Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, OCT 18, 2026

    10:34:40 PM

  • bodies of mother and son found in locked house

    ਪੰਜਾਬ: ਬੰਦ ਘਰ ’ਚੋਂ ਮਿਲੀਆਂ ਮਾਂ-ਪੁੱਤ ਦੀਆਂ...

  • shots fired at bollywood actor tiger shroff

    ਵੱਡੀ ਖਬਰ: ਬਾਲੀਵੁੱਡ ਅਦਾਕਾਰ ਟਾਈਗਰ ਸ਼੍ਰੌਫ 'ਤੇ...

  • gang took responsibility bollywood actor tiger shroff

    ਬਾਲੀਵੁੱਡ ਅਦਾਕਾਰ Tiger Shroff 'ਤੇ ਚੱਲੀਆਂ...

  • amit shah is visiting punjab on october 20

    20 ਅਕਤੂਬਰ ਨੂੰ ਪੰਜਾਬ ਆਉਣਗੇ ਅਮਿਤ ਸ਼ਾਹ, ਰਵਨੀਤ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Tarn Taran
  • ਤਰਨਤਾਰਨ ਦੇ ਪੁਲਸ ਸਾਂਝ ਕੇਂਦਰ ਬਣੇ ‘ਭ੍ਰਿਸ਼ਟਾਚਾਰ ਦਾ ਅੱਡਾ’? ਕਈ ਸਾਲਾਂ ਤੋਂ ਇੱਕੋ ਥਾਂ ਜੰਮੇ ਮੁਲਾਜ਼ਮਾਂ ’ਤੇ ਉੱਠੇ ਸਵਾਲ!

PUNJAB News Punjabi(ਪੰਜਾਬ)

ਤਰਨਤਾਰਨ ਦੇ ਪੁਲਸ ਸਾਂਝ ਕੇਂਦਰ ਬਣੇ ‘ਭ੍ਰਿਸ਼ਟਾਚਾਰ ਦਾ ਅੱਡਾ’? ਕਈ ਸਾਲਾਂ ਤੋਂ ਇੱਕੋ ਥਾਂ ਜੰਮੇ ਮੁਲਾਜ਼ਮਾਂ ’ਤੇ ਉੱਠੇ ਸਵਾਲ!

  • Edited By Sandeep Kumar,
  • Updated: 13 Apr, 2026 06:02 AM
Tarn Taran
has tarn taran  s police coordination center become a   den of corruption
  • Share
    • Facebook
    • Tumblr
    • Linkedin
    • Twitter
  • Comment

ਤਰਨਤਾਰਨ (ਰਮਨ) : ਸਰਹੱਦੀ ਜ਼ਿਲਾ ਤਰਨਤਾਰਨ ਵਿਚ ਲੋਕਾਂ ਦੇ ਵੱਖ-ਵੱਖ ਕੰਮਾਂ ਨਾਲ ਸਬੰਧਤ ਪੁਲਸ ਸਾਂਝ ਕੇਂਦਰ ਜ਼ਿਲੇ ਦੇ ਵੱਖ-ਵੱਖ ਸਬ ਡਵੀਜ਼ਨਾਂ ਅੰਦਰ ਸਥਾਪਤ ਕੀਤੇ ਗਏ ਸਨ ਤਾਂ ਜੋ ਆਮ ਲੋਕਾਂ ਦੇ ਨਾਲ ਨਾਲ ਅਪਰਾਧੀ ਕਿਸਮ ਦੇ ਵਿਅਕਤੀਆਂ ਦੀ ਪਾਸਪੋਰਟ ਵੈਰੀਫਿਕੇਸ਼ਨ ਅਤੇ ਹੋਰ ਆਚਰਣ ਸਬੰਧੀ ਕੰਮਾਂ ਨੂੰ ਬਰੀਕੀ ਨਾਲ ਵੇਖਿਆ ਜਾ ਸਕੇ ਪ੍ਰੰਤੂ ਅੰਤਰਰਾਸ਼ਟਰੀ ਸਮਗਲਰ ਸ਼ਹਿਨਾਜ਼ ਭਿੰਡਰ ਦੇ ਪਾਸਪੋਰਟ ਰਿਲੀਜ਼ ਮਾਮਲੇ ਵਿਚ ਪੁਲਸ ਸਾਂਝ ਕੇਂਦਰਾਂ ਵਿਚ ਤੈਨਾਤ ਕਰਮਚਾਰੀਆਂ ਦੀ ਦਖਲ ਅੰਦਾਜੀ ਅਤੇ ਭੂਮਿਕਾ ਸ਼ੱਕ ਦੇ ਘੇਰੇ ਵਿਚ ਆਉਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਹੈਰਾਨੀ ਦੀ ਗੱਲ ਹੈ ਕਿ ਜ਼ਿਲੇ ਅੰਦਰ ਮੌਜੂਦ ਇਨ੍ਹਾਂ ਪੁਲਸ ਸਾਂਝ ਕੇਂਦਰਾਂ ਵਿਚ ਬੀਤੇ ਕਈ ਸਾਲਾਂ ਤੋਂ ਤੈਨਾਤ ਪੁਲਸ ਕਰਮਚਾਰੀਆਂ ਦੇ ਤਬਾਦਲੇ ਹੋਰ ਦਫਤਰਾਂ ’ਚ ਆਮ ਕਰਮਚਾਰੀਆਂ ਦੀ ਤਰ੍ਹਾਂ ਕਿਉਂ ਨਹੀਂ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਜ਼ਿਲੇ ਵਿਚ ਮੌਜੂਦ ਕਈ ਵੱਡੇ ਅਪਰਾਧੀ ਅਤੇ ਗੈਂਗਸਟਰਾਂ ਦੀ ਕੁਝ ਕਥਿਤ ਪੁਲਸ ਕਰਮਚਾਰੀਆਂ ਵੱਲੋਂ ਕੀਤੀ ਮਦਦ ਨਾਲ ਉਹ ਵਿਦੇਸ਼ ਫਰਾਰ ਹੋਣ ’ਚ ਕਾਮਯਾਬ ਹੋਏ ਹੋ ਸਕਦੇ ਹਨ, ਜੋ ਇਕ ਵੱਡੀ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : ਲੁਧਿਆਣਾ : ਤੇਜ਼ਧਾਰ ਹਥਿਆਰਾਂ ਨਾਲ ਲੈਸ ਨਕਾਬਪੋਸ਼ਾਂ ਨੇ ਅੱਧੀ ਰਾਤ ਨੂੰ ਮਚਾਇਆ ਤਾਂਡਵ

ਸਰਹੱਦੀ ਜ਼ਿਲਾ ਤਰਨਤਾਰਨ ਵਿਚ ਪੁਲਸ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਆਚਰਣ, ਪੁਲਸ ਵੈਰੀਫਿਕੇਸ਼ਨ, ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਤੋਂ ਇਲਾਵਾ ਹੋਰ ਕਈ ਵੱਖ-ਵੱਖ ਜ਼ਰੂਰੀ ਕੰਮਾਂ ਨਾਲ ਸਬੰਧਤ ਪੁਲਸ ਸਾਂਝ ਕੇਂਦਰ ਖੋਲ੍ਹੇ ਗਏ ਹਨ। ਜਿੱਥੇ ਪੁਲਸ ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਇਥੇ ਮੌਜੂਦ ਸਟਾਫ ਵੱਲੋਂ ਬਿਨਾਂ ਕਿਸੇ ਖੱਜਲ-ਖੁਆਰੀ ਦੇ ਲੋਕਾਂ ਨੂੰ ਵਧੀਆ ਸਹੂਲਤਾਂ ਬਿਨਾਂ ਕਿਸੇ ਰਿਸ਼ਵਤ ਅਤੇ ਖੱਜਲ-ਖੁਆਰੀ ਤੋਂ ਦਿੱਤੀਆਂ ਜਾਣਗੀਆਂ ਪ੍ਰੰਤੂ ਇਨ੍ਹਾਂ ਪੁਲਸ ਸਾਂਝ ਕੇਂਦਰਾਂ ਵਿਚ ਬੀਤੇ ਪੰਜ ਤੋਂ ਸੱਤ ਸਾਲ ਦੇ ਲੰਮੇਂ ਕਾਰਜ ਕਾਲ ਤੋਂ ਤੈਨਾਤ ਪੁਲਸ ਕਰਮਚਾਰੀਆਂ ਦੇ ਤਬਾਦਲੇ ਦੂਸਰੇ ਦਫਤਰਾਂ ਵਿਚ ਨਾ ਹੋਣਾ ਇਕ ਵੱਡਾ ਸਵਾਲ ਖੜ੍ਹਾ ਕਰ ਰਿਹਾ ਹੈ। ਜੇ ਪੁਲਸ ਪ੍ਰਸ਼ਾਸਨ ਦੇ ਨਿਯਮਾਂ ਦੀ ਗੱਲ ਕਰੀਏ ਤਾਂ ਇਕ ਸਾਂਝ ਕੇਂਦਰ ਵਿਚ ਤੈਨਾਤ ਛੋਟੇ ਤੋਂ ਵੱਡਾ ਪੁਲਸ ਕਰਮਚਾਰੀ ਲਗਾਤਾਰ ਦੋ ਸਾਲ ਤੋਂ ਵੱਧ ਸਮੇਂ ਤੱਕ ਇਕੋ ਜਗ੍ਹਾ ਉਪਰ ਤੈਨਾਤ ਨਹੀਂ ਰਹਿ ਸਕਦਾ ਹੈ ਪ੍ਰੰਤੂ ਜ਼ਿਲੇ ਦੇ ਐੱਸ.ਐੱਸ.ਪੀ ਦਫਤਰ ਵਿਚ ਮੌਜੂਦ ਮੁੱਖ ਸਾਂਝ ਕੇਂਦਰ ਤੋਂ ਇਲਾਵਾ ਹੋਰ ਵੱਖ-ਵੱਖ ਸਬ ਡਵੀਜ਼ਨਾਂ ਵਿਚ ਮੌਜੂਦ ਸਾਂਝ ਕੇਂਦਰਾਂ ਅੰਦਰ ਪੰਜ ਤੋਂ ਸੱਤ ਸਾਲ ਤੱਕ ਦੇ ਕਾਰਜਕਾਲ ਵਿਚ ਉਹੀ ਕਰਮਚਾਰੀ ਤੈਨਾਤ ਨਜ਼ਰ ਆ ਰਹੇ ਹਨ। ਇਨ੍ਹਾਂ ਕਾਂਸਟੇਬਲ, ਹੈੱਡ ਕਾਂਸਟੇਬਲ ਅਤੇ ਹੋਰ ਰੈਂਕ ਦੇ ਕਰਮਚਾਰੀਆਂ ਦੇ ਤਬਾਦਲੇ ਦੂਸਰੇ ਦਫਤਰਾਂ ਵਿਚ ਨਾ ਕੀਤੇ ਜਾਣਾ ਜਿੱਥੇ ਪੁਲਸ ਪ੍ਰਸ਼ਾਸਨ ਵੱਲੋਂ ਬਣਾਏ ਗਏ ਨਿਯਮਾਂ ਦੀ ਉਲੰਘਣਾ ਕਰ ਰਿਹਾ ਹੈ, ਉਥੇ ਹੀ ਇਸ ਲੰਮੇਂ ਸਮੇਂ ਦੀ ਤੈਨਾਤੀ ਪਿੱਛੇ ਕਥਿਤ ਤੌਰ ਉਪਰ ਮੋਟੀ ਕਮਾਈ ਜਾਂ ਫਿਰ ਆਰਾਮਦਾਇਕ ਡਿਊਟੀ ਨੂੰ ਮੰਨਿਆ ਜਾ ਸਕਦਾ ਹੈ। ਇਨ੍ਹਾਂ ਪੁਲਸ ਸਾਂਝ ਕੇਂਦਰਾਂ ਵਿਚ ਤੈਨਾਤ ਜ਼ਿਆਦਾਤਰ ਕਰਮਚਾਰੀ ਬਿਨਾਂ ਵਰਦੀ ਤੋਂ ਹੀ ਆਪਣੀ ਡਿਊਟੀ ਉਪਰ ਹਾਜ਼ਰ ਵੇਖੇ ਜਾ ਸਕਦੇ ਹਨ ਜਦਕਿ ਇਨ੍ਹਾਂ ਲਈ ਪੰਜਾਬ ਪੁਲਸ ਵੱਲੋਂ ਵੱਖਰੀ ਯੂਨੀਫਾਰਮ ਬਣਾਈ ਗਈ ਹੈ।

ਅੰਤਰਰਾਸ਼ਟਰੀ ਸਮਗਲਰ ਸ਼ਹਿਨਾਜ਼ ਭਿੰਡਰ ਕਿਵੇਂ ਹੋਇਆ ਫ਼ਰਾਰ

ਆਮ ਤੌਰ ’ਤੇ ਵੇਖਣ ਨੂੰ ਮਿਲਦਾ ਹੈ ਕਿ ਜੇ ਕਿਸੇ ਮਮੂਲੀ ਅਪਰਾਧ ਵਿਚ ਦਰਜ ਐੱਫ.ਆਈ.ਆਰ ਦੇ ਚੱਲਦਿਆਂ ਸਬੰਧਤ ਵਿਅਕਤੀ ਵੱਲੋਂ ਅਪਲਾਈ ਕੀਤੇ ਗਏ ਪਾਸਪੋਰਟ ਦੀ ਵੈਰੀਫਿਕੇਸ਼ਨ ਨੂੰ ਸਾਂਝ ਕੇਂਦਰਾਂ ਵਿਚ ਤਾਇਨਾਤ ਕਰਮਚਾਰੀਆਂ ਵੱਲੋਂ ਪ੍ਰਵਾਨਗੀ ਨਹੀਂ ਦਿੱਤੀ ਜਾਂਦੀ ਹੈ ਪ੍ਰੰਤੂ ਅੰਤਰਰਾਸ਼ਟਰੀ ਪੱਧਰ ਉਪਰ ਕੰਮ ਕਰਨ ਵਾਲੇ ਬਟਾਲਾ ਦੇ ਨਿਵਾਸੀ ਸ਼ਹਿਨਾਜ਼ ਸਿੰਘ ਉਰਫ ਸ਼ੋਨ ਭਿੰਡਰ ਜੋ ਅਮਰੀਕਾ ਦੀ ਏਜੰਸੀ ਐੱਫ.ਬੀ.ਆਈ ਵੱਲੋਂ ਵੀ ਲੁੜੀਂਦਾ ਸੀ ਨੂੰ ਤਰਨਤਾਰਨ ਪੁਲਸ ਵੱਲੋਂ ਗ੍ਰਿਫਤਾਰ ਕਰਨ ਦੇ ਬਾਵਜੂਦ ਉਸ ਦਾ ਜਬਤ ਕੀਤਾ ਗਿਆ ਪਾਸਪੋਰਟ ਜ਼ਿਲੇ ਦੇ ਭ੍ਰਿਸ਼ਟ ਪੁਲਸ ਕਰਮਚਾਰੀਆਂ ਵੱਲੋਂ ਮਿਲੀ ਭੁਗਤ ਕਰਕੇ ਰਿਲੀਜ਼ ਕਰ ਦਿੱਤਾ ਗਿਆ। ਇਸ ਵਿਚ ਭਾਵੇਂ 5 ਪੁਲਸ ਕਰਮਚਾਰੀਆਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਪ੍ਰੰਤੂ ਬੜੀ ਮੁਸ਼ਕਿਲ ਨਾਲ ਕਾਬੂ ਕੀਤਾ ਗਿਆ ਅੰਤਰਰਾਸ਼ਟਰੀ ਸਮਗਲਰ ਸ਼ਹਿਨਾਜ਼ ਭਿੰਡਰ ਮੋਟੀ ਰਕਮ ਖਰਚ ਕਰਦੇ ਹੋਏ ਆਪਣੇ ਇਸ਼ਾਰਿਆਂ ’ਤੇ ਤਰਨਤਾਰਨ ਪੁਲਸ ਨੂੰ ਨਚਾਉਂਦਾ ਹੋਇਆ ਕੈਨੇਡਾ ਫਰਾਰ ਹੋਣ ’ਚ ਕਾਮਯਾਬ ਹੋ ਗਿਆ। ਅੰਤਰਰਾਸ਼ਟਰੀ ਪੱਧਰ ਉਪਰ ਲੋੜੀਂਦੇ ਮੁਲਜ਼ਮ ਨੂੰ ਫਰਾਰ ਕਰਵਾਉਣ ਵਿਚ ਪੁਲਸ ਸਾਂਝ ਕੇਂਦਰ ਵੀ ਤੈਨਾਤ ਕਰਮਚਾਰੀਆਂ ਦੀ ਮਿਲੀ ਭੁਗਤ ਸਾਹਮਣੇ ਆ ਰਹੀ ਹੈ ਕਿਉਂਕਿ ਪਾਸਪੋਰਟ ਦਫਤਰ ਵੱਲੋਂ ਇਸ ਮੁਲਜ਼ਮ ਵੱਲੋਂ ਆਪਣੇ ਪੁਲਸ ਕਬਜ਼ੇ ਵਿਚ ਮੌਜੂਦ ਪਾਸਪੋਰਟ ਨੂੰ ਰਿਲੀਜ਼ ਕਰਨ ਲਈ ਅਰਜੀ ਦਿੱਤੀ ਗਈ ਸੀ। ਜਿਸ ਦੇ ਸਬੰਧ ਵਿਚ ਪੁਲਸ ਪਾਸੋਂ ਪਾਸਪੋਰਟ ਦਫਤਰ ਵੱਲੋਂ ਐੱਨ.ਓ.ਸੀ ਮੰਗੀ ਗਈ ਸੀ। ਇਸ ਐੱਨ.ਓ.ਸੀ ਨੂੰ ਸਬੰਧਤ ਕਰਮਚਾਰੀਆਂ ਦੀ ਮਿਲੀ ਭੁਗਤ ਅਤੇ ਹੋਰ ਕਰਮਚਾਰੀਆਂ ਦੀ ਦਖਲ ਅੰਦਾਜੀ ਤੋਂ ਬਾਅਦ ਰਿਲੀਜ਼ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਤੇਜ਼ ਰਫ਼ਤਾਰ ਦਾ ਕਹਿਰ! ਫਲਾਈਓਵਰ ਤੋਂ 150 ਫੁੱਟ ਹੇਠਾਂ ਡਿੱਗੀ ਕਾਰ, 3 ਦੋਸਤਾਂ ਦੀ ਦਰਦਨਾਕ ਮੌਤ

ਜੇ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਜ਼ਿਲਾ ਤਰਨਤਾਰਨ ਨਾਲ ਸਬੰਧਤ ਵੱਡੇ ਗੈਂਗਸਟਰ, ਜਿਨ੍ਹਾਂ ਵਿਚ ਲਖਬੀਰ ਸਿੰਘ ਲੰਡਾ, ਸਤਨਾਮ ਸਿੰਘ ਸੱਤਾ, ਯਾਦਵਿੰਦਰ ਸਿੰਘ ਯਾਦਾ, ਪ੍ਰਭਜੀਤ ਸਿੰਘ ਦਾਸੂਵਾਲ ਆਦਿ ਤੋਂ ਇਲਾਵਾ ਵੱਡੇ ਅਪਰਾਧਾਂ ਵਿਚ ਸ਼ਾਮਲ ਵੱਖ-ਵੱਖ ਅਪਰਾਧੀ ਜੋ ਵਿਦੇਸ਼ ਵਿਚ ਬੈਠੇ ਹੋਏ ਹਨ ਅਤੇ ਤਰਨਤਾਰਨ ਪੁਲਸ ਨੂੰ ਲੰਮੇਂ ਸਮੇਂ ਤੋਂ ਲੋੜੀਂਦੇ ਹਨ ਨੂੰ ਫਰਾਰ ਕਰਵਾਉਣ ਵਿਚ ਵੀ ਕਈ ਪੁਲਸ ਕਰਮਚਾਰੀਆਂ ਦੀ ਅਹਿਮ ਭੂਮਿਕਾ ਜ਼ਰੂਰ ਪੁਰਾਣੇ ਸਮੇਂ ਵਿਚ ਰਹੀ ਹੋਵੇਗੀ। ਕਿਸੇ ਵੀ ਵਿਅਕਤੀ ਨੂੰ ਵਿਦੇਸ਼ ਜਾਣ ਲਈ ਪਾਸਪੋਰਟ ਦੀ ਬਹੁਤ ਜ਼ਰੂਰਤ ਹੁੰਦੀ ਹੈ, ਜਿਸ ਦੇ ਲਈ ਸਬੰਧਤ ਪੁਲਸ ਸਾਂਝ ਕੇਂਦਰਾਂ ਵਿਚ ਤੈਨਾਤ ਕਰਮਚਾਰੀਆਂ ਵੱਲੋਂ ਇਨ੍ਹਾਂ ਅਪਰਾਧੀਆਂ ਦੀ ਕੀਤੀ ਗਈ ਵੈਰੀਫਿਕੇਸ਼ਨ ਨੂੰ ਠੀਕ ਕਰਾਰ ਦਿੰਦੇ ਹੋਏ ਫਰਾਰ ਕਰਨ ਵਿਚ ਅਹਿਮ ਭੂਮਿਕਾ ਜ਼ਰੂਰ ਨਿਭਾਈ ਗਈ ਹੋਵੇਗੀ। ਜਿਸ ਦੇ ਬਦਲੇ ਇਨ੍ਹਾਂ ਵੱਲੋਂ ਮੋਟੀਆਂ ਰਕਮਾਂ ਤੱਕ ਵਸੂਲੀਆਂ ਗਈਆਂ ਹੋਣਗੀਆਂ, ਜੋ ਵੱਡੇ ਪੱਧਰ ਦੀ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲੇ ਦੇ ਐੱਸ.ਐੱਸ.ਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਹਰ ਪੁਲਸ ਕਰਮਚਾਰੀ ਨੂੰ ਵੱਖੋ-ਵੱਖ ਵਿਭਾਗਾਂ ਵਿਚ ਡਿਊਟੀ ਕਰਨੀ ਲਾਜ਼ਮੀ ਹੈ ਅਤੇ ਸਾਂਝ ਕੇਂਦਰ ਵਿਚ ਤੈਨਾਤ ਲੰਮੇਂ ਸਮੇਂ ਤੋਂ ਕਰਮਚਾਰੀਆਂ ਬਾਰੇ ਉਹ ਜਲਦ ਰਿਪੋਰਟ ਲੈਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • Tarn Taran
  • Police Cooperation Center
  • Corruption Den
  • Police Personnel
  • ਤਰਨਤਾਰਨ
  • ਪੁਲਸ ਸਾਂਝ ਕੇਂਦਰ
  • ਭ੍ਰਿਸ਼ਟਾਚਾਰ ਦਾ ਅੱਡਾ
  • ਪੁਲਸ ਮੁਲਾਜ਼ਮ

ਸਰਹੱਦ ’ਤੇ ਨਸ਼ਾ ਸਮੱਗਲਿੰਗ ਨੇ ਤੋੜੇ ਸਾਰੇ ਰਿਕਾਰਡ, ਪਿਛਲੇ 3 ਮਹੀਨਿਆਂ ’ਚ BSF ਨੇ ਫੜੀ 334 ਕਿਲੋ ਹੈਰੋਇਨ

NEXT STORY

Stories You May Like

  • amazon lays off again  1000 employees  india us
    ਐਮਾਜ਼ੋਨ ’ਚ ਫਿਰ ਛਾਂਟੀ, 1000 ਮੁਲਾਜ਼ਮਾਂ ਦੀ ਗਈ ਨੌਕਰੀ, ਭਾਰਤ-ਅਮਰੀਕਾ ਸਮੇਤ ਕਈ ਦੇਸ਼ਾਂ ’ਤੇ ਅਸਰ
  • da hike  dearness allowance  hike  employees
    ਤਿਉਹਾਰਾਂ ਤੋਂ ਪਹਿਲਾਂ ਲੱਖਾਂ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ: ਕੇਂਦਰ ਵਲੋਂ ਮਹਿੰਗਾਈ ਭੱਤੇ ’ਚ ਵਾਧੇ ਦਾ ਐਲਾਨ
  • sanitation worker at de addiction center dies of heart attack
    ਤਰਨਤਾਰਨ; ਨਸ਼ਾ ਛੁਡਾਊ ਕੇਂਦਰ ਦੇ ਸਫਾਈ ਕਰਮਚਾਰੀ ਦੀ ਮੌਤ
  • trade in spurious sweets
    ਨਕਲੀ ਮਠਿਆਈ ਦਾ ਧੰਦਾ ਜ਼ੋਰਾਂ 'ਤੇ, ਵਿਭਾਗ ਦੀ ਚੁੱਪ 'ਤੇ ਉੱਠੇ ਸਵਾਲ
  • village destroy in flood
    ਨੇਪਾਲ  :  ਭੂਚਾਲ ਤੋਂ ਬੇਘਰ ਲੋਕਾਂ ਲਈ ਵਸਾਇਆ ਪਿੰਡ ਹੜ੍ਹ 'ਚ ਤਬਾਹ, ਪੁਨਰਵਾਸ 'ਤੇ ਉੱਠੇ ਸਵਾਲ
  • serious questions raised over toyotas sales
    Toyota ਦੀ ਵਿਕਰੀ 'ਤੇ ਉੱਠੇ ਗੰਭੀਰ ਸਵਾਲ! ਹਜ਼ਾਰਾਂ ਵਾਹਨਾਂ ਦੇ ਅੰਕੜਿਆਂ 'ਚ ਗੜਬੜੀ
  • billionaires fleeing uk
    UK ਤੋਂ ਭੱਜ ਰਹੇ ਅਰਬਪਤੀ  ! ਹੁਣ ਇਨ੍ਹਾਂ ਦੇਸ਼ਾਂ ਦਾ ਵਧਾਉਣਗੇ ਖਜ਼ਾਨਾ,  ਦੇਸ਼ ਦੀਆਂ ਨੀਤੀਆਂ 'ਤੇ ਉੱਠੇ ਸਵਾਲ
  • tarn taran heroin punjab police head constable arrested
    ਤਰਨਤਾਰਨ ’ਚ 15 ਕਿੱਲੋ ਹੈਰੋਇਨ ਸਮੇਤ ਪੰਜਾਬ ਪੁਲਸ ਦਾ ਹੈੱਡ ਕਾਂਸਟੇਬਲ ਗ੍ਰਿਫ਼ਤਾਰ
  • sachin pilot and pargat singh met with sandeep nangal ambian  s family
    ਸਚਿਨ ਪਾਇਲਟ ਤੇ ਪਰਗਟ ਸਿੰਘ ਨੇ ਸੰਦੀਪ ਨੰਗਲ ਅੰਬੀਆਂ ਦੇ ਪਰਿਵਾਰ ਨਾਲ ਕੀਤੀ...
  • adgp mf farooqui flagged off a motorcycle rally dedicated
    ਏਡੀਜੀਪੀ ਐੱਮ.ਐੱਫ. ਫਾਰੂਕੀ ਨੇ ਰਾਸ਼ਟਰੀ ਏਕਤਾ ਦਿਵਸ ਨੂੰ ਸਮਰਪਿਤ ਮੋਟਰਸਾਈਕਲ...
  • agniveer recruitment rally from 14th to 22nd november in jalandhar
    ਫ਼ੌਜ 'ਚ ਭਰਤੀ ਹੋਣ ਵਾਲਿਆਂ ਲਈ ਅਹਿਮ ਖ਼ਬਰ! ਜਲੰਧਰ 'ਚ 14 ਤੋਂ 22 ਨਵੰਬਰ ਤੱਕ...
  • haryana chief minister nayab singh saini and bhagwan valmiki ji
    ਜਲੰਧਰ 'ਚ CM ਸੈਣੀ ਨੇ ਭਗਵਾਨ ਵਾਲਮੀਕਿ ਆਸ਼ਰਮ 'ਚ ਟੇਕਿਆ ਮੱਥਾ, ਆਖੀਆਂ ਇਹ ਗੱਲਾਂ
  • punjab congress in charge sachin pilot holds meeting with ludhiana leaders
    2027 ਦੀਆਂ ਚੋਣਾਂ ਲਈ ਕਾਂਗਰਸ ਨੇ ਖਿੱਚੀ ਤਿਆਰੀ! ਜਲੰਧਰ 'ਚ ਸਚਿਨ ਪਾਇਲਟ ਨੇ...
  • punjab congress incharge sachin pilot
    ਔਰਤਾਂ ਨੂੰ ਪੈਸਿਆਂ ਨਾਲੋਂ ਜ਼ਿਆਦਾ ਆਪਣੇ ਬੱਚਿਆਂ ਦੀ ਸੁਰੱਖਿਆ ਤੇ ਨੌਕਰੀ ਦੀ...
  • dgp strict to eliminate drugs from punjab special plan made for 60 days
    ਪੰਜਾਬ 'ਚੋਂ ਨਸ਼ੇ ਦੇ ਖ਼ਾਤਮੇ ਲਈ DGP ਸਖ਼ਤ! 60 ਦਿਨਾਂ ਦੀ ਬਣਾਈ ਇਹ ਸਪੈਸ਼ਲ ਯੋਜਨਾ
  • nia raid in jalandhar interrogated for three hours in two houses
    ਜਲੰਧਰ 'ਚ NIA ਦੀ ਰੇਡ! ਦੋ ਘਰਾਂ 'ਚ ਤਿੰਨ ਘੰਟੇ ਕੀਤੀ ਪੁੱਛਗਿੱਛ ਤੇ ਦਿੱਤੇ ਨੋਟਿਸ
Trending
Ek Nazar
fortune will shine for 5 zodiac signs

5 ਰਾਸ਼ੀਆਂ ਦੀ ਚਮਕੇਗੀ ਕਿਸਮਤ! ਮਾਂ ਦੁਰਗਾ ਦੇ ਆਸ਼ੀਰਵਾਦ ਨਾਲ ਧਨ-ਦੌਲਤ 'ਚ...

illicit affair of a married man leads to this situation

ਪੰਜਾਬ: ਵਿਆਹੁਤਾ ਨੌਜਵਾਨ ਦੇ ਨਾਜਾਇਜ਼ ਸੰਬੰਧਾਂ ਨੇ ਬਣਾਏ ਭਿਆਨਕ ਹਾਲਾਤ,...

famous actress wants to become a mother without getting married

ਕੁਆਰੀ ਮਾਂ ਬਣਨਾ ਚਾਹੁੰਦੀ ਹੈ ਮਸ਼ਹੂਰ ਅਦਾਕਾਰਾ, ਕਿਹਾ- 'ਮੈਂ ਕਿਸੇ 'ਤੇ ਭਰੋਸਾ...

heavy rain alert

18, 19, 20, 21, 22, 23 ਅਕਤੂਬਰ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ...

drug department raids the largest medicine market in punjab

ਪੰਜਾਬ 'ਚ ਸਭ ਤੋਂ ਵੱਡੀ ਦਵਾਈਆਂ ਵਾਲੀ ਮਾਰਕੀਟ 'ਚ ਡਰੱਗ ਵਿਭਾਗ ਦਾ ਛਾਪਾ,...

legendary music director who composed music for over 400 films has passed away

400 ਤੋਂ ਵੱਧ ਫ਼ਿਲਮਾਂ ਨੂੰ ਮਿਊਜ਼ਿਕ ਦੇਣ ਵਾਲੇ ਦਿੱਗਜ ਡਾਇਰੈਕਟਰ ਦਾ ਹੋਇਆ...

srh owner kavya maran will become the bride of the famous music director

It's Official..! ਮਸ਼ਹੂਰ ਮਿਊਜ਼ਿਕ ਡਾਇਰੈਕਟਰ ਦੀ ਲਾੜੀ ਬਣੇਗੀ SRH ਦੀ ਮਾਲਕਣ...

bollywood superstar rents out their super luxury apartment

4.63 ਲੱਖ ਰੁਪਏ ਮਹੀਨਾ ਕਿਰਾਇਆ ! ਬਾਲੀਵੁੱਡ ਸੁਪਰਸਟਾਰ ਨੇ Rent 'ਤੇ ਦਿੱਤਾ...

fast bowler suddenly announces retirement from cricket

ਤੇਜ਼ ਗੇਂਦਬਾਜ਼ ਨੇ ਅਚਾਨਕ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ ! ਇਸ ਵਜ੍ਹਾ...

reema nanavati honored

ਭਾਰਤੀ ਸਮਾਜਿਕ ਕਾਰਕੁਨ ਰੀਮਾ ਨਾਨਾਵਤੀ 'ਹਿਲੇਰੀ ਰੋਧਮ ਕਲਿੰਟਨ ਪੁਰਸਕਾਰ' ਨਾਲ...

forest fire at indonesia

ਇੰਡੋਨੇਸ਼ੀਆਈ ਰਾਸ਼ਟਰੀ ਪਾਰਕ ਚ ਫੈਲੀ ਜੰਗਲ ਦੀ ਅੱਗ,  ਚਾਰ ਲੋਕਾਂ ਦੀ ਮੌਤ

fir on school incident

ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ...

payal rohatagi calls actor imran khan  jobless actor

'ਬੇਰੁਜ਼ਗਾਰ ਐਕਟਰ', ਰਾਜਨੀਤੀ ਦੀ ਕੋਈ ਸਮਝ ਨਹੀਂ..!' ਪਾਇਲ ਰੋਹਤਗੀ ਨੇ ਇਮਰਾਨ...

pakistan iran relations

ਹੂਤੀ ਹਮਲਿਆਂ ਕਾਰਨ ਪਾਕਿਸਤਾਨ-ਈਰਾਨ ਸਬੰਧਾਂ 'ਚ ਤਣਾਅ ਦਾ ਖ਼ਤਰਾ !

trump cancelled  live broadcast

ਨਹੀਂ ਹੋਵੇਗਾ ਫਾਂਸੀ ਦਾ ਲਾਈਵ ਪ੍ਰਸਾਰਣ ! ਟਰੰਪ ਨੇ ਕਰ'ਤਾ ਐਲਾਨ

raza murad react to imran khan being asked to leave india

"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ...

iraq appoints us sanctioned leader

ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...

after nana patekar  now this veteran artist has suffered a heart attack

ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • new stir in punjab politics
      ਪੰਜਾਬ ਦੀ ਸਿਆਸਤ 'ਚ ਨਵੀਂ ਹਲਚਲ! ਅੰਮ੍ਰਿਤਾ ਵੜਿੰਗ ਨੇ ਮੁਕਤਸਰ ਤੋਂ ਚੋਣ ਲੜਨ ਦੇ...
    • agniveer recruitment rally from 14th to 22nd november in jalandhar
      ਫ਼ੌਜ 'ਚ ਭਰਤੀ ਹੋਣ ਵਾਲਿਆਂ ਲਈ ਅਹਿਮ ਖ਼ਬਰ! ਜਲੰਧਰ 'ਚ 14 ਤੋਂ 22 ਨਵੰਬਰ ਤੱਕ...
    • bhim singh on amit shah visit
      ਅਮਿਤ ਸ਼ਾਹ ਦੇ ਪੰਜਾਬ ਦੌਰੇ ਨੂੰ ਲੈ ਕੇ ਪਰਵਿੰਦਰ ਝੋਟੇ ਦੇ ਪਿਤਾ ਦਾ ਪਹਿਲਾ ਬਿਆਨ...
    • haryana chief minister nayab singh saini and bhagwan valmiki ji
      ਜਲੰਧਰ 'ਚ CM ਸੈਣੀ ਨੇ ਭਗਵਾਨ ਵਾਲਮੀਕਿ ਆਸ਼ਰਮ 'ਚ ਟੇਕਿਆ ਮੱਥਾ, ਆਖੀਆਂ ਇਹ ਗੱਲਾਂ
    • big incident in punjab
      ਪੰਜਾਬ 'ਚ ਹੁਣੇ-ਹੁਣੇ ਵਾਪਰਿਆ ਭਿਆਨਕ ਹਾਦਸਾ! 8 ਲੋਕਾਂ ਦੀ ਗਈ ਜਾਨ, ਇਕ ਦਰਜਨ ਦੇ...
    • sachin pilot and pargat singh met with sandeep nangal ambian  s family
      ਸਚਿਨ ਪਾਇਲਟ ਤੇ ਪਰਗਟ ਸਿੰਘ ਨੇ ਸੰਦੀਪ ਨੰਗਲ ਅੰਬੀਆਂ ਦੇ ਪਰਿਵਾਰ ਨਾਲ ਕੀਤੀ...
    • jagdeep nakkai black turban
      ਝੋਟਾ ਕਤਲਕਾਂਡ: ਇਨਸਾਫ਼ ਮਿਲਣ ਤੱਕ ਕਾਲੀਆਂ ਪੱਗਾਂ ਬੰਨ੍ਹ ਜਾਰੀ ਰੱਖਾਂਗੇ ਸੰਘਰਸ਼:...
    • mohammad mustafa news
      'ਮੈਨੂੰ ਤੇ ਮੇਰੇ ਪਰਿਵਾਰ ਨੂੰ ਜਾਨ ਦਾ ਖ਼ਤਰਾ!' ਪੰਜਾਬ ਦੇ ਸਾਬਕਾ DGP ਮੁਹੰਮਦ...
    • harjinder singh dhami statement
      ਅਕਾਲੀ ਦਲ ਨੇ ਮਿਹਨਤੀ ਤੇ ਵਫਾਦਾਰ ਵਰਕਰਾਂ ਦਾ ਮਾਣ ਸਤਿਕਾਰ ਹਮੇਸ਼ਾ ਬਰਕਰਾਰ...
    • faridkot jail checking
      ਫ਼ਰੀਦਕੋਟ ਮਾਡਰਨ ਜੇਲ੍ਹ 'ਚ ਪੁਲਸ ਦਾ ਵੱਡਾ ਸਰਚ ਆਪ੍ਰੇਸ਼ਨ: 200 ਪੁਲਸ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +