ਚੰਡੀਗੜ੍ਹ (ਵੈੱਬ ਡੈਸਕ)- ਪੰਜਾਬ ਸਰਕਾਰ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ, ਜੋਕਿ 15 ਮਾਰਚ ਤੱਕ ਚੱਲੇਗਾ। ਵਿਧਾਨ ਸਭਾ ਦੀ ਕਾਰਵਾਈ ਦੇ ਪਹਿਲੇ ਦਿਨ ਜਿਵੇਂ ਹੀ ਰਾਜਪਾਲ ਦਾ ਸੰਬੋਧਨ ਸ਼ੁਰੂ ਹੋਇਆ ਤਾਂ ਕਿਸਾਨ ਅੰਦੋਲਨ ਨੂੰ ਲੈ ਕੇ ਭਾਰੀ ਹੰਗਾਮਾ ਹੋ ਗਿਆ। ਕਾਂਗਰਸੀ ਵਿਧਾਇਕਾਂ ਨੇ ਰਾਜਪਾਲ ਦੇ ਭਾਸ਼ਣ ਵਿੱਚ ਵਿਘਨ ਪਾਇਆ। ਇਸ ਦੌਰਾਨ ਉਨ੍ਹਾਂ ਨੇ ਕਿਸਾਨ ਅੰਦੋਲਨ ਅਤੇ ਇਸ ਵਿੱਚ ਸ਼ੁਭਕਰਨ ਸਿੰਘ ਦੀ ਹੋਈ ਮੌਤ ਦਾ ਮੁੱਦਾ ਚੁੱਕਿਆ। ਇਸ ਦੌਰਾਨ ਗਰਵਰਨਰ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕਾਂਗਰਸ ਪਾਰਟੀ ਨਹੀਂ ਮੰਨੀ ਅਤੇ ਹੰਗਾਮਾ ਕਰਦੇ ਹੋਏ ਬਾਇਕਾਟ ਕਰ ਦਿੱਤਾ। ਕਾਂਗਰਸ ਪਾਰਟੀ ਵੱਲੋਂ ਸੈਸ਼ਨ ਦੌਰਾਨ ਕੀਤੇ ਗਏ ਹੰਗਾਮੇ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਰਾਜਪਾਲ ਦੇ ਭਾਸ਼ਣ ਨੂੰ ਰੋਕ ਕੇ ਪੰਜਾਬ ਵਿਧਾਨ ਸਭਾ ਅਤੇ ਲੰਕਤੰਤਰ ਦੀ ਤੋਹੀਣ ਕੀਤੀ ਹੈ।
ਇਹ ਵੀ ਪੜ੍ਹੋ: ਕਪੂਰਥਲਾ 'ਚ ਵੱਡੀ ਵਾਰਦਾਤ, ਸਿਵਲ ਹਸਪਤਾਲ 'ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਹਰਪਾਲ ਚੀਮਾ ਨੇ ਕਿਹਾ ਕਿ ਅੱਜ ਮਾਣਯੋਗ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਸੈਸ਼ਨ ਦੇ ਭਾਸ਼ਣ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਮਾਨ ਸਰਕਾਰ ਨੇ ਪਿਛਲੇ ਸਾਲ ਦੌਰਾਨ ਕੀ-ਕੀ ਕੰਮ ਕੀਤੇ ਹਨ, ਉਨ੍ਹਾਂ ਦੇ ਲੇਖਾ-ਜੋਖਾ ਵਿਧਾਨ ਸਭਾ ਦੇ ਅੰਦਰ ਦੇ ਰਹੇ ਹਨ। ਮਾਣਯੋਗ ਗਵਰਨਰ ਨੇ ਪੰਜਾਬ ਵਿਚ ਸਪੋਰਟਸ ਨੀਤੀ ਤੋਂ ਲੈ ਕੇ ਪੰਜਾਬ ਦੇ ਖਿਡਾਰੀਆਂ ਨੂੰ ਕਿਵੇਂ ਨੌਕਰੀਆਂ ਮਿਲੀਆਂ ਅਤੇ ਕਿਵੇਂ ਉਤਸ਼ਾਹਤ ਕੀਤਾ ਗਿਆ ਹੈ, ਉਸ ਦਾ ਸਾਰਾ ਲੇਖਾ ਜੋਖਾ ਉਨ੍ਹਾਂ ਵੱਲੋਂ ਦੱਸਿਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਅਫਸੋਸ ਜਿਸ ਕਾਂਗਰਸ ਪਾਰਟੀ ਨੇ ਪਿਛਲੇ 5 ਸਾਲ ਪੰਜਾਬ 'ਤੇ ਰਾਜ ਕੀਤਾ, ਉਨ੍ਹਾਂ 5 ਸਾਲਾ ਦੌਰਾਨ ਇਕ ਵੀ ਪ੍ਰਾਪਤੀ ਹਾਸਲ ਨਹੀਂ ਕੀਤੀ। ਅੱਜ ਗਵਰਨਰ ਦੇ ਭਾਸ਼ਣ ਨੂੰ ਰੋਕ ਕੇ ਕਾਂਗਰਸ ਪਾਰਟੀ ਨੇ ਪੰਜਾਬ ਵਿਧਾਨ ਸਭਾ ਦੇ ਸਦਨ ਦੀ ਤੋਹੀਣ ਕੀਤੀ ਹੈ। ਹਰਪਾਲ ਚੀਮਾ ਨੇ ਕਿਹਾ ਕਿ ਵਿਧਾਨ ਸਭਾ ਦਾ ਸੈਸ਼ਨ ਲੰਬਾ ਚਲਾਉਣ ਲਈ ਕਿਸੇ ਸਮੇਂ ਇਹੀ ਕਾਂਗਰਸ ਪਾਰਟੀ ਰਾਤਾਂ ਨੂੰ ਜਾਗ ਦੇ ਪੰਜਾਬ ਵਿਧਾਨ ਸਭਾ ਦੇ ਅੰਦਰ ਧਰਨੇ ਦਿੰਦੀ ਸੀ ਕਿ ਵਿਧਾਨ ਸਭਾ ਦਾ ਸੈਸ਼ਨ ਲੰਬਾ ਹੋਣਾ ਚਾਹੀਦਾ ਹੈ ਤਾਂਕਿ ਪੰਜਾਬ ਦੇ ਭਖਦੇ ਮਸਲਿਆਂ 'ਤੇ ਗੱਲ ਕੀਤੀ ਜਾ ਸਕੇ। ਅੱਜ ਅਸੀਂ ਇਸੇ ਿਵਧਾਨ ਸਭਾ ਨੂੰ ਪੰਜਾਬ ਦੇ ਲੋਕਾਂ ਨੂੰ ਦੱਸਣ ਲਈ ਕਿ ਕਿਹੜੀਆਂ-ਕਿਹੜੀਆਂ ਪਾਰਟੀਆਂ ਕੀ-ਕੀ ਕਰਦੀਆਂ ਰਹੀਆਂ ਹਨ, ਸਾਰਾ ਲਾਈਵ ਕੀਤਾ।
ਇਹ ਵੀ ਪੜ੍ਹੋ: ਜਲੰਧਰ 'ਚ ਜਲਦੀ ਹੀ ਡਰੈੱਸ ਕੋਡ 'ਚ ਨਜ਼ਰ ਆਉਣਗੇ ਆਟੋ ਚਾਲਕ, ਟਰੈਫਿਕ ਪੁਲਸ ਵੱਲੋਂ ਹਦਾਇਤਾਂ ਜਾਰੀ
ਮੈਂ ਸਮਝਦਾ ਹਾਂ ਕਿ ਸੈਸ਼ਨ ਦੇ ਲਾਈਵ ਦੌਰਾਨ ਹੀ ਕਾਂਗਰਸ ਪਾਰਟੀ ਨੇ ਸਸਤੀ ਸ਼ੋਹਰਤ ਹਾਸਲ ਕਰਨ ਲਈ ਕਿ ਸਾਡੀਆਂ ਫੋਟੋਆਂ ਆ ਜਾਣ, ਉਨ੍ਹਾਂ ਨੇ ਬਾਇਕਾਟ ਕੀਤਾ। ਵਿਰੋਧੀ ਧਿਰ ਨੂੰ ਗਵਰਨਰ ਸਾਬ੍ਹ ਦਾ ਭਾਸ਼ਣ ਸੁਣਨਾ ਚਾਹੀਦਾ ਸੀ ਅਤੇ ਜਦੋਂ 4 ਤਾਰੀਖ਼ ਨੂੰ ਡਿਬੇਟ ਦਾ ਸਮਾਂ ਆਉਂਦਾ ਤਾਂ ਸਾਡੇ ਨਾਲ ਬਹਿਸ ਕਰਦੇ। ਜੇਕਰ ਉਹ ਸਾਰਥਿਕ ਸੁਝਾਅ ਦਿੰਦੇ ਤਾਂ ਅਸੀਂ ਬਿਲਕੁਲ ਹੱਲ ਕਰਦੇ। ਕਾਂਗਰਸ ਪਾਰਟੀ ਨੇ ਸ਼ੁਭਕਰਨ ਸਿੰਘ ਦੀ ਮੌਤ ਨੂੰ ਲੈ ਕੇ ਬਹਾਨਾ ਬਣਾਇਆ ਅਤੇ ਫਿਰ ਖਲਲ ਪਾ ਕੇ ਲੋਕਤੰਤਰ ਦੀ ਤੋਹੀਣ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਮੰਗ ਕਰ ਰਹੀ ਸੀ ਖਨੌਰੀ ਬਾਰਡਰ 'ਤੇ ਸ਼ਹੀਦ ਹੋਏ ਕਿਸਾਨ ਸ਼ੁਭਕਰਨ ਸਿੰਘ ਨੂੰ ਭਾਸ਼ਣ ਤੋਂ ਪਹਿਲਾਂ ਸ਼ਰਧਾਂਜਲੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਨਿਯਮ ਮੁਤਾਬਕ ਜਦੋਂ ਦੀ ਪਵਿੱਤਰ ਵਿਧਾਨ ਸਭਾ ਬਣੀ ਹੈ ਤਾਂ ਸਾਲ ਦੇ ਪਹਿਲੇ ਵਿਧਾਨ ਸਭਾ ਸੈਸ਼ਨ ਦੀ ਸ਼ੁਰੂਆਤ ਮਾਣਯੋਗ ਗਵਰਨਰ ਦੇ ਭਾਸ਼ਣ ਰਾਹੀਂ ਆਈ ਹੈ। ਇਹੀ ਰਵਾਇਤ ਲੰਮੇ ਸਮੇਂ ਚਲਦੀ ਆ ਰਹੀ ਹੈ ਅਤੇ ਇਹ ਨਿਯਮ ਹੈ। ਕਾਂਗਰਸ ਪਾਰਟੀ ਨੇ ਅੱਜ ਖਲਲ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜਦਕਿ ਅਸੀਂ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸ਼ੁਭਕਰਨ ਸਿੰਘ ਦੇ ਸ਼ੁਭਕਰਨ ਸਿੰਘ ਦੇ ਪਰਿਵਾਰ ਅਤੇ ਕਿਸਾਨੀ ਸੰਘਰਸ਼ ਦੇ ਨਾਲ ਡਟ ਕੇ ਖੜ੍ਹੇ ਹਨ।
ਇਹ ਵੀ ਪੜ੍ਹੋ: ਭੈਣ ਨੂੰ ਛੱਡਣ ਦਾ ਬਦਲਾ ਲੈਣ ਲਈ ਭਰਾਵਾਂ ਨੇ ਰਚੀ ਸਾਜਿਸ਼, ਐਡਵੋਕੇਟ ਦੇ ਕਤਲ ਲਈ ਦਿੱਤੀ ਲੱਖਾਂ ਦੀ ਸੁਪਾਰੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੋਮਵਾਰ ਨੂੰ ਪੰਜਾਬ ਦੇ ਇਸ ਜ਼ਿਲ੍ਹੇ ਵਿਚ ਸਰਕਾਰੀ ਛੁੱਟੀ ਦਾ ਐਲਾਨ
NEXT STORY