ਚੰਡੀਗੜ੍ਹ (ਜ.ਬ.): ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਸਿੱਖ ਸੰਗਤ ਨੂੰ ਦੱਸਣ ਕਿ ਉਨ੍ਹਾਂ ਸ੍ਰੀ ਹਰਿਮੰਦਿਰ ਸਾਹਿਬ ਤੇ ਹੋਰ ਸਿੱਖ ਗੁਰਧਾਮਾਂ ਵਿਚ ਗੁਰੂ ਕੇ ਲੰਗਰ ਲਈ ਆਏ ਕੇਂਦਰੀ ਰੀਫੰਡ ਕਿਉਂ ਰੋਕੇ ਹੋਏ ਹਨ।
ਇਹ ਵੀ ਪੜ੍ਹੋ: ਪੰਡੋਰੀ ਗੋਲਾ ਵਰਗਾ ਇਕ ਹੋਰ ਨਕਲੀ ਸ਼ਰਾਬ ਵਾਲਾ ਗਿਰੋਹ ਬੇਨਕਾਬ, ਮਜੀਠਾ ਤੋਂ ਗ੍ਰਿਫਤਾਰ
ਇੱਥੇ ਜਾਰੀ ਕੀਤੇ ਇਕ ਬਿਆਨ ਵਿਚ ਹਰਸਿਮਰਤ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਗੁਰੂ ਘਰਾਂ ਪ੍ਰਤੀ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨਿਭਾਉਣ ਵਿਚ ਜਾਂ ਤਾਂ ਬਹੁਤ ਬੇਤੁਕੀ ਹੈ ਜਾਂ ਬਹੁਤ ਸੁਸਤ ਹੈ। ਮੁੱਖ ਮੰਤਰੀ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਕੇਂਦਰੀ ਰੀਫੰਡ ਵਿਚ ਸੂਬੇ ਦਾ ਆਪਣਾ ਹਿੱਸਾ ਪਾਉਣ ਦੀ ਗੱਲ ਤਾਂ ਦੂਰ ਦੀ ਗੱਲ, ਅਮਰਿੰਦਰ ਸਰਕਾਰ ਤਾਂ ਜੋ ਕੇਂਦਰ ਸਰਕਾਰ ਨੇ ਲੰਗਰ ਖਰਚ ਦਾ ਰੀਫੰਡ ਭੇਜਿਆ ਹੈ, ਉਸ 'ਤੇ ਵੀ ਕੁੰਡਲੀ ਮਾਰ ਕੇ ਬੈਠੀ ਹੋਈ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉੁਹ ਗੁਰੂ ਕੇ ਲੰਗਰ ਲਈ ਆਏ ਪਵਿੱਤਰ ਪੈਸੇ ਦੀ ਦੁਰਵਰਤੋਂ ਹੋਰ ਕੰਮਾਂ ਲਈ ਕਰਨੀ ਬੰਦ ਕਰਨ ਜਾਂ ਸੰਗਤ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਹਰਸਿਮਰਤ ਨੇ ਕਿਹਾ ਕਿ ਮੁੱਖ ਮੰਤਰੀ ਇੰਨੀ ਮਾਯੂਸੀ ਵਿਚ ਹਨ ਕਿ ਉਹ ਧਾਰਮਿਕ ਮਾਮਲਿਆਂ 'ਤੇ ਬੜੀ ਦਲੇਰੀ ਨਾਲ ਝੂਠ ਬੋਲਦੇ ਹਨ ਤੇ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਸਖ਼ਤ ਹਿਦਾਇਤਾਂ ਦਿੱਤੀਆਂ ਹਨ ਕਿ ਗੁਰੂ ਘਰ ਦੇ ਪੈਸੇ ਨੂੰ ਇਕ ਘੰਟੇ ਲਈ ਵੀ ਨਾ ਰੋਕਿਆ ਜਾਵੇ। ਇਹ ਗੱਲਾਂ ਉਨ੍ਹਾਂ ਦੀ ਕਰਨੀ ਨਾਲ ਮੇਲ ਨਹੀਂ ਖਾਂਦੀਆਂ।
ਇਹ ਵੀ ਪੜ੍ਹੋ: ਪੁੱਤਰ ਨੂੰ ਵੇਖਣ ਲਈ ਤਰਸੇ ਮਾਪੇ, 6 ਸਾਲਾਂ ਤੋਂ ਸਾਊਦੀ 'ਚ ਰਹਿ ਰਹੇ ਅਵਤਾਰ ਨੇ ਪਤਨੀ 'ਤੇ ਲਾਏ ਵੱਡੇ ਦੋਸ਼
ਬੀਬਾ ਬਾਦਲ ਨੇ ਇਹ ਵੀ ਕਿਹਾ ਕਿ ਭਾਰਤ ਸਰਕਾਰ ਨੇ ਸ੍ਰੀ ਹਰਿਮੰਦਿਰ ਸਾਹਿਬ ਤੇ ਹੋਰ ਗੁਰਦੁਆਰਾ ਸਾਹਿਬਾਨ ਵਿਚ ਲੰਗਰ ਲਈ ਖਰੀਦੇ ਸਾਮਾਨ 'ਤੇ ਜੀ. ਐੱਸ. ਟੀ. ਦੇ ਰੀਫੰਡ ਦੀ 66 ਲੱਖ ਦੀ ਇਕ ਹੋਰ ਕਿਸ਼ਤ ਜਾਰੀ ਕਰ ਦਿੱਤੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਅੱਗੇ ਆਉਣ ਅਤੇ 2017 ਤੋਂ ਇਕੱਠੇ ਹੁੰਦੇ ਜਾ ਰਹੇ ਧਾਰਮਿਕ ਸੰਸਥਾਵਾਂ ਦੇ ਸੂਬੇ ਦੇ ਹਿੱਸੇ ਦੇ ਬਕਾਏ ਵੀ ਜਾਰੀ ਕਰਨ।
ਇਹ ਵੀ ਪੜ੍ਹੋ: ਸਰਕਾਰੀ ਥਾਂ 'ਤੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਕਈ ਸ਼ਹਿਰਾਂ ਦੀਆਂ ਕੁੜੀਆਂ ਸਨ ਸ਼ਾਮਲ
ਲੁਟੇਰਿਆਂ ਵੱਲੋਂ ਰਾਤ ਦੇ ਹਨ੍ਹੇਰੇ 'ਚ ਵੱਡੀ ਲੁੱਟ, ਲਹੂ-ਲੁਹਾਨ ਕੀਤਾ ਮਨੀ ਐਕਸਚੇਂਜਰ
NEXT STORY