ਸੰਗਤ ਮੰਡੀ(ਮਨਜੀਤ) - ਥਾਣਾ ਸੰਗਤ ਦੀ ਪੁਲਸ ਵੱਲੋਂ ਪਿੰਡ ਫੁੱਲੋ ਮਿੱਠੀ ਵਿਖੇ ਪਿਓ-ਪੁੱਤ ਨੂੰ ਹਰਿਆਣਾ ਮਾਰਕਾ ਦੇਸੀ ਸ਼ਰਾਬ ਦੀਆਂ 36 ਬੋਤਲਾਂ ਸਮੇਤ ਕਾਬੂ ਕੀਤਾ ਗਿਆ ਹੈ।
ਹੌਲਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਗਸ਼ਤ ਦੌਰਾਨ ਉਕਤ ਪਿੰਡ ਪਹੁੰਚੇ ਤਾਂ ਪਿਓ-ਪੁੱਤ ਗਲੀ 'ਚੋਂ ਸ਼ਰਾਬ ਦਾ ਗੱਟਾ ਚੁੱਕ ਕੇ ਆਪਣੇ ਘਰ ਲੈ ਜਾ ਰਹੇ ਸਨ। ਪੁਲਸ ਪਾਰਟੀ ਵੱਲੋਂ ਜਦ ਮੌਕੇ 'ਤੇ ਪਹੁੰਚ ਕੇ ਗੱਟੇ ਦੀ ਤਲਾਸ਼ੀ ਲਈ ਗਈ ਤਾਂ ਗੱਟੇ 'ਚੋਂ ਹਰਿਆਣਾ ਮਾਰਕਾ ਸ਼ਹਿਨਾਈ ਦੀਆਂ 36 ਬੋਤਲਾਂ ਬਰਾਮਦ ਹੋਈਆਂ। ਫੜੇ ਗਏ ਪਿਓ-ਪੁੱਤ ਦੀ ਪਛਾਣ ਜਗਸੀਰ ਸਿੰਘ ਤੇ ਮਨਜੀਤ ਸਿੰਘ ਦੇ ਤੌਰ 'ਤੇ ਕੀਤੀ ਗਈ। ਪੁਲਸ ਵੱਲੋਂ ਸ਼ਰਾਬ ਨੂੰ ਕਬਜ਼ੇ 'ਚ ਲੈ ਕੇ ਉਕਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਹਵਾਲਾਤ 'ਚ ਬੰਦ ਕਰ ਦਿੱਤਾ ਗਿਆ।
ਤਰਨਤਾਰਨ 'ਚ ਫਿਰ ਵਾਰਦਾਤ, ਗੈਂਗਸਟਰ ਨੇ ਚਲਾਈਆਂ ਗੋਲੀਆਂ!
NEXT STORY