ਹਰੀਕੇ ਪੱਤਣ, (ਲਵਲੀ)- ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੀ ਐੱਮ.ਪੀ ਹਰਸਿਮਰਤ ਕੌਰ ਬਾਦਲ ਵੱਲੋਂ ਸੰਸਦ ਵਿਚ ਜ਼ਬਰਦਸਤ ਹੰਗਾਮਾ ਕੀਤਾ ਗਿਆ ਅਤੇ ਰਾਹੁਲ ਗਾਂਧੀ ਦੀ ਸ਼ਾਨ ਦੇ ਖਿਲਾਫ ਕਾਫੀ ਟਿੱਪਣੀ ਕੀਤੀ। ਜਿਸ ਦੇ ਵਿਰੋਧ ਵਿਚ ਅੱਜ ਪ੍ਰਧਾਨ ਹਰਪ੍ਰੀਤ ਸਿੰਘ ਸੰਧੂ ਦੀ ਅਗਵਾਈ ’ਚ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਅਤੇ ਵਰਕਰਾਂ ਵੱਲੋਂ ਹਰੀਕੇ ਪੱਤਣ ਦੇ ਮੁੱਖ ਚੌਕ ’ਚ ਐੱਮ.ਪੀ ਹਰਸਿਮਰਤ ਕੌਰ ਬਾਦਲ ਦਾ ਪੁਤਲਾ ਫੂਕਿਆ ਗਿਆ ਅਤੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਹਲਕਾ ਖਡੂਰ ਸਾਹਿਬ ਦੇ ਪ੍ਰਧਾਨ ਹਰਪ੍ਰੀਤ ਸਿੰਘ ਸੰਧੂ, ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਸੋਨੂੰ ਸੇਖੋਂ ਸਭਰਾ, ਯੂਥ ਕਾਂਗਰਸੀ ਆਗੂ ਸੁਰਿੰਦਰ ਮਲਹੋਤਰਾ ਹਰੀਕੇ, ਐਡਵੋਕੇਟ ਵਰਿੰਦਰ ਕੁਮਾਰ ਸਮਰਾ ਬੇਦੀ ਸਾਬਕਾ ਡਾਇਰੈਕਟਰ ਮਿਲਕ ਪਲਾਟ ਵੇਰਕਾ, ਗੁਰਬੀਰ ਗੋਲਡੀ ਮੰਡ ਠੱਕਰਪੁਰਾ, ਸੋਨਾ ਹਰੀਕੇ,ਜੱਗਾ ਹਰੀਕੇ, ਮੋਨੂੰ ਚੌਧਰੀ, ਐੱਮ.ਪੀ ਹਰੀਕੇ, ਅਮਨ ਮਲਹੋਤਰਾ ਆਦਿ ਹਾਜ਼ਰ ਸਨ।
ਪ੍ਰਸਿੱਧ ਬਾਬਾ ਅਮਰਪੁਰੀ ਦੀ ਸ਼ੱਕੀ ਅਤੇ ਅਸ਼ਲੀਲ ਵੀਡੀਓ ਵਾਇਰਲ
NEXT STORY