ਚੰਡੀਗੜ੍ਹ (ਰਮਨਜੀਤ)- ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਚਖੰਡ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਵਿਖੇ ਫਸੇ ਹਜ਼ਾਰਾਂ ਪੰਜਾਬੀ ਸ਼ਰਧਾਲੂਆਂ ਦੀ ਤੁਰੰਤ ਪੰਜਾਬ ਵਾਪਸੀ ਕਰਾਉਣ ਦੀ ਅਪੀਲ ਕੀਤੀ ਹੈ। ਇਸ ਬਾਰੇ ਚੀਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ, ਜਿਸ ਦੀ ਉਤਾਰਾ ਕਾਪੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੂੰ ਵੀ ਭੇਜੀ ਗਈ ਹੈ। ਪ੍ਰਧਾਨ ਮੰਤਰੀ ਨੂੰ ਭੇਜੀ ਚਿੱਠੀ 'ਚ ਹਰਪਾਲ ਚੀਮਾ ਨੇ ਦੱਸਿਆ ਕਿ 4000 ਤੋਂ ਵੱਧ ਪੰਜਾਬੀ ਸ਼ਰਧਾਲੂ ਸ੍ਰੀ ਹਜ਼ੂਰ ਸਾਹਿਬ ਵਿਖੇ ਲਾਕਡਾਊਨ-1 ਲਾਗੂ ਹੋਣ ਤੋਂ ਪਹਿਲਾਂ ਦੇ ਫਸੇ ਹੋਏ ਹਨ। ਜਿਨ੍ਹਾਂ 'ਚ ਬੱਚੇ, ਬਜ਼ੁਰਗ, ਔਰਤਾਂ ਵੀ ਕਾਫ਼ੀ ਸੰਖਿਆ 'ਚ ਹਨ।
ਇਹ ਵੀ ਪੜ੍ਹੋ : ਕੋਰੋਨਾ ਸੰਕਟ ਦੌਰਾਨ ਕੇਂਦਰ ਸਰਕਾਰ ਨੇ ਬਿਜਲੀ ਐਕਟ ''ਚ ਸੋਧ ਦੀ ਤਜਵੀਜ਼ ਕੀਤੀ ਪੇਸ਼
ਚੀਮਾ ਨੇ ਕਿਹਾ ਕਿ ਬੇਸ਼ੱਕ ਉਥੋਂ ਦੀ ਪ੍ਰਬੰਧਨ ਕਮੇਟੀ ਨੇ ਇਨ੍ਹਾਂ ਸ਼ਰਧਾਲੂਆਂ ਲਈ ਵੱਖ-ਵੱਖ ਸਰਾਂਵਾਂ (ਹੋਟਲਾਂ) 'ਚ 1000 ਕਮਰਿਆਂ ਦਾ ਪ੍ਰਬੰਧ ਕੀਤਾ ਹੋਇਆ ਹੈ ਪਰ ਗਿਣਤੀ ਜ਼ਿਆਦਾ ਹੋਣ ਕਰ ਕੇ ਇਹ ਕਮਰੇ ਕਾਫ਼ੀ ਨਹੀਂ ਹਨ ਜਿਸ ਕਰ ਕੇ ਲੋੜੀਂਦਾ ਸੋਸ਼ਲ ਡਿਸਟੈਂਸ ਬਣਾਈ ਰੱਖਣਾ ਮੁਸ਼ਕਲ ਹੈ।
ਇਹ ਵੀ ਪੜ੍ਹੋ : ਡੀ. ਜੀ. ਪੀ. ਦਿਨਕਰ ਗੁਪਤਾ ਨੇ ਪਟਿਆਲਾ ਹਮਲੇ 'ਚ ਜ਼ਖਮੀ ਸਬ ਇੰਸਪੈਕਟਰ ਨਾਲ ਕੀਤੀ ਮੁਲਾਕਾਤ
ਮੇਰੇ ਪਿੰਡ ਦੇ ਲੋਕ 7 : ਢੀਂਗੀ ਵਾਲੀ ਚਾਚੀ
NEXT STORY