ਚੰਡੀਗੜ੍ਹ - ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ 'ਚ ਕਾਂਗਰਸ ਦੀ ਧੱਕੇਸ਼ਾਹੀ ਅਤੇ ਗੜਬੜੀਆਂ ਖਿਲਾਫ 'ਆਪ' ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਵਲੋਂ ਪ੍ਰੈੱਸ ਕਾਰਫਰੰਸ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਧੱਕੇਸ਼ਾਹੀ ਕਰਕੇ ਲੋਕਤੰਤਰ ਦਾ ਘਾਣ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਲਾ ਕਾਂਗਰਸ ਦੇ ਇਕ ਵੱਡੇ ਆਗੂ ਦੀ ਅਗਵਾਈ 'ਚ ਬੀਤੇ ਦਿਨ ਸ਼ਰੇਆਮ ਬੂਥ ਕੈਪਚਰਿੰਗ ਅਤੇ ਫਾਇਰਿੰਗ ਕੀਤੀ ਗਈ ਸੀ।
ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਕ ਵੀਡੀਓ 'ਚ ਸੰਗਰੂਰ ਜ਼ਿਲੇ ਦੇ ਕਾਂਗਰਸੀ ਆਗੂ ਰਜਿੰਦਰ ਸਿੰਘ ਰਾਜਾ ਕਥਿਤ ਤੌਰ 'ਤੇ ਖੁਦ ਪੋਲਿੰਗ ਬੂਥਾਂ 'ਤੇ ਕੈਪਚਰਿੰਗ ਕਰਦਾ ਨਜ਼ਰ ਆ ਰਿਹਾ ਹੈ। ਇਥੇ ਦਾ ਮਾਹੌਲ ਖਰਾਬ ਕਰਨ ਤੋਂ ਬਾਅਦ ਉਹ ਵੀਰ ਕਲਾਂ ਚੱਲੇ ਗਏ, ਜਿਥੇ ਵੀ ਉਨ੍ਹਾਂ ਨੇ ਵੋਟਾਂ ਪਾਉਣ ਦਾ ਕੰਮ ਕੀਤਾ। ਚੋਣਾਂ ਦੌਰਾਨ ਡਿਊਟੀ 'ਤੇ ਤਾਇਨਾਤ ਪੁਲਸ ਮੁਲਾਜ਼ਮ ਨੇ ਵੀਡੀਓ 'ਚ ਦੱਸਿਆ ਕਿ ਰਜਿੰਦਰ ਸਿੰਘ ਰਾਜਾ ਨੇ ਉਥੋਂ ਦੇ ਬੈਲਟ ਬਾਕਸ ਨੂੰ ਜੱਫੀ ਪਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਉਸ ਨੇ ਆਪ ਖੋਹਿਆ ਹੈ। ਉਨ੍ਹਾਂ ਕਿਹਾ ਕਿ ਰਜਿੰਦਰ ਸਿੰਘ ਰਾਜਾ ਦੀ ਸੁਨੀਲ ਜਾਖੜ ਅਤੇ ਵਿਜੇਂਇੰਦਰ ਸਿੰਗਲਾ ਨਾਲ ਕਾਫੀ ਨੇੜਤਾ ਹੈ।
ਉਨ੍ਹਾਂ ਬੀਬਾ ਸੁਖਵਿੰਦਰ ਕੌਰ ਦੋਬੁਰਜੀ ਦੇ ਪੋਸਟਰ 'ਚ ਲੱਗੀ ਸਾਧੂ ਸਿੰਘ ਧਰਮਸ੍ਰੋਤ ਦੀ ਤਸਵੀਰ ਦੇ ਬਾਰੇ ਬੋਲਦਿਆ ਕਿਹਾ ਕਿ ਪ੍ਰੀਟਿੰਗ ਪ੍ਰੈੱਸ ਦੀ ਗਲਤੀ ਕਾਰਨ ਹੋਇਆ ਹੈ। ਧਰਮਸ੍ਰੋਤ ਦੀ ਥਾਂ ਪ੍ਰੋ. ਸਾਧੂ ਸਿੰਘ ਦੀ ਤਸਵੀਰ ਲੱਗਣੀ ਸੀ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸ੍ਰੋਤ ਦੀ ਤਸਵੀਰ ਗਲਤੀ ਨਾਲ ਪੋਸਟਰ 'ਤੇ ਲੱਗਣ ਨਾਲ ਸਾਡੀਆਂ ਵੋਟਾਂ ਨੂੰ ਨੁਕਸਾਨ ਹੀ ਹੋਇਆ ਹੈ ਕੋਈ ਲਾਭ ਨਹੀਂ।
ਟੋਲ ਬੈਰੀਅਰ ਦੇ ਮੁਲਾਜ਼ਮ ਤੋਂ ਮੋਟਰਸਾਈਕਲ ਸਵਾਰਾਂ ਨੇ ਖੋਹੀ 21 ਹਜ਼ਾਰ ਰੁਪਏ ਦੀ ਨਕਦੀ
NEXT STORY