ਖੰਨਾ (ਵਿਪਨ) : ਖੰਨਾ ਪੁਲਸ ਵੱਲੋਂ ਬੇਨਕਾਬ ਕੀਤੇ ਗਏ ਅੰਤਰਰਾਸ਼ਟਰੀ ਗੈਂਗਸਟਰ ਮਾਡਿਊਲ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਵੱਲੋਂ ਕੀਤੀ ਜਾਵੇਗੀ। ਇਸ ਦੇ ਲਈ ਐੱਨ. ਆਈ. ਏ. ਦੀ ਟੀਮ ਸ਼ਨੀਵਾਰ ਸਵੇਰੇ ਐੱਸ. ਐੱਸ. ਪੀ. ਦਫ਼ਤਰ ਪੁੱਜੀ, ਜਿੱਥੇ ਟੀਮ ਵੱਲੋਂ ਪੁਲਸ ਅਫ਼ਸਰਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਖੰਨਾ ਪੁਲਸ ਨੇ ਬੱਬਰ ਖ਼ਾਲਸਾ ਦੇ ਗੈਂਗਸਟਰਾਂ ਅੰਮ੍ਰਿਤ ਬੱਲ, ਪ੍ਰਗਟ ਸੇਖੋਂ ਅਤੇ ਜੱਗੂ ਭਗਵਾਨਪੁਰੀਆ ਦੇ 13 ਗੁਰਗਿਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਸੀ। ਇਸ ਮਾਮਲੇ ’ਚ ਖੰਨਾ ਪੁਲਸ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਜੇਲ੍ਹ ਤੋਂ ਲਿਆਉਣ ਦੀ ਤਿਆਰੀ ਕਰ ਰਹੀ ਸੀ ਕਿ ਇਸ ਤੋਂ ਪਹਿਲਾਂ ਐੱਨ. ਆਈ. ਏ. ਨੇ ਇਸ ਅੰਤਰਰਾਸ਼ਟਰੀ ਗੈਂਗਸਟਰ ਮਾਡਿਊਲ ’ਚ ਐਂਟਰੀ ਕੀਤੀ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਮੁਫ਼ਤ ਅਨਾਜ ਦੇ ਬਦਲੇ ਵੱਡਾ ਦਾਅ ਖੇਡਣ ਦੀ ਤਿਆਰੀ 'ਚ 'ਭਾਜਪਾ, ਖਿੱਚੀ ਪੂਰੀ ਤਿਆਰੀ
ਦਿੱਲੀ ਤੋਂ ਐੱਨ. ਆਈ. ਏ. ਦੇ ਅਧਿਕਾਰੀ ਸ਼ੁੱਕਰਵਾਰ ਨੂੰ ਵੀ ਐੱਸ. ਐੱਸ. ਪੀ. ਖੰਨਾ ਦਫਤਰ ਪਹੁੰਚੇ ਸਨ। ਐੱਨ. ਆਈ. ਏ. ਨੇ ਇਸ ਮਾਮਲੇ ਨਾਲ ਜੁੜੇ ਕਥਿਤ ਮੁਲਜ਼ਮਾਂ ਦਾ ਰਿਕਾਰਡ ਅਤੇ ਫੀਡਬੈਕ ਹਾਸਲ ਕੀਤਾ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਐੱਨ. ਆਈ. ਏ. ਟੀਮ ਨੇ ਐੱਸ. ਐੱਸ. ਪੀ. ਖੰਨਾ ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼, ਉਕਤ ਆਪ੍ਰੇਸ਼ਨ ਦੀ ਅਗਵਾਈ ਕਰ ਰਹੀ ਮਹਿਲਾ ਅਧਿਕਾਰੀ ਐੱਸ. ਪੀ. (ਆਈ) ਡਾ. ਪ੍ਰਗਿਆ ਜੈਨ, ਅਤੇ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਅਮਨਦੀਪ ਸਿੰਘ ਨਾਲ ਲੰਬੀ ਮੀਟਿੰਗ ਕੀਤੀ ਕਿਉਂਕਿ ਇਹ ਮਾਮਲਾ ਸਿੱਧੇ ਤੌਰ ’ਤੇ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ। ਇਸ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੇ ਟਾਰਗੇਟ ਕਿਲਿੰਗ ਕਰਨੀ ਸੀ।
ਇਹ ਵੀ ਪੜ੍ਹੋ : ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਪੁਲਸ ਨੇ ਦਰਜ ਕੀਤਾ ਮਾਮਲਾ
ਇਸ ਕਾਰਨ ਹੁਣ ਐੱਨ. ਆਈ. ਏ. ਆਪਣੇ ਪੱਧਰ ’ਤੇ ਵੀ ਇਸ ਦੀ ਜਾਂਚ ਕਰੇਗੀ। ਦੂਜੇ ਪਾਸੇ ਇਸ ਮਾਮਲੇ ਦੇ ਮਾਸਟਰਮਾਈਂਡ ਜੱਗੂ ਭਗਵਾਨਪੁਰੀਆ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਜੇਲ੍ਹ ਤੋਂ ਲਿਆਉਣ ਦੀ ਕਾਗਜ਼ੀ ਕਾਰਵਾਈ ਲਗਭਗ ਪੂਰੀ ਹੋ ਚੁੱਕੀ ਹੈ ਕਿਉਂਕਿ ਜੱਗੂ ਭਗਵਾਨਪੁਰੀਆ ਇੰਨੇ ਕੇਸਾਂ ਨਾਲ ਸਬੰਧਿਤ ਹੈ ਕਿ ਕਿਸੇ ਨਾ ਕਿਸੇ ਜ਼ਿਲ੍ਹੇ ਦੀ ਪੁਲਸ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਂਦੀ ਰਹਿੰਦੀ ਹੈ। ਇਸੇ ਕਰ ਕੇ ਖੰਨਾ ਪੁਲਸ ਜੇਲ ’ਚੋਂ ਪਤਾ ਕਰ ਰਹੀ ਹੈ ਕਿ ਜੱਗੂ ਭਗਵਾਨਪੁਰੀਆ ਦੇ ਪ੍ਰੋਡਕਸ਼ਨ ਵਾਰੰਟ ਕਦੋਂ ਅਦਾਲਤ ਤੋਂ ਲਏ ਜਾਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਨਵਜੋਤ ਸਿੱਧੂ ਨੂੰ ਆਇਆ ਕਾਂਗਰਸ ਦਾ ਸੱਦਾ, 'ਭਾਰਤ ਜੋੜੋ ਯਾਤਰਾ' ਦੀ ਸਮਾਪਤੀ 'ਚ ਹੋ ਸਕਦੇ ਨੇ ਸ਼ਾਮਲ
NEXT STORY