ਜਲੰਧਰ - ਸਪੋਰਟਸ ਦੇ ਸਬੰਧ 'ਚ ਪੰਜਾਬ ਪ੍ਰੈੱਸ ਕਲੱਬ ਵਿਖੇ 'ਆਪ' ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ 'ਚ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਖੇਡ ਨੀਤੀ ਬੁਰੀ ਤਰ੍ਹਾਂ ਫੇਲ ਹੈ, ਜਿਸ ਦਾ ਇਕ ਫੀਸਦੀ ਲਾਭ ਵੀ ਪੰਜਾਬ ਦੇ ਖਿਡਾਰੀਆਂ ਨੂੰ ਨਹੀਂ ਹੋਣ ਵਾਲਾ। ਪੰਜਾਬ ਸਰਕਾਰ ਨੇ ਖਿਡਾਰੀਆਂ ਲਈ ਇਕ ਪੈਨਸ਼ਨ ਯੋਜਨਾ ਸ਼ੁਰੂ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਓਲੰਪਿਕ ਖੇਡਾਂ 'ਚ ਸੋਨ ਤਮਗਾ ਜਿੱਤਣ ਵਾਲੇ ਨੂੰ 15 ਹਜ਼ਾਰ ਰੁਪਏ, ਏਸ਼ੀਅਨ ਖੇਡਾਂ 'ਚ 10 ਹਜ਼ਾਰ ਅਤੇ ਨੈਸ਼ਨਲ ਪੱਧਰ 'ਤੇ ਜਿੱਤਣ ਵਾਲਿਆਂ ਨੂੰ 5 ਹਜ਼ਾਰ ਰੁਪਏ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਇਹ ਪੈਨਸ਼ਨ 40 ਸਾਲ ਦੀ ਉਮਰ ਤੋਂ ਬਾਅਦ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਖਿਡਾਰੀ ਦੀ ਸਾਲਾਨਾ ਆਮਦਨ 6 ਲੱਖ ਤੋਂ ਘੱਟ ਹੋਵੇਗੀ, ਉਸ ਨੂੰ 15 ਹਜ਼ਾਰ ਪੈਨਸ਼ਨ ਦਿੱਤੀ ਜਾਵੇਗੀ। ਸਰਕਾਰ ਦੀ ਇਸ ਯੋਜਨਾ ਦੇ ਅਧੀਨ ਕਿਸੇ ਵੀ ਇਕ ਵਿਅਕਤੀ ਨੂੰ ਇਸ ਯੋਜਨਾ ਦਾ ਲਾਭ ਨਹੀਂ ਹੋਣ ਵਾਲਾ, ਕਿਉਂਕਿ ਉਨ੍ਹਾਂ ਨੇ ਕਿਹਾ ਕਿ ਜਦ ਕੋਈ ਖਿਡਾਰੀ ਪੰਜਾਬ ਲਈ ਸੋਨ ਤਮਗਾ ਜਿੱਤਦਾ ਹੈ ਤਾਂ ਉਸ ਨੂੰ ਘੱਟੋ-ਘੱਟ ਸਿਪਾਹੀ ਦੀ ਨੌਕਰੀ ਮਿਲ ਜਾਂਦੀ ਹੈ। ਜਦੋਂ ਤੱਕ ਉਸ ਦੀ ਉਮਰ 40 ਸਾਲ ਦੀ ਹੁੰਦੀ ਹੈ ਉਹ ਇਸ ਨੌਕਰੀ 'ਚ ਵੱਡਾ ਅਹੁਦਾ ਹਾਸਲ ਕਰ ਲੈਂਦਾ ਹੈ, ਜਿਸ ਦੀ ਤਨਖਾਹ 50-60 ਹਜ਼ਾਰ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਇਕ ਵੀ ਖਿਡਾਰੀ ਏਸ਼ੀਅਨ ਖੇਡਾਂ 'ਚੋਂ ਤਮਗਾ ਲੈ ਕੇ ਨਹੀਂ ਆਇਆ ਬਲਕਿ ਪੰਜਾਬ ਦੇ ਖਿਡਾਰੀ ਹੋਰ ਸਟੇਟਾਂ ਤੋਂ ਖੇਡ ਕੇ ਤਮਗੇ ਹਾਸਲ ਕਰ ਰਹੇ ਹਨ।
ਚੀਮਾ ਨੇ ਕਿਹਾ ਜੇਕਰ ਕੋਈ ਖਿਡਾਰੀ ਪੰਜਾਬ ਦਾ ਹੋਣ ਦੇ ਬਾਵਜੂਦ ਕਿਸੇ ਹੋਰ ਸਟੇਟ ਵੱਲੋਂ ਖੇਡੇਗਾ ਤਾਂ ਉਹ ਪੰਜਾਬ ਦੀ ਘੱਟ ਇਨਾਮੀ ਰਾਸ਼ੀ ਲੈਣ 'ਚ ਦਿਲਚਸਪੀ ਨਹੀਂ ਦਿਖਾਵੇਗਾ ਕਿਉਂਕਿ ਉਸ ਨੂੰ ਦੂਜੇ ਸਟੇਟ ਤੋਂ ਪੰਜਾਬ ਨਾਲੋਂ ਜ਼ਿਆਦਾ ਇਨਾਮੀ ਰਾਸ਼ੀ ਮਿਲ ਰਹੀ ਹੈ। ਉਨ੍ਹਾਂ ਕਿਹਾ ਪੰਜਾਬ ਦੇ ਖਿਡਾਰੀ ਪੰਜਾਬ ਦੀ ਥਾਂ ਦੁਜੀਆਂ ਸਟੇਟਾਂ 'ਚ ਜਾ ਕੇ ਖੇਡ ਰਹੇ ਹਨ ਇਹ ਬਹੁਤ ਦੁੱਖ ਦੀ ਗੱਲ ਹੈ। ਪੰਜਾਬ ਦਾ ਸਪੋਰਟਸ ਮਨਿਸਟਰ ਪੂਰੀ ਤਰ੍ਹਾਂ ਫੇਲ ਹੈ। ਸਾਡੀ ਸਰਕਾਰ ਤੋਂ ਮੰਗ ਹੈ ਕਿ ਪਿੰਡਾਂ 'ਚ ਸਕੂਲ ਪੱਧਰ 'ਤੇ ਸਪੋਰਟਸ ਦੇ ਅਧਿਆਪਕ ਅਤੇ ਕੋਚ ਭਰਤੀ ਕੀਤੇ ਜਾਣ। ਹਾਲੇ ਤੱਕ ਪੰਜਾਬ ਸਰਕਾਰ ਨੇ 15 ਸਾਲਾਂ ਤੋਂ ਇਕ ਵੀ ਕੋਚ ਸਕੂਲਾਂ 'ਚ ਭਰਤੀ ਨਹੀਂ ਕੀਤਾ।
ਭਾਜਪਾ ਦੀ 'ਸੰਪਰਕ ਯਾਤਰਾ' 'ਚ ਕਾਲੀਆ ਦਾ ਸਿਰੋਪਾਓ ਉਤਾਰਨ 'ਤੇ ਹੋਇਆ ਵਿਵਾਦ
NEXT STORY