ਸਾਹਨੇਵਾਲ/ਕੋਹਾੜਾ (ਜਗਰੂਪ)- ਕੈਨੇਡਾ ਦੇ ਸ਼ਹਿਰ ਬ੍ਰਿਟਿਸ਼ ਕੋਲੰਬੀਆ ਦੀ ਇਕ ਵਪਾਰਕ ਕੰਪਨੀ ਨਾਲ ਮਾਲ ਮੰਗਵਾਉਣ ਤੋਂ ਬਾਅਦ ਬਣਦੇ ਪੈਸੇ ਨਾ ਦੇ ਕੇ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਸ਼ਿਕਾਇਤ 'ਚ ਵਰਿੰਦਰ ਭਨੋਟ ਪੁੱਤਰ ਸੁਰਿੰਦਰ ਮੋਹਨ ਭਨੋਟ ਵਾਸੀ ਮਾਧੋਪੁਰੀ ਲੁਧਿਆਣਾ ਨੇ ਦੱਸਿਆ ਹੈ ਕਿ ਉਹ ਬ੍ਰਿਟਿਸ਼ ਕੋਲੰਬੀਆ ਦੀ ਕੰਪਨੀ ਮੈਸਰਜ਼ ਵੋਟ ਟਰੇਡਿੰਗ ਲਿਮਟਿਡ ਦਾ ਸਥਾਨਕ ਏਜੰਟ ਹੈ। ਜੋ ਕਿ ਸੂਬੇ ਦੇ ਕਾਨੂੰਨਾਂ ਅਧੀਨ ਸ਼ਾਮਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਕੰਪਨੀ ਨੂੰ ਉਨ੍ਹਾਂ ਦਾ ਪੁੱਤਰ ਗੌਰਵ ਭਨੋਟ ਚਲਾਉਂਦਾ ਹੈ। ਇਸ ਕੰਪਨੀ ਨੂੰ ਲੁਧਿਆਣਾ ਤੋਂ ਵੱਖ ਵੱਖ ਥਾਂਵਾਂ 'ਤੇ ਚਲਾਉਂਦਾ ਹੈ। ਇਹ ਕੰਪਨੀ ਵੱਖ ਵੱਖ ਮੈਟਲ ਸਟੈਪਾਂ ਦੇ ਆਯਾਤ ਅਤੇ ਨਿਰਯਾਤ ਦਾ ਵਪਾਰ ਕਰਦੀ ਹੈ।
ਇਹ ਖ਼ਬਰ ਵੀ ਪੜ੍ਹੋ - ਨਾਨਕੇ ਜਾ ਰਹੇ ਪਰਿਵਾਰ ਨਾਲ ਵਾਪਰ ਗਿਆ ਭਾਣਾ! ਪਿਓ-ਧੀ ਦੀ ਹੋਈ ਦਰਦਨਾਕ ਮੌਤ
ਭਨੋਟ ਨੇ ਦੱਸਿਆ ਕਿ ਇਕ ਵਿਅਕਤੀ ਵਰੁਣ ਸਿੰਗਲਾ ਪ੍ਰੋਪਰਾਈਟਰ ਐੱਮ. ਐੱਸ. ਵਰਦਾਨ ਇੰਟਰਪ੍ਰਾਈਜ਼ਿਜ਼ ਅਨਮੋਲ ਕਲੋਨੀ ਗਿੱਲ ਪਿੰਡ ਲੁਧਿਆਣਾ ਨੇ ਉਨਾਂ ਦੀ ਕੰਪਨੀ ਤੋਂ ਅਲੂਮੀਨੀਅਮ ਸਕੈ੍ਰਪ, ਤਾਂਬਾ ਸਕ੍ਰੈਪ ਅਤੇ ਲੋਹੇ ਦੇ ਸਟ੍ਰੈਪ ਬਾਰੇ ਪੁੱਛਗਿੱਛ ਕੀਤੀ ਸੀ, ਜਿਸ 'ਤੇ ਕੰਪਨੀ ਨੇ ਉਨਾਂ ਨੂੰ ਅਮਰੀਕੀ ਡਾਲਰ ਪ੍ਰਤੀ ਮੀਟਰਿਕ ਟਨ ਦੇ ਹਿਸਾਬ ਨਾਲ ਰੇਟ ਤਹਿ ਕਰ ਦਿੱਤਾ। ਇਸ 'ਤੇ ਵਰੁਣ ਸਿੰਗਲਾ ਨੇ ਤੈਅ ਰੇਟ ਮੁਤਾਬਕ ਇਕ ਆਰਡਰ ਕੀਤਾ। ਇਸ 'ਤੇ ਕੰਪਨੀ ਨੇ ਉਨ੍ਹਾਂ ਨੂੰ ਦਿੱਤੇ ਗਏ ਆਰਡਰ ਮੁਤਾਬਕ ਮਾਲ ਸਪਲਾਈ ਕਰ ਦਿੱਤਾ। ਭਨੋਟ ਨੇ ਦੱਸਿਆ ਕਿ 15 ਜੂਨ 2022 ਨੂੰ ਮੈਸਰਜ਼ ਵਰਦਾਨ ਇੰਟਰਪ੍ਰਾਈਜਿਜ਼ ਦੇ ਅਧਿਕਾਰੀ ਵਰੁਣ ਸਿੰਗਲਾ ਨੇ ਉਕਤ ਸਮਾਨ ਦੇ ਸਬੰਧੀ ਕਸਟਮ ਅਥਾਰਟੀਜ਼ ਨੂੰ 5,25,759 ਰੁਪਏ ਦੀ ਰਕਮ ਅਦਾ ਕਰਕੇ ਸਮਾਨ ਪ੍ਰਾਪਤ ਕਰ ਲਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡੀ ਵਾਰਦਾਤ! ਕੁਝ ਪੈਸਿਆਂ ਖ਼ਾਤਿਰ ਵਿਅਕਤੀ ਦਾ ਬੇਰਹਿਮੀ ਨਾਲ ਕਤਲ
ਉਕਤ ਸੇਲ ਆਰਡਰ ਦੇ ਅਨੁਸਾਰ ਵਰੁਣ ਸਿੰਗਲਾ ਡਿਲਵਰੀ ਵਾਲੇ ਦਿਨ ਹੀ ਮੈਸਰਜ਼ ਵੋਟ ਟ੍ਰੇਡਿੰਗ ਲਿਮਟਿਡ ਨੂੰ ਪੂਰਾ ਭੁਗਤਾਨ ਕਰਨ ਦਾ ਪਾਬੰਦ ਸੀ, ਪਰ ਵਰੁਣ ਸਿੰਗਲਾ ਨੇ ਬਹਾਨੇਬਾਜ਼ੀ ਕਰਦੇ ਹੋਏ ਕੰਪਨੀ ਨੂੰ ਭਰੋਸੇ 'ਚ ਲੈ ਕੇ ਪੇਮੈਂਟ ਬਾਅਦ 'ਚ ਕਰਨ ਦੀ ਬੇਨਤੀ ਕੀਤੀ, ਕਿਉਂਕਿ ਵਰੁਣ ਸਿੰਗਲਾ ਪਹਿਲਾਂ ਵੀ ਮਾਲ ਮੰਗਵਾਉਂਦਾ ਰਿਹਾ ਹੈ। ਪਰ ਹੁਣ ਲਗਭਗ ਸਵਾ ਦੋ ਸਾਲ ਦਾ ਅਰਸਾ ਬੀਤ ਜਾਣ ਤੋਂ ਬਾਅਦ ਵੀ ਵਰੁਣ ਸਿੰਗਲਾ ਨੇ ਕੰਪਨੀ ਨੂੰ ਪੇਮੈਂਟ ਨਹੀਂ ਕੀਤੀ। ਕੰਪਨੀ ਨੇ ਬਹੁਤ ਵਾਰ ਫੋਨ ਕੀਤਾ, ਈਮੇਲ ਕੀਤੀਆਂ ਅਤੇ ਬੇਨਤੀ ਪੱਤਰ ਵੀ ਭੇਜੇ ਗਏ। ਪਰ ਹੁਣ ਵਰੁਣ ਸਿੰਗਲਾ ਪੈਸੇ ਦੇਣ ਤੋਂ ਮੁੱਕਰ ਗਿਆ। ਜਿਸ ਕਰਕੇ ਵਰੁਣ ਸਿੰਗਲਾ ਨੇ ਕੰਪਨੀ ਨਾਲ 32,140.54 ਅਮਰੀਕੀ ਡਾਲਰ ਦੀ ਰਕਮ ਨਾ ਦੇ ਕੇ ਧੋਖਾਧੜੀ ਕੀਤੀ ਹੈ। ਜਿਸ 'ਤੇ ਲਗਭਗ ਸਵਾ ਦੋ ਸਾਲ ਦੀ ਪੜਤਾਲ ਤੋਂ ਬਾਅਦ ਲੁਧਿਆਣਾ ਕਮਿਸ਼ਨਰੇਟ ਪੁਲਸ ਨੇ ਥਾਣਾ ਸਾਹਨੇਵਾਲ ਵਿਖੇ ਵਰੁਣ ਸਿੰਗਲਾ ਪ੍ਰੋਪਰਾਈਟਰ ਐੱਮ. ਐੱਸ. ਵਰਦਾਨ ਇੰਟਰਪ੍ਰਾਈਜ਼ਿਜ਼ ਅਨਮੋਲ ਕਲੋਨੀ ਪਿੰਡ ਗਿੱਲ ਲੁਧਿਆਣਾ ਦੇ ਖਿਲਾਫ ਮਾਮਲਾ ਦਰਜ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਸ ਵੱਲੋਂ ਓਟ ਸੈਂਟਰ ਦਾ ਅਚਨਚੇਤ ਦੌਰਾ, ਨਸ਼ੇੜੀਆਂ ਨੂੰ ਦਿੱਤੀ ਚੇਤਾਵਨੀ
NEXT STORY