ਚੰਡੀਗੜ੍ਹ : ਭਾਰ ਵੱਧ ਜਾਣ ਕਾਰਨ ਓਲੰਪਿਕ ਤੋਂ ਬਾਹਰ ਹੋਈ ਖਿਡਾਰਣ ਵਿਨੇਸ਼ ਫੋਗਾਟ ਨੂੰ ਲੈ ਕੇ ਹਰਸਿਮਰਤ ਬਾਦਲ ਨੇ ਉਸ ਦਾ ਹੌਂਸਲਾ ਵਧਾਇਆ ਹੈ। ਬੀਬਾ ਬਾਦਲ ਨੇ ਟਵੀਟ ਕਰਦਿਆਂ ਕਿਹਾ ਕਿ ਵਿਨੇਸ਼ ਫੋਗਾਟ ਲੱਖਾਂ ਲੋਕਾਂ ਦੀ ਪ੍ਰੇਰਨਾ ਹੈ ਅਤੇ ਰਹੇਗੀ। ਉਸ ਨੇ ਸਿਖ਼ਰ ਤੱਕ ਪੁੱਜਣ ਲਈ ਮੁਸ਼ਕਲਾਂ ਦਾ ਸਾਹਮਣਾ ਕੀਤਾ ਪਰ ਆਖ਼ਰੀ ਪੜਾਅ 'ਤੇ ਉਹ ਅਸਫ਼ਲ ਰਹੀ ਅਤੇ ਆਪਣੇ ਭਾਰ ਨੂੰ ਬਰਕਰਾਰ ਨਾ ਰੱਖਣ ਕਾਰਨ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ।
ਇਹ ਵੀ ਪੜ੍ਹੋ : ਹਰਸਿਮਰਤ ਬਾਦਲ ਵੱਲੋਂ ਬਠਿੰਡਾ ਦੇ ਹਵਾਈ ਅੱਡੇ ਨੂੰ ਕੌਮਾਂਤਰੀ ਹਵਾਈ ਅੱਡਾ ਬਣਾਉਣ ਦੀ ਮੰਗ
ਮੈਨੂੰ ਯਕੀਨ ਹੈ ਕਿ ਉਹ ਇਸ ਹਾਰ ਤੋਂ ਉੱਭਰ ਕੇ ਫਿਰ ਸ਼ਾਨਦਾਰ ਵਾਪਸੀ ਕਰੇਗੀ। ਮੈਂ ਪੂਰੇ ਦੇਸ਼ ਨਾਲ ਮਿਲ ਕੇ ਉਸ ਦੇ ਭਵਿੱਖ ਦੇ ਮੁਕਾਬਲਿਆਂ 'ਚ ਸਫ਼ਲਤਾ ਦੀ ਕਾਮਨਾ ਕਰਦੀ ਹਾਂ। ਦੱਸਣਯੋਗ ਹੈ ਕਿ ਹਰਿਆਣਾ ਦੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਭਾਰ ਵੱਧ ਜਾਣ ਕਾਰਨ ਪੈਰਿਸ 'ਚ ਖੇਡੇ ਜਾ ਰਹੇ ਓਲੰਪਿਕ 2024 ਤੋਂ ਅਯੋਗ ਕਰਾਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : 15 ਅਗਸਤ ਦਾ ਸ਼ਡਿਊਲ ਜਾਰੀ, ਜਾਣੋ CM ਮਾਨ ਸਣੇ ਬਾਕੀ ਮੰਤਰੀ ਕਿੱਥੇ-ਕਿੱਥੇ ਲਹਿਰਾਉਣਗੇ ਝੰਡਾ
ਦਰਅਸਲ ਕੁਸ਼ਤੀ 'ਚ ਕਿਸੇ ਵੀ ਪਹਿਲਵਾਨ ਨੂੰ ਸਿਰਫ 100 ਗ੍ਰਾਮ ਵਾਧੂ ਭਾਰ ਭੱਤਾ ਮਿਲਦਾ ਹੈ। ਜੇਕਰ ਵਿਨੇਸ਼ ਦਾ ਵਜ਼ਨ 50 ਕਿੱਲੋ, 100 ਗ੍ਰਾਮ ਹੁੰਦਾ ਤਾਂ ਉਹ ਗੋਲਡ ਮੈਡਲ ਦਾ ਮੈਚ ਜਿੱਤ ਸਕਦੀ ਸੀ ਪਰ ਉਸ ਦਾ ਭਾਰ 50 ਗ੍ਰਾਮ ਵੱਧ ਨਿਕਲਿਆ ਅਤੇ ਇਸ ਕਾਰਨ ਉਸ ਦਾ ਓਲੰਪਿਕ ਤਮਗਾ ਜਿੱਤਣ ਦਾ ਸੁਫ਼ਨਾ ਚਕਨਾਚੂਰ ਹੋ ਗਿਆ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰ
For Android:- https://play.google.com/store/apps/details?id=com.jagbani&hl=e
For IOS:- https://itunes.apple.com/in/app/id538323711?mt=8
ਪੰਜਾਬ ਬੈਠੇ ਨੌਜਵਾਨ ਨੇ ਕੈਨੇਡਾ ਦੀ ਕੰਪਨੀ ਨੂੰ ਲਾਇਆ ਚੂਨਾ, ਕੀਤਾ ਲੱਖਾਂ ਰੁਪਏ ਦਾ ਧੋਖਾ
NEXT STORY