ਧੂਰੀ (ਦਵਿੰਦਰ ਖੀਪਲ) : ਧੂਰੀ ਵਿਖੇ ਐੱਚ. ਡੀ. ਐੱਫ. ਸੀ ਬੈਂਕ 'ਚ ਅਚਾਨਕ ਅੱਗ ਲੱਗਣ ਨਾਲ ਭਾਜੜ ਪੈ ਗਈ। ਅੱਗ ਲੱਗਣ ਦਾ ਮੁੱਖ ਕਾਰਨ ਬੈਂਕ ਵਿਚ ਲੱਗਾ ਏ. ਸੀ. ਯੂਨਿਟ ਦੱਸਿਆ ਜਾ ਰਿਹਾ ਹੈ, ਜਿਸ ਕਾਰਣ ਇਹ ਘਟਨਾ ਵਾਪਰੀ। ਉਧਰ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਦਸਤੇ ਦੀਆਂ ਟੀਮਾਂ ਵੀ ਮੌਕੇ 'ਤੇ ਪਹੁੰਚ ਗਈਆਂ, ਜਿਸ ਨੇ ਅੱਗ 'ਤੇ ਕਾਬੂ ਪਾ ਲਿਆ।
ਇਸ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਸਥਾਨਕ ਲੋਕਾਂ ਨੇ ਬੈਂਕ ਅੰਦਰੋਂ ਧੂੰਆਂ ਨਿਕਲਦਾ ਦੇਖਿਆ, ਜਿਸ ਤੋਂ ਬਾਅਦ ਇਸਦੀ ਸੂਚਨਾ ਬੈਂਕ ਵਾਲਿਆਂ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਇਸ ਮੌਕੇ ਜਦੋਂ ਗੱਲਬਾਤ ਕਰਦੇ ਬੈਂਕ ਕਰਮਚਾਰੀਆਂ ਅਤੇ ਅੱਗ ਬਝਾਊ ਅਮਲੇ ਨੇ ਦੱਸਿਆ ਕਿ ਏ. ਸੀ. ਦੇ ਯੂਨਿਟ ਵਿਚ ਅੱਗ ਲੱਗਣ ਕਾਰਨ ਇਹ ਘਟਨਾ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਬੈਂਕ ਅੰਦਰ ਕੋਈ ਨਹੀਂ ਸੀ ਅਤੇ ਬੈਂਕ ਬੰਦ ਸੀ ਜਿਸ ਕਰਕੇ ਵੱਡੀ ਘਟਨਾ ਹੋਣ ਤੋਂ ਬਚਾਅ ਹੋ ਗਿਆ।
ਇਸ ਦੇ ਨਾਲ ਹੀ ਬੈਂਕ ਕਰਮਚਾਰੀਆਂ ਨੇ ਵੀ ਅੰਦਰ ਪਏ ਅੱਗ ਬੁਝਾਊ ਯੰਤਰਾਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਮੌਕੇ 'ਤੇ ਅੱਗ ਬਝਾਊ ਅਮਲਾ ਆ ਗਿਆ ਜਿਸ ਨੇ ਫੌਰੀ ਤੌਰ 'ਤੇ ਅੱਗ 'ਤੇ ਕਾਬੂ ਪਾ ਲਿਆ। ਦੱਸ ਦੇਈਏ ਜੇਕਰ ਬੈਂਕ ਖੁੱਲ੍ਹੀ ਹੁੰਦੀ ਅਤੇ ਲੋਕ ਮੌਜੂਦ ਰਹਿੰਦੇ ਤਾਂ ਵੱਡਾ ਹਾਦਸਾ ਨੁਕਸਾਨ ਵਾਪਰ ਸਕਦਾ ਸੀ।
ਖੇਤੀ ਬਿੱਲਾਂ ਖ਼ਿਲਾਫ਼ ਟੋਲ ਪਲਾਜ਼ਾ 'ਤੇ ਤੀਜੇ ਦਿਨ ਵੀ ਡਟੇ ਕਿਸਾਨ, ਇੰਝ ਗੁਜ਼ਾਰ ਰਹੇ ਨੇ ਰਾਤਾਂ
NEXT STORY