ਜਲੰਧਰ (ਧਵਨ)– ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਅੱਜ ਪੀ. ਜੀ. ਆਈ. ਚੰਡੀਗੜ੍ਹ 'ਚ ਜਾ ਕੇ ਪਟਿਆਲਾ 'ਚ ਨਿਹੰਗਾਂ ਦੇ ਗਰੁੱਪ ਵਲੋਂ ਕੀਤੇ ਹਮਲੇ 'ਚ ਜ਼ਖਮੀ ਹੋਏ ਪੰਜਾਬ ਪੁਲਸ ਦੇ ਸਬ ਇੰਸਪੈਕਟਰ ਹਰਜੀਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਡੀ. ਜੀ. ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਸਬ ਇੰਸਪੈਕਟਰ ਹਰਜੀਤ ਸਿੰਘ ਨੂੰ ਪੰਜਾਬ ਪੁਲਸ ਦੇ ਜਾਂਬਾਜ਼ ਅਫਸਰ ਦੀ ਦਲੇਰੀ ਤੋਂ ਸਮੁੱਚੀ ਫੋਰਸ ਨੂੰ ਸਿੱਖਿਆ ਅਤੇ ਪ੍ਰੇਰਨਾ ਲੈਣੀ ਚਾਹੀਦੀ ਹੈ, ਜਿਸ ਨੇ ਆਪਣਾ ਹੱਥ ਕੱਟੇ ਜਾਣ ਦੇ ਬਾਵਜੂਦ ਵੀ ਹਿੰਮਤ ਨਹੀਂ ਹਾਰੀ।
ਡੀ. ਜੀ. ਪੀ. ਦਿਨਕਰ ਗੁਪਤਾ ਨੇ ਸਬ-ਇੰਸਪੈਕਟਰ ਹਰਜੀਤ ਸਿੰਘ ਦਾ ਇਲਾਜ ਕਰਨ ਵਾਲੇ ਡਾਕਟਰਾਂ ਰਮੇਸ਼ ਸ਼ਰਮਾ ਅਤੇ ਸੁਨੀਲ ਗਾਬਾ ਨਾਲ ਵੀ ਮੁਲਾਕਾਤ ਕੀਤੀ। ਦੋਹਾਂ ਡਾਕਟਰਾਂ ਨੇ ਕਿਹਾ ਕਿ ਹਰਜੀਤ ਸਿੰਘ ਦੀ ਸਿਹਤ 'ਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਜੀਤ ਸਿੰਘ ਦੇ ਹੌਂਸਲੇ ਕਾਰਣ ਉਸ ਦਾ ਆਪ੍ਰੇਸ਼ਨ ਵੀ ਸਫਲ ਰਿਹਾ।
ਡੀ. ਜੀ. ਪੀ. ਨੇ ਹਰਜੀਤ ਸਿੰਘ ਦੀ ਦਲੇਰੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਸ ਨੇ 1980 ਅਤੇ 90 ਦੇ ਦਹਾਕੇ 'ਚ ਪਹਿਲਾਂ ਅੱਤਵਾਦ ਦਾ ਮੁਕਾਬਲਾ ਕੀਤਾ ਸੀ ਅਤੇ ਹੁਣ ਕੋਰੋਨਾ ਵਾਇਰਸ ਖਿਲਾਫ ਲੜਾਈ ਲੜੀ। ਜਦੋਂ ਕਰਫਿਊ ਨੂੰ ਲਾਗੂ ਕਰਵਾਉਂਦੇ ਹੋਏ ਨਿਹੰਗਾਂ ਵਲੋਂ ਉਸ 'ਤੇ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਜੀਤ ਸਿੰਘ ਦੀ ਦਲੇਰੀ ਦੇਖਦੇ ਹੋਏ ਪਹਿਲਾਂ ਹੀ ਉਸ ਨੂੰ ਆਊਟ ਆਫ ਟਰਮ ਪ੍ਰਮੋਸ਼ਨ ਦੇਣ ਦਾ ਐਲਾਨ ਕਰ ਦਿੱਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਚਲਦੇ ਸੂਬਾ ਪੁਲਸ ਦੀ ਸਮੁੱਚੀ ਫੋਰਸ ਦਲੇਰੀ ਨਾਲ ਕੰਮ ਕਰਦੇ ਹੋਏ ਜਿਥੇ ਕਰਫਿਊ ਅਤੇ ਲਾਕਡਾਊਨ ਨੂੰ ਮੁੱਖ ਮੰਤਰੀ ਦੇ ਹੁਕਮਾਂ 'ਤੇ ਸਖਤੀ ਨਾਲ ਲਾਗੂ ਕਰਵਾ ਰਹੀ ਹੈ। ਉਥੇ ਹੀ ਦੂਜੇ ਪਾਸੇ ਕਰਫਿਊ ਨਾਲ ਪ੍ਰਭਾਵਿਤ ਹੋਣ ਵਾਲੇ ਗਰੀਬ ਪਰਿਵਾਰਾਂ 'ਚ ਰਾਸ਼ਨ ਦੀ ਵੰਡ ਵੀ ਕੀਤੀ ਜਾ ਰਹੀ ਹੈ।
ਵੱਡੀ ਖਬਰ : ਜਲੰਧਰ 'ਚ ਕੋਰੋਨਾ ਦਾ ਕਹਿਰ, 5 ਨਵੇਂ ਕੇਸਾਂ ਦੀ ਪੁਸ਼ਟੀ
NEXT STORY