ਭੁੱਚੋ ਮੰਡੀ (ਨਾਗਪਾਲ) : ਲੋਹੜੀ ਦੇ ਤਿਉਹਾਰ ਨੂੰ ਲੈ ਕੇ ਬਜ਼ਾਰਾਂ 'ਚ ਰੌਣਕ ਆਪਣੇ ਚਰਮ ’ਤੇ ਪਹੁੰਚ ਗਈ ਹੈ। ਗਚਕ, ਰੇਵੜੀ, ਮੂੰਗਫਲੀ ਅਤੇ ਤਿਲ ਦੇ ਲੱਡੂਆਂ ਦੀ ਖੁਸ਼ਬੂ ਨਾਲ ਬਜ਼ਾਰ ਮਹਿਕ ਰਹੇ ਹਨ। ਕੜਾਕੇ ਦੀ ਠੰਡ ਨੇ ਲੋਹੜੀ ਨਾਲ ਜੁੜੀਆਂ ਰਵਾਇਤੀ ਖਾਧ ਪਦਾਰਥਾਂ ਦੀ ਮੰਗ 'ਚ ਵੱਡਾ ਉਛਾਲ ਲਿਆ ਦਿੱਤਾ ਹੈ, ਜਿਸ ਕਾਰਨ ਵਪਾਰੀ ਵਰਗ 'ਚ ਚੰਗੇ ਕਾਰੋਬਾਰ ਦੀ ਉਮੀਦ ਬਣੀ ਹੋਈ ਹੈ। ਸ਼ਹਿਰਾਂ ਅਤੇ ਕਸਬਿਆਂ ਦੇ ਬਜ਼ਾਰਾਂ 'ਚ ਦੁਕਾਨਾਂ ਖੂਬ ਸਜੀਆਂ ਹੋਈਆਂ ਹਨ। ਹਰ ਥਾਂ ਗੱਚਕ ਅਤੇ ਰੇਵੜੀ ਦੇ ਢੇਰ ਲੱਗੇ ਨਜ਼ਰ ਆ ਰਹੇ ਹਨ। ਠੇਲਿਆਂ ’ਤੇ ਗਰਮ ਮੂੰਗਫਲੀ ਅਤੇ ਭੁੰਨ੍ਹੀ ਮੱਕੀ ਲੋਕਾਂ ਦੀ ਖਾਸ ਪਸੰਦ ਬਣੀ ਹੋਈ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਇਸ ਸਾਲ ਠੰਡ ਜ਼ਿਆਦਾ ਹੋਣ ਕਾਰਨ ਗਰਮ ਤਸੀਰ ਵਾਲੀਆਂ ਚੀਜ਼ਾਂ ਦੀ ਵਿਕਰੀ 'ਚ ਖਾਸ ਵਾਧਾ ਹੋਇਆ ਹੈ।
ਗੱਚਕ ਅਤੇ ਰੇਵੜੀ ਸਿਰਫ਼ ਲੋਹੜੀ ਦੀ ਰਸਮ ਨਾਲ ਹੀ ਨਹੀਂ ਜੁੜੀਆਂ, ਸਗੋਂ ਠੰਡ 'ਚ ਸਰੀਰ ਨੂੰ ਤਾਕਤ ਦੇਣ ਵਾਲੀਆਂ ਮੰਨੀਆਂ ਜਾਂਦੀਆਂ ਹਨ। ਇਸ ਕਾਰਨ ਗਾਹਕ ਬਿਨਾਂ ਹਿਚਕਿਚਾਹਟ ਖਰੀਦਦਾਰੀ ਕਰ ਰਹੇ ਹਨ। ਲੋਹੜੀ ਦਾ ਤਿਉਹਾਰ ਸਿਰਫ਼ ਰਵਾਇਤਾਂ ਅਤੇ ਖੁਸ਼ੀਆਂ ਦਾ ਪ੍ਰਤੀਕ ਹੀ ਨਹੀਂ, ਸਗੋਂ ਸਥਾਨਕ ਵਪਾਰ ਲਈ ਵੀ ਵੱਡਾ ਸਹਾਰਾ ਬਣਿਆ ਹੋਇਆ ਹੈ। ਗੱਚਕ ਅਤੇ ਰੇਵੜੀ ਦੀ ਮਹਿਕ ਨਾਲ ਮਹਿਕਦੇ ਬਾਜ਼ਾਰ ਅਤੇ ਕੜਾਕੇ ਦੀ ਠੰਡ ਨੇ ਇਸ ਵਾਰ ਲੋਹੜੀ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ ਹੈ, ਜਦੋਂ ਕਿ ਵਪਾਰੀ ਚੰਗੀ ਵਿਕਰੀ ਦੀ ਆਸ ਨਾਲ ਤਿਉਹਾਰ ਦੀ ਉਡੀਕ ਕਰ ਰਹੇ ਹਨ।
ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਅਲਰਟ, ਅਧਿਕਾਰੀਆਂ ਨੂੰ ਸੌਂਪੀਆਂ ਜ਼ਿੰਮੇਵਾਰੀਆਂ
NEXT STORY