ਲੁਧਿਆਣਾ, (ਰਿਸ਼ੀ)– ਇੰਡਸਟਰੀ ਏਰੀਆ-ਏ ’ਚ ਰਹਿਣ ਵਾਲਾ 2 ਬੱਚਿਆਂ ਦਾ ਪਿਉ ਅਜਮਲ ਆਲਮ (30) ਖੁਦ ਨੂੰ ਕੁਅਾਰਾ ਦੱਸ ਕੇ 7 ਸਾਲਾਂ ਤੱਕ ਗੁਆਂਢ ਵਿਚ ਰਹਿਣ ਵਾਲੀ 20 ਸਾਲਾ ਲਡ਼ਕੀ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ, ਜਦ ਲਡ਼ਕੀ ਨੂੰ ਉਸ ਦੇ ਵਿਆਹੇ ਹੋਣ ਦਾ ਪਤਾ ਲੱਗਾ ਤਾਂ ਉਸ ਨੇ ਗਾਲ੍ਹਾਂ ਕੱਢ ਕੇ ਪਰਿਵਾਰ ਦੇ ਨਾਲ ਮਿਲ ਕੇ ਮੁਹੱਲੇ ’ਚੋਂ ਕੱਢ ਦਿੱਤਾ। ਕਢਾਈ ਦਾ ਕੰਮ ਕਰਨ ਵਾਲਾ ਉਕਤ ਦੋਸ਼ੀ ਇਕ ਵਾਰ ਤਾਂ ਕੈਥਲ ਚਲਾ ਗਿਆ ਪਰ ਆਪਣੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਡੇਢ ਮਹੀਨੇ ਬਾਅਦ ਵਾਪਸ ਆ ਗਿਆ ਅਤੇ ਆਪਣੀ ਪ੍ਰੇਮਿਕਾ ਦੇ ਚੌਥੀ ਜਮਾਤ ’ਚ ਪਡ਼੍ਹਨ ਵਾਲੇ 11 ਸਾਲਾ ਭਰਾ ਲੱਲੂ ਦਾ ਘੁੰਮਾਉਣ ਦੇ ਬਹਾਨੇ 27 ਜੁਲਾਈ ਨੂੰ ਆਪਣੇ ਨਾਲ ਸਤਲੁਜ ਦਰਿਆ ’ਤੇ ਲਿਜਾ ਕੇ ਕਤਲ ਕਰ ਦਿੱਤਾ। ਕਤਲ ਦੇ 9 ਦਿਨਾਂ ਬਾਅਦ 4 ਅਗਸਤ ਨੂੰ ਲੱਲੂ ਦੇ ਪਿਤਾ ਕੁੰਨੇ ਲਾਲ ਦੇ ਮੋਬਾਇਲ ’ਤੇ ਫੋਨ ਕਰ ਕੇ 2 ਲੱਖ ਰੁਪਏ ਦੀ ਫਿਰੌਤੀ ਮੰਗ ਕੇ ਨੰਬਰ ਸਵਿੱਚ ਆਫ ਕਰ ਦਿੱਤਾ, ਜਿਸ ਦੇ ਬਾਅਦ ਏ. ਡੀ. ਸੀ. ਪੀ.-1 ਗੁਰਪ੍ਰੀਤ ਸਿੰਘ ਦੀ ਸੁਪਰਵਿਜ਼ਨ ਵਿਚ ਬਣੀ ਟੀਮ ਨੇ 3 ਦਿਨਾਂ ’ਚ ਕੇਸ ਹੱਲ ਕਰ ਕੇ ਕਾਤਲ ਅਜ਼ਮਲ ਨੂੰ ਦਿੱਲੀ ਤੋਂ ਦਬੋਚ ਲਿਆ। ਕਤਲ ਦੇ 13 ਦਿਨ ਗੁਜ਼ਰ ਜਾਣ ’ਤੇ ਪੁਲਸ ਉਸ ਦੀ ਨਿਸ਼ਾਨਦੇਹੀ ’ਤੇ ਸਤਲੁਜ ਦਰਿਆ ਤੋਂ ਲੱਲੂ ਦੀ ਲਾਸ਼ ਲੱਭਣ ਦਾ ਯਤਨ ਕਰੇਗੀ।
ਜਾਣਕਾਰੀ ਦਿੰਦਿਅਾਂ ਏ. ਡੀ. ਸੀ. ਪੀ. ਗੁਰਪ੍ਰੀਤ ਸਿੰਘ ਅਤੇ ਏ. ਸੀ. ਪੀ. ਵਰਿਆਮ ਸਿੰਘ ਨੇ ਦੱਸਿਆ ਕਿ ਪੁਲਸ ਨੂੰ 27 ਜੁਲਾਈ ਨੂੰ ਲਗਭਗ 3 ਵਜੇ ਲੱਲੂ ਦੇ ਪਿਤਾ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਬੇਟਾ ਘਰ ਦੇ ਬਾਹਰ ਖੇਡਣ ਗਿਆ ਸੀ ਪਰ ਸ਼ੱਕੀ ਹਾਲਾਤ ’ਚ ਗਾਇਬ ਹੋ ਗਿਆ, ਜਿਸ ’ਤੇ ਥਾਣਾ ਡਵੀਜ਼ਨ ਨੰ. 2 ਦੀ ਪੁਲਸ ਨੇ ਧਾਰਾ 346 ਤਹਿਤ ਕੇਸ ਦਰਜ ਕੀਤਾ, ਜਿਸ ਦੇ ਬਾਅਦ ਲੱਲੂ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਕਿ 4 ਅਗਸਤ ਨੂੰ ਉਸ ਦੇ ਮੋਬਾਇਲ ’ਤੇ ਪਹਿਲਾਂ ਇਕ ਫੋਨ ਅਤੇ ਬਾਅਦ ਵਿਚ ਮੈਸੇਜ ਆਇਆ ਹੈ, ਮੈਸੇਜ ਕਰਨ ਵਾਲਾ 2 ਲੱਖ ਰੁਪਏ ਦੀ ਫਿਰੌਤੀ ਮੰਗ ਰਿਹਾ ਹੈ ਅਤੇ ਪੁਲਸ ਨੂੰ ਨਾ ਦੱਸਣ ਦੀ ਗੱਲ ਕਹਿ ਰਿਹਾ ਹੈ। ਇੰਨਾ ਹੀ ਨਹੀਂ ਉਸ ਵਲੋਂ ਇਕ ਬੈਂਕ ਖਾਤਾ ਨੰਬਰ ਦੇ ਕੇ ਉਸ ’ਚ ਪੈਸੇ ਜਮ੍ਹਾ ਕਰਵਾਉਣ ਦੀ ਗੱਲ ਕਹੀ ਗਈ ਹੈ, ਜਿਸ ’ਤੇ ਪੁਲਸ ਨੇ ਪਹਿਲਾਂ ਦਰਜ ਮਾਮਲੇ ’ਚ ਧਾਰਾ 384 ਜੋਡ਼ ਦਿੱਤੀ ਅਤੇ ਜਾਂਚ ਵਧਾਉਂਦੇ ਹੋਏ 3 ਦਿਨਾਂ ’ਚ ਕੇਸ ਹੱਲ ਕਰ ਲਿਆ।
ਪਾਣੀ ’ਚ ਡੁਬੋ ਕੇ ਕੀਤਾ ਸੀ ਕਤਲ
ਜਾਂਚ ਦੌਰਾਨ ਪਤਾ ਲੱਗਾ ਕਿ 27 ਜੁਲਾਈ ਨੂੰ ਕਾਤਲ ਟਰੇਨ ਰਾਹੀਂ ਲੁਧਿਆਣਾ ਆਇਆ ਅਤੇ ਪ੍ਰੇਮਿਕਾ ਦੇ ਘਰ ਨੇਡ਼ੇ ਅਾ ਕੇ ਖੜ੍ਹਾ ਹੋ ਗਿਆ। ਦੁਪਹਿਰ ਨੂੰ ਜਦ ਲੱਲੂ ਆਪਣੀ 7ਵੀਂ ਕਲਾਸ ’ਚ ਪਡ਼੍ਹਨ ਵਾਲੀ ਭੈਣ ਦੇ ਨਾਲ ਵਾਪਸ ਸਕੂਲ ਤੋਂ ਘਰ ਜਾ ਰਿਹਾ ਸੀ ਤਾਂ ਉਸ ਨੂੰ ਰੋਕ ਕੇ ਨਾਲ ਚੱਲਣ ਨੂੰ ਕਿਹਾ ਪਰ ਉਸ ਨੇ ਇਨਕਾਰ ਕਰ ਦਿੱਤਾ ਅਤੇ ਘਰ ਜਾ ਕੇ ਆਪਣੀ ਭੈਣ ਨੂੰ ਅਜਮਲ ਦੇ ਹੋਣ ਦੀ ਸੂਚਨਾ ਦਿੱਤੀ, ਜਿਸ ਦੇ ਬਾਅਦ ਕਾਤਲ ਨੇ ਲੱਲੂ ਦੇ ਮੁਹੱਲੇ ਦੇ ਦੋਸਤ ਪੱਪੂ ਨੂੰ ਘਰ ਭੇਜਿਆ ਅਤੇ ਹਾਰਡੀ ਵਰਲਡ ਘੁੰਮਣ ਜਾਣ ਦਾ ਲਾਲਚ ਦਿੱਤਾ। ਛੋਟਾ ਬੱਚਾ ਗੱਲਾਂ ਵਿਚ ਆ ਕੇ ਘਰੋਂ ਭੱਜ ਆਇਆ, ਜਿਸ ਦੇ ਬਾਅਦ ਅਜਮਲ ਉਸ ਨੂੰ ਆਟੋ ਵਿਚ ਬਿਠਾ ਕੇ ਸਤਲੁਜ ਦਰਿਆ ’ਤੇ ਲੈ ਗਿਆ, ਜਿੱਥੇ ਦੋਵੇਂ ਕਾਫੀ ਸਮਾਂ ਪਾਣੀ ’ਚ ਨਹਾਉਂਦੇ ਰਹੇ, ਜਦ ਲੱਲੂ ਨੇ ਥੱਕ ਜਾਣ ’ਤੇ ਘਰ ਜਾਣ ਨੂੰ ਕਿਹਾ ਤਾਂ ਉਸ ਨੂੰ ਗਰਦਨ ਤੋਂ ਫਡ਼ ਕੇ ਪਾਣੀ ਵਿਚ ਡੁਬੋ ਦਿੱਤਾ। ਜਦ ਉਸ ਦੀ ਮੌਤ ਹੋ ਗਈ ਤਾਂ ਨੇਡ਼ੇ ਪਏ ਇਕ ਲੱਕਡ਼ ਦੇ ਬਕਸੇ ਵਿਚ ਉਸ ਨੂੰ ਰੱਖ ਕੇ ਬੱਸ ਦੇ ਜ਼ਰੀਏ ਕੈਥਲ ਵਾਪਸ ਚਲਾ ਗਿਆ।
ਪੈਸਿਆਂ ਦੇ ਲਾਲਚ ’ਚ ਖੁਦ ਦੇ ਜਾਲ ’ਚ ਫਸਿਆ
ਪੁਲਸ ਅਨੁਸਾਰ ਬੱਚਾ ਨਾ ਮਿਲਣ ’ਤੇ ਉਸ ਦੇ ਮਾਤਾ ਪਿਤਾ ਨੇ ਮੁਹੱਲੇ ਦੇ ਲੋਕਾਂ ਨੂੰ ਲੱਲੂ ਬਾਰੇ ਜਾਣਕਾਰੀ ਦੇਣ ਵਾਲਿਆਂ ਨੂੰ 20 ਤੋਂ 25 ਹਜ਼ਾਰ ਰੁਪਏ ਦੇਣ ਨੂੰ ਕਿਹਾ, ਇਹ ਗੱਲ ਕੈਥਲ ’ਚ ਬੈਠੇ ਉਕਤ ਦੋਸ਼ੀ ਤੱਕ ਪਹੁੰਚ ਗਈ, ਜਿਸ ਦੇ ਬਾਅਦ ਉਸ ਨੇ ਫਿਰੌਤੀ ਮੰਗਣ ਦਾ ਪਲਾਨ ਬਣਾਇਆ ਪਰ ਪੈਸੇ ਦੇ ਲਾਲਚ ’ਚ ਉਹ ਖੁਦ ਦੇ ਜਾਲ ਵਿਚ ਫਸ ਗਿਆ।
ਲੱਲੂ ਦੀ ਲਾਸ਼ ਲਿਆ ਦਿਓ..ਬੇਟੇ ਨੂੰ ਦੇਖਣਾ ਹੈ
ਲੱਲੂ ਦੀ ਮੌਤ ਦਾ ਪਤਾ ਲੱਗਦੇ ਹੀ ਬਾਅਦ ਵਿਚ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਲੱਲੂ ਦੀ ਮਾਂ ਕੰਚਨ ਸਿਰਫ ਇਕ ਹੀ ਸ਼ਬਦ ਬੋਲ ਰਹੀ ਹੈ ਕਿ ਜੇਕਰ ਉਸਦਾ ਪੁੱਤਰ ਮਰ ਗਿਆ ਹੈ ਤਾਂ ਘੱਟ ਤੋਂ ਘੱਟ ਉਸਦੀ ਲਾਸ਼ ਲਿਆ ਦਿਉ ਤਾਂ ਕਿ ਆਪਣੇ ਬੇਟੇ ਨੂੰ ਆਖਰੀ ਵਾਰ ਦੇਖ ਸਕਾਂ। ਪਿਤਾ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ ਪਰ ਉਸਨੂੰ ਨਹੀਂ ਪਤਾ ਸੀ ਕਿ ਬੀਤੇ ਦਿਨੀਂ ਹੋਏ ਝਗਡ਼ੇ ਨੂੰ ਅਜਮਲ ਆਪਣੇ ਮਨ ਵਿਚ ਰੱਖੇਗਾ ਅਤੇ ਉਸਦੇ ਬੇਟੇ ਦਾ ਕਤਲ ਕਰ ਦੇਵੇਗਾ। ਕਾਤਲ ਬੋਲਿਆ.. ਗਲਤੀ ਹੋ ਗਈ, ਮੁਆਫ ਕਰ ਦਿਓ
ਮਾਂ ਕੰਚਨ ਅਨੁਸਾਰ ਜਦ ਉਹ ਕਾਤਲ ਨੂੰ ਮਿਲੇ ਤਾਂ ਉਸ ਨੇ ਸਿਰਫ ਇਕ ਹੀ ਸ਼ਬਦ ਬੋਲਿਆ ਕਿ ਗੁੱਸੇ ਵਿਚ ਉਸ ਤੋਂ ਗਲਤੀ ਹੋ ਗਈ, ਉਸ ਨੂੰ ਮੁਆਫ ਕਰ ਦਿਓ ਪਰ ਲੱਲੂ ਦੇ ਘਰ ਵਿਚ ਮਾਤਮ ਛਾਇਆ ਹੋਇਆ ਹੈ। ਮਾਤਾ-ਪਿਤਾ ਦੇ ਨਾਲ ਭੈਣਾਂ ਦਾ ਵੀ ਰੋ-ਰੋ ਬੁਰਾ ਹਾਲ ਹੈ। ਭੈਣ ਨੇ ਦੱਸਿਆ ਕਿ ਸਕੂਲ ਤੋਂ ਵਾਪਸ ਆ ਕੇ ਉਸ ਨੇ ਖਾਣਾ ਵੀ ਨਹੀਂ ਖਾਧਾ ਸੀ ਅਤੇ ਖੇਡਣ ਦਾ ਕਹਿ ਕੇ ਚਲਿਆ ਗਿਆ, ਤਦ ਤੋਂ ਸਾਰਾ ਪਰਿਵਾਰ ਉਸਦੇ ਵਾਪਸ ਆਉਣ ਦਾ ਇੰਤਜ਼ਾਰ ਕਰ ਰਿਹਾ ਹੈ।
ਦਾਜ ਖਾਤਰ ਤੰਗ-ਪ੍ਰੇਸ਼ਾਨ ਕਰਨ ’ਤੇ ਸਹੁਰੇ ਪਰਿਵਾਰ ਖਿਲਾਫ ਪਰਚਾ ਦਰਜ
NEXT STORY