ਅੰਮ੍ਰਿਤਸਰ, (ਸੁਮਿਤ ਖੰਨਾ) - ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਅੰਮ੍ਰਿਤਸਰ ਪਹੁੰਚੀ ਅਤੇ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ 'ਚ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਵਿਧਾਨ ਸਭਾ 'ਚ ਹੋਏ ਹੰਗਾਮੇ 'ਚ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਪੰਜਾਬ ਦੇ ਇਤਿਹਾਸ 'ਚ ਹੋਇਆ ਹੈ ਕਿ ਵਿਧਾਨ ਸਭਾ ਦੇ ਅੰਦਰ ਇਸ ਤਰ੍ਹਾਂ ਹੋਇਆ ਹੋਵੇ ਅਤੇ ਇਹ ਇਕ ਕਾਲਾ ਦਿਨ ਸੀ। ਉਨ੍ਹਾਂ ਕਿਹਾ ਕਿ 60 ਸਾਲ 'ਚ ਅਜਿਹੀ ਹਰਕਤ ਨਹੀਂ ਹੋਈ। ਇਹ ਜਦੋਂ ਦੂਜੇ ਰਾਜਾਂ 'ਚ ਹੁੰਦਾ ਸੀ ਤਾਂ ਦੁੱਖ ਲੱਗਦਾ ਸੀ। ਜੋ ਸਰਕਾਰ ਅੱਜ ਬਣੀ ਹੈ ਉਹ ਝੂਠ ਦੇ ਸਹਾਰੇ ਬਣੀ ਅਤੇ ਉਸ 'ਤੇ ਸਵਾਲ ਕਰਨ 'ਤੇ ਇਸ ਤਰ੍ਹਾਂ ਦਾ ਵਤੀਰਾ ਕਰਨਾ ਗਲਤ ਹੈ। ਕਿਸਾਨਾਂ ਨੂੰ ਭਿਖਾਰੀ ਕਹਿਣਾ ਸਰਕਾਰ ਦੀ ਸੱਚਾਈ ਹੈ, ਨਾਲ ਹੀ ਸਦਨ ਦੀ ਜੋ ਕਾਰਵਾਈ ਗੁੰਡਿਆਂ ਕਾਰਨ ਠੱਪ ਹੋ ਗਈ ਇਹ ਗਲਤ ਹੈ। ਪੰਜਾਬ 'ਚ ਇਸ ਤਰ੍ਹਾਂ ਨਾਲ ਦਸਤਾਰ ਦੀ ਬੇਅਦਬੀ ਕਰਨਾ ਅਤੇ ਅਤੇ ਔਰਤਾਂ ਦੀ ਅਜਿਹੀ ਹਾਲਤ ਕਰਨਾ ਗਲਤ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਹਾਲਾਤ ਵਿਧਾਨ ਸਭਾ ਦੇ ਅੰਦਰ ਹਨ ਤਾਂ ਬਾਹਰ ਕੀ ਹਾਲ ਹੋਣਗੇ? ਨਾਲ ਹੀ ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਕਾਂਗਰਸ ਨੇਤਾਵਾਂ ਨੂੰ ਸਵਾਲ ਕਰਨ ਅਤੇ ਉਨ੍ਹਾਂ ਦਾ ਘਿਰਾਓ ਕਰਨ ਅਤੇ ਉਨ੍ਹਾਂ ਕੋਲੋ ਨੌਕਰੀ ਮੰਗਣ। ਉਨ੍ਹਾਂ ਨੇ ਕਾਂਗਰਸ ਸਰਕਾਰ ਨੂੰ ਝੂਠੀ ਪਾਰਟੀ ਦੱਸਿਆ ਹੈ। ਉੱਥੇ ਹੀ ਸਰਕਾਰ ਤੋਂ ਜਵਾਬ ਦੇਹੀ ਕਰਨ ਦੀ ਮੰਗ ਵੀ ਕੀਤੀ, ਕਿ ਅਕਾਲੀ ਦਲ ਨੇ ਜੋ ਸੁਵਿਧਾਵਾਂ ਆਮ ਲੋਕਾਂ ਨੂੰ ਦਿੱਤੀਆਂ ਉਨ੍ਹਾਂ ਨੂੰ ਵੀ ਬੰਦ ਕਰ ਦਿੱਤਾ ਗਿਆ। ਨਸ਼ੇ ਨਾਲ ਪੰਜਾਬ ਨੂੰ ਜੋ ਬਦਨਾਮ ਕੀਤਾ ਗਿਆ ਹੈ। ਜੋ ਰਾਹੁਲ ਗਾਂਧੀ ਦੂਜੇ ਪ੍ਰਦੇਸ਼ਾਂ 'ਚ ਜਾ ਕੇ ਕਿਸਾਨਾਂ ਦੇ ਹਾਲ ਜਾਨਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਪੰਜਾਬ ਦੇ ਕਿਸਾਨਾਂ ਦੀ ਹਾਲਤ ਜਾਨਣ। ਵਿੱਤ ਮੰਤਰੀ ਨੂੰ ਉਨ੍ਹਾਂ ਨੇ ਝੂਠਾ ਦੱਸਿਆ ਅਤੇ ਕਿਹਾ ਕਿ ਉਸ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ। ਉੱਥੇ ਹੀ ਅੱਜ ਔਰਤਾਂ ਦੇ ਕੱਪੜੇ ਪਾੜਨੇ ਗਲਤ ਹਨ, ਇਸ 'ਤੇ ਲੋਕਾਂ ਨੂੰ ਸੋਚਨ ਦੀ ਜਰੂਰਤ ਹੈ।
ਫਿਰ ਦਾਗਦਾਰ ਹੋਈ ਵਰਦੀ: ਅਮਰਨਾਥ ਯਾਤਰੀ ਤੋਂ ਖੋਹੇ 1 ਹਜ਼ਾਰ ਰੁਪਏ
NEXT STORY