ਜ਼ੀਰਕਪੁਰ/ਡੇਰਾਬੱਸੀ/ਲਾਲੜੂ (ਅਸ਼ਵਨੀ) : ਸੰਯੁਕਤ ਕਿਸਾਨ ਮੋਰਚਾ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ 13 ਫਰਵਰੀ ਭਾਵ ਮੰਗਲਵਾਰ ਤੋਂ ਕੀਤੇ ਜਾਣ ਵਾਲੇ ਕੂਚ ਤੋਂ ਪਹਿਲਾਂ ਹਰਿਆਣਾ ਨੂੰ ਜੋੜਨ ਵਾਲਾ ਜ਼ੀਰਕਪੁਰ, ਡੇਰਾਬਸੀ ਅਤੇ ਲਾਲੜੂ ਸ਼ਹਿਰ ਨੂੰ ਸਾਰਾ ਦਿਨ ਲੰਬੇ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਜਦ ਕਿ ਅੰਬਾਲਾ-ਚੰਡੀਗੜ੍ਹ ਹਾਈਵੇਅ ਤੋਂ ਹੋ ਕੇ ਆਉਣ ਅਤੇ ਜਾਣ ਵਾਲੀਆਂ ਗੱਡੀਆਂ ’ਚ ਸਵਾਰ ਹੋ ਕੇ ਨਿਕਲੇ ਪਰ ਉਨ੍ਹਾਂ ਨੂੰ ਹਰਿਆਣਾ-ਪੰਜਾਬ ਦੀ ਸਰਹੱਦਾਂ ਬੰਦ ਹੋਣ ਕਾਰਨ ਪਿੰਡਾਂ ’ਚੋਂ ਜਾਣ ਲਈ ਮਜ਼ਬੂਰ ਹੋਣਾ ਪਿਆ। ਹਾਲਾਂਕਿ ਵਾਹਨ ਚਾਲਕਾਂ ਨੂੰ ਰੂਟ ਦੀ ਜਾਣਕਾਰੀ ਜ਼ਰੂਰ ਸੋਸ਼ਲ ਮੀਡੀਆ ਰਾਹੀਂ ਮਿਲ ਗਈ ਪਰ ਜੋ ਜਾਣਕਾਰੀ ਮਿਲੀ ਉਸ ’ਚ ਵੀ ਪੁਲਸ ਨੇ ਬਦਲਾਅ ਕਰ ਦਿੱਤਾ।
ਜਿਵੇਂ ਗੱਡੀਆਂ ’ਚ ਚੰਡੀਗੜ੍ਹ ਤੋਂ ਅੰਬਾਲਾ ਜਾਣ ਲਈ ਨਿਕਲੇ ਪਰ ਉਨ੍ਹਾਂ ਨੂੰ ਡੇਰਾਬੱਸੀ ਤੋਂ ਬਰਵਾਲਾ ਵੱਲ ਮੋੜ ਦਿੱਤਾ ਅਤੇ ਜੋ ਵਾਹਨ ਚਾਲਕ ਡੇਰਾਬੱਸੀ ਨੂੰ ਪਾਰ ਕਰ ਕੇ ਲਾਲੜੂ ਪਹੁੰਚੇ ਤਾਂ ਉਨ੍ਹਾਂ ਨੂੰ ਹੰਡੇਸਰਾ ਰਸਤੇ ਅੱਗੇ ਭੇਜ ਦਿੱਤਾ ਗਿਆ। ਖਾਸ ਗੱਲ ਇਹ ਰਹੀ ਕਿ ਸੋਮਵਾਰ ਦਾ ਦਿਨ ਵਾਹਨ ਚਾਲਕਾਂ ਲਈ ਦੁਚਿੱਤੀ ਭਰਿਆ ਰਿਹਾ ਕਿਉਂਕਿ ਵਾਰ-ਵਾਰ ਬਦਲਦੇ ਰੂਟ ਤੋਂ ਪ੍ਰੇਸ਼ਾਨ ਹੋਣ ਕਾਰਨ ਲੰਬਾ ਟ੍ਰੈਫਿਕ ਜਾਮ ਜ਼ੀਰਕਪੁਰ ਤੋਂ ਡੇਰਾਬਸੀ ਤੱਕ ਗਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਐਲਾਨ, ਸੂਬੇ ’ਚ ਖੁੱਲ੍ਹਣਗੀਆਂ 1000 ਖੇਡ ਨਰਸਰੀਆਂ
ਡੇਰਾਬਸੀ ਤੋਂ ਟ੍ਰੈਫਿਕ ਕੀਤਾ ਡਾਇਵਰਟ
ਸੋਮਵਾਰ ਨੂੰ ਅੰਬਾਲਾ-ਚੰਡੀਗੜ੍ਹ ਹਾਈਵੇਅ ’ਤੇ ਲੋਕ ਆਪਣੇ ਵਾਹਨਾਂ ਤੋਂ ਅੰਬਾਲਾ, ਦਿੱਲੀ ਅਤੇ ਹੋਰ ਸੂਬਿਆਂ ਵਿਚ ਜਾਣ ਲਈ ਨਿਕਲੇ। ਜਿਨ੍ਹਾਂ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਲਾਲੜੂ ਕੋਲ ਹਰਿਆਣਾ ਸਰਹੱਦ ’ਤੇ 5 ਫੁੱਟ ਰਸਤੇ ’ਚੋਂ ਨਿਕਲਿਆ ਜਾਵੇਗਾ ਪਰ ਹਾਲਾਤ ਨੂੰ ਦੇਖਦੇ ਹੋਏ ਹਰਿਆਣਾ ਪੁਲਸ ਵਲੋਂ ਰਾਹ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਇਸਦਾ ਅਸਰ ਇਹ ਹੋਇਆ ਕਿ ਟ੍ਰੈਫਿਕ ਨੂੰ ਯੂ-ਟਰਨ ਲੈ ਕੇ ਵਾਪਸ ਆਰ.ਟੀ.ਆਈ. ਚੌਕ ਤੋਂ ਹੰਡੇਸਰਾ ਤੋਂ ਡਾਇਵਰਟ ਕੀਤਾ ਗਿਆ। ਦੂਸਰੇ ਪਾਸੇ ਡੇਰਾਬਸੀ ਪੁਲਸ ਨੂੰ ਹਰਿਆਣਾ ਪੁਲਸ ਵਲੋਂ ਸੀਮਾ ਪੂਰੀ ਤਰ੍ਹਾਂ ਨਾਲ ਬੰਦ ਕਰਨ ਦੀ ਸੂਚਨਾ ਮਿਲੀ ਤਾਂ ਡੇਰਾਬਸੀ ਟ੍ਰੈਫਿਕ ਪੁਲਸ ਨੇ ਡੇਰਾਬਸੀ ਓਵਰਬ੍ਰਿਜ ’ਤੇ ਬੈਰੀਕੇਟ ਲਗਾ ਕੇ ਰਸਤਾ ਬੰਦ ਕਰ ਦਿੱਤਾ। ਜਿਸ ਤੋਂ ਬਾਅਦ ਚੰਡੀਗੜ੍ਹ ਵਲੋਂ ਆਉਣ ਵਾਲੇ ਟ੍ਰੈਫਿਕ ਨੂੰ ਬਰਵਾਲਾ ਵੱਲ ਮੋੜ ਦਿੱਤਾ ਗਿਆ।
ਇਸ ਤੋਂ ਇਲਾਵਾ ਟ੍ਰੈਫਿਕ ਜਾਮ ਦੀ ਗੱਲ ਕਰੀਏ ਤਾਂ ਜ਼ੀਰਕਪੁਰ ਤੋਂ ਲੈ ਕੇ ਡੇਰਬਸੀ ਤੱਕ ਵਾਹਨ ਹੌਲੀ-ਹੌਲੀ ਚੱਲਦੇ ਦਿਖਾਈ ਦਿੱਤੇ ਅਤੇ 10-15 ਮਿੰਟ ਵਿਚ ਤੈਅ ਹੋਣ ਵਾਲਾ ਸਫ਼ਰ ਡੇਢ ਤੋਂ 2 ਘੰਟੇ ਵਿਚ ਤੈਅ ਹੋਇਆ। ਉੱਥੇ ਹੀ, ਸੰਯੁਕਤ ਕਿਸਾਨ ਮੋਰਚੇ ਵਲੋਂ 13 ਫਰਵਰੀ ਨੂੰ ਦਿੱਲੀ ਲਈ ਕੂਚ ਕੀਤਾ ਜਾਣਾ ਹੈ ਪਰ ਇਸ ਤੋਂ ਇਕ ਦਿਨ ਪਹਿਲਾਂ ਸੋਮਵਾਰ ਨੂੰ ਅੰਬਾਲਾ-ਚੰਡੀਗੜ੍ਹ ਹਾਈਵੇਅ ’ਤੇ ਚੰਡੀਗੜ੍ਹ ਤੋਂ ਅੰਬਾਲਾ ਵੱਲ ਜਾਣ ਵਾਲੀ ਲੇਨ ਪੂਰੀ ਤਰ੍ਹਾਂ ਵਾਹਨਾਂ ਨਾਲ ਭਰੀ ਰਹੀ। ਜਦ ਕਿ ਪੂਰੇ ਹਾਈਵੇਅ ’ਤੇ ਕਤਾਰਾਂ ਵਿਚ ਖੜ੍ਹੇ ਵਾਹਨ ਆਪਣੇ ਅੱਗੇ ਦੀਆਂ ਗੱਡੀਆਂ ਦੇ ਚੱਲਣ ਦਾ ਇੰਤਜ਼ਾਰ ਕਰਦੇ ਨਜ਼ਰ ਆਏ । ਜ਼ੀਰਕਪੁਰ, ਡੇਰਾਬਸੀ ਅਤੇ ਲਾਲੜੂ ਦੇ ਸਥਾਨਕ ਲੋਕ ਵਾਹਨ ਲੈ ਕੇ ਹਾਈਵੇਅ ’ਤੇ ਨਿਕਲਣ ਦੀ ਹਿੰਮਤ ਨਹੀਂ ਕਰ ਸਕੇ। ਜਦ ਕਿ ਕੁਝ ਲੋਕ ਹਿੰਮਤ ਕਰਦੇ ਹੋਏ ਅੰਬਾਲਾ ਜਾਣ ਲਈ ਨਿਕਲੇ ਤਾਂ ਉਨ੍ਹਾਂ ਨੂੰ ਕਈ ਘੰਟੇ ਜਾਮ ਵਿਚ ਫ਼ਸ ਕੇ ਬਿਨਾਂ ਕੋਈ ਕੰਮ ਕੀਤੇ ਆਪਣੇ ਘਰ ਖਾਲ੍ਹੀ ਹੱਥ ਵਾਪਸ ਆਉਣਾ ਪਿਆ।
ਇਹ ਵੀ ਪੜ੍ਹੋ : ਸਕੌਚ ਐਵਾਰਡ 2023 ’ਚ ਪੰਜਾਬ ਦੀ ਵੱਡੀ ਉਪਲੱਬਧੀ, ਹਾਸਲ ਕੀਤੀਆਂ ਇਹ ਪੁਜ਼ੀਸ਼ਨਾਂ
ਇੰਟਰਨੈੱਟ ਸੇਵਾਵਾਂ ਹੋਈਆਂ ਬੰਦ
ਜਿਵੇਂ-ਜਿਵੇਂ ਸੰਯੁਕਤ ਕਿਸਾਨ ਮੋਰਚਾ ਵਲੋਂ ਦਿੱਲੀ ਕੂਚ ਕਰਨ ਦਾ ਦਿਨ ਨੇੜੇ ਆ ਰਿਹਾ ਹੈ, ਉਸ ਦੇ ਮੱਦੇਨਜ਼ਰ ਆਮ ਜਨ ਸੇਵਾਵਾਂ ’ਤੇ ਕੱਟ ਲੱਗਣਾ ਸ਼ੁਰੂ ਹੋ ਗਿਆ ਹੈ। ਜਦ ਕਿ ਐਤਵਾਰ ਨੂੰ ਹਰਿਆਣਾ ਸੀਮਾ ਨਾਲ ਲੱਗਦੇ ਲਾਲੜੂ ਖੇਤਰ ਅਧੀਨ ਪਿੰਡਾਂ ਵਿਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਜਿਸ ਤੋਂ ਬਾਅਦ ਸਥਿਤੀ ਨੂੰ ਦੇਖਦੇ ਹੋਏ ਸੋਮਵਾਰ ਨੂੰ ਇੰਟਰਨੈੱਟ ਸੇਵਾਵਾਂ ਲਾਲੜੂ ਦੇ ਨਾਲ-ਨਾਲ ਦੱਪਰ ਪਿੰਡ ’ਚ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਇਹ ਇਸ ਲਈ ਕੀਤਾ ਗਿਆ ਕਿ ਤਾਂਕਿ ਮੌਜੂਦਾ ਸਥਿਤੀ ਦੀ ਵੀਡਿਓ ਬਣਾ ਕੇ ਸ਼ਰਾਰਤੀ ਅਨਸਰ ਭਾਵ ਇਸਦਾ ਗਲਤ ਇਸਤੇਮਾਲ ਕਰ ਕੇ ਵਾਈਰਲ ਨਾ ਕਰ ਦੇਣ ਅਤੇ ਇਸ ਤਰ੍ਹਾਂ ਦੀ ਜਾਣਕਾਰੀ ਵਾਇਰਲ ਹੋਣ ਨਾਲ ਹਾਲਾਤ ਖ਼ਰਾਬ ਹੋਣ ਦੀ ਸੰਭਾਵਨਾ ਜਿਆਦਾ ਵਧ ਜਾਂਦੀ ਹੈ।
ਲਾਲੜੂ ਤੋਂ ਲੈ ਕੇ ਦੱਪਰ ’ਚਚ ਇੰਟਰਨੈੱਟ ਸੇਵਾ ਬੰਦ ਹੋਈ ਹੈ ਪਰ ਇਹ ਸੇਵਾ ਹਰਿਆਣਾ ਸਰਹੱਦ ਦੀ ਸੀਮਾ ਨਾਲ ਲੱਗਦੇ ਪਿੰਡਾਂ ਤੱਕ ਸੀਮਤ ਹੈ। ਬਾਕੀ ਪੰਜਾਬ ਪੁਲਸ ਵਲੋਂ ਕਿਸੀ ਤਰ੍ਹਾਂ ਨਾਲ ਲਾਲੜੂ ’ਚ ਇੰਟਰਨੈੱਟ ਸੇਵਾ ਬੰਦ ਕਰਨ ਦੇ ਹੁਕਮ ਨਹੀਂ ਦਿੱਤੇ ਗਏ।
ਜਦ ਕਿ 13 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਵਲੋਂ ਕੀਤੇ ਜਾਣ ਵਾਲੇ ਕੂਚ ਲਈ ਡੇਰਾਬਸੀ ਸਬ-ਡਵੀਜਨ ਪੁਲਸ ਵਲੋਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਹਰਿਆਣਾ ਪੁਲ ਤੋਂ ਸਰਹੱਦ ’ਤੇ ਝਰਮੜੀ ਅਤੇ ਬੈਰੀਕੇਟ ਲਗਾ ਕੇ ਕਿਸਾਨਾਂ ਦਾ ਰਾਹ ਬੰਦ ਕਰ ਦਿੱਤਾ ਹੈ। ਜਦ ਕਿ ਸੋਮਵਾਰ ਨੂੰ ਹਰਿਆਣਾ ਪੁਲਸ ਵਲੋਂ ਸੀਮਾ ਬੰਦ ਕਰਨ ਤੋਂ ਬਾਅਦ ਅੰਬਾਲਾ-ਚੰਡੀਗੜ੍ਹ ਹਾਈਵੇਅ ’ਤੇ ਲੱਗੇ ਟ੍ਰੈਫਿਕ ਜਾਮ ਨੂੰ ਬਰਵਾਲਾ ਅਤੇ ਹੰਡੇਸਰਾ ਪਿੰਡ ਤੋਂ ਡਾਈਵਰਟ ਕੀਤਾ ਗਿਆ ਹੈ।
-ਵੈਭਵ ਚੌਧਰੀ. ਏ.ਐੱਸ.ਪੀ. ਡੇਰਾਬਸੀ ਸਬ-ਡਿਵੀਜ਼ਨ
ਇਹ ਵੀ ਪੜ੍ਹੋ : ਸੰਗਰੂਰ ਤੇ ਫਿਰੋਜ਼ਪੁਰ ਵਿਖੇ ਹੋਣ ਵਾਲੀਆਂ ਐੱਨ. ਆਰ. ਆਈ. ਮਿਲਣੀਆਂ ਦੀਆਂ ਤਾਰੀਖਾਂ ’ਚ ਬਦਲਾਅ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਕਿਸਾਨ ਅੰਦੋਲਨ ਦਰਮਿਆਨ ਪੰਜਾਬ ਲਈ ਖ਼ਤਰੇ ਦੀ ਘੰਟੀ, ਪੈਟਰੋਲ-ਡੀਜ਼ਲ ਨੂੰ ਲੈ ਕੇ ਵਧੀ ਟੈਨਸ਼ਨ
NEXT STORY