਨੂੰ ਜੀ. ਐੱਸ. ਟੀ. ਚੋਰੀ ਹੋਣ ਬਾਰੇ ਸ਼ਿਕਾਇਤਾਂ ਮਿਲੀਆਂ ਤਾਂ ਉਨ੍ਹਾਂ ਵਿਭਾਗੀ ਅਧਿਕਾਰੀਆਂ ਨੂੰ ਨਾਲ ਲੈ ਕੇ ਚੈਕਿੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੁੱਝ ਟਰੱਕਾਂ ਵਾਲਿਆਂ ਕੋਲ ਲੱਦੇ ਸਾਮਾਨ ਦੇ ਬਿੱਲ ਹੀ ਨਹੀਂ ਹਨ। ਅਜਿਹਾ ਹੀ ਇਕ ਟਰੱਕ ਕਬਾੜ ਦਾ ਸਾਮਾਨ ਲੈ ਕੇ ਜਾ ਰਿਹਾ ਸੀ, ਜਿਸ ਕੋਲ ਕੋਈ ਬਿੱਲ ਨਹੀਂ ਸੀ।
ਇਹ ਵੀ ਪੜ੍ਹੋ : ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਪੁਲਸ ਨੇ ਦਰਜ ਕੀਤਾ ਮਾਮਲਾ

ਉਨ੍ਹਾਂ ਦੱਸਿਆ ਕਿ ਅਜਿਹੇ ਸਾਰੇ ਟਰੱਕਾਂ ਵਾਲਿਆਂ ਦੇ ਦਸਤਾਵੇਜ਼ ਚੈੱਕ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਬਣਦਾ ਜੁਰਮਾਨਾ ਲਗਾਇਆ ਜਾਵੇਗਾ। ਇਕ ਅੰਦਾਜ਼ੇ ਮੁਤਾਬਕ ਅਜਿਹੇ ਡਿਫਾਲਟਰਾਂ ਨੂੰ 10 ਤੋਂ 15 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਚੀਮਾ ਨੇ ਦੱਸਿਆ ਕਿ ਕੁੱਝ ਟਰੱਕਾਂ ਵਾਲੇ ਬਹੁਤ ਚੰਗੇ ਸੁਭਾਅ ਦੇ ਹਨ, ਜਿਨ੍ਹਾਂ ਦੇ ਸਾਰੇ ਦਸਤਾਵੇਜ਼ ਪੂਰੇ ਮਿਲੇ ਹਨ।


ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਖੰਨਾ 'ਚ ਅੰਤਰਰਾਸ਼ਟਰੀ ਗੈਂਗਸਟਰ ਮਾਡਿਊਲ 'ਚ NIA ਦੀ ਐਂਟਰੀ, ਜਾਂਚ ਲਈ ਪੁੱਜੀ SSP ਦੇ ਦਫ਼ਤਰ
NEXT STORY