ਜਲੰਧਰ, (ਰਾਜੇਸ਼)- ਬੀਤੀ ਰਾਤ ਕਿਸ਼ਨਪੁਰਾ ਦੇ ਰਹਿਣ ਵਾਲੇ ਨੌਜਵਾਨ ਹਰਪ੍ਰੀਤ ਸਿੰਘ ਉਰਫ ਹਨੀ ਦੀ ਮੌਤ ਕਾਰਨ ਫਾਰਚੂਨਰ ਦੀ ਓਵਰ ਸਪੀਡ ਰਹੀ। ਭੋਗਪੁਰ ਤੋਂ ਅਾਪਣੇ ਦੋਸਤ ਨੂੰ ਛੱਡ ਕੇ ਕਿਸ਼ਨਪੁਰਾ ਘਰ ਵਾਪਸ ਅਾ ਰਹੇ ਹਰਪ੍ਰੀਤ ਸਿੰਘ ਦੀ ਮੌਤ ਉਸ ਦੀ ਤੇਜ਼ ਰਫਤਾਰ ਗੱਡੀ ਕਾਰਨ ਹੋਈ ਦੱਸੀ ਜਾ ਰਹੀ ਹੈ । ਗੱਡੀ ਦੀ ਸਪੀਡ ਇੰਨੀ ਸੀ ਕਿ ਡਿਵਾਈਡਰ ਦੀ ਰੋਲਿੰਗ ਤੋੜ ਕੇ ਸੜਕ ਦੇ ਦੂਜੇ ਪਾਸੇ ਜਾ ਕੇ ਪਲਟ ਗਈ। ਗੱਡੀ ’ਚ ਲੱਗੇ ਏਅਰਬੈਗ ਤਕ ਖੁੱਲ੍ਹ ਗਏ ਪਰ ਉਹ ਵੀ ਹਰਪ੍ਰੀਤ ਸਿੰਘ ਨੂੰ ਨਹੀਂ ਬਚਾ ਸਕੇ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਕਿਸ਼ਨਪੁਰਾ ’ਚ ਕੱਪੜੇ ਦੀ ਦੁਕਾਨ ਸੀ, ਜੋ 2 ਭੈਣਾਂ ਦਾ ਇਕੱਲਾ ਭਰਾ ਸੀ। ਮ੍ਰਿਤਕ ਕਥਿਤ ਤੌਰ ’ਤੇ ਸ਼ਰਾਬ ਦੇ ਨਸ਼ੇ ’ਚ ਸੀ। ਥਾਣਾ 8 ਦੇ ਏ. ਐੱਸ . ਅਾਈ. ਨਰਿੰਦਰ ਨੇ ਦੱਸਿਅਾ ਕਿ ਮ੍ਰਿਤਕ ਨੌਜਵਾਨ ਕਥਿਤ ਤੌਰ ’ਤੇ ਸ਼ਰਾਬ ਦੇ ਨਸ਼ੇ ’ਚ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ, ਜੋ ਬਾਅਦ ’ਚ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਸ਼ੁੱਕਰਵਾਰ ਤੋਂ ਹੜਤਾਲ ’ਤੇ ਜਾ ਸਕਦੇ ਹਨ ਸਫਾਈ ਕਰਮਚਾਰੀ
NEXT STORY