ਪਟਿਆਲਾ (ਬਖਸ਼ੀ)—ਪੁਲਸ ਨੇ ਇੱਥੋਂ ਦੀ ਕੇਂਦਰੀ ਜੇਲ 'ਚ ਤਾਇਨਾਤ ਦੋ ਹੈੱਡ ਕਾਂਸਟੇਬਲਾਂ ਸਮੇਤ 3 ਵਿਅਕਤੀਆਂ ਨੂੰ ਜੇਲ 'ਚ ਨਸ਼ਾ ਪਹੁੰਚਾਉਣ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਜੇਲ 'ਚ ਥੋੜ੍ਹੀ ਮਾਤਰਾ 'ਚ ਨਸ਼ਾ ਪਹੁੰਚਾਉਂਦੇ ਸਨ। ਪੁਲਸ ਨੇ ਇਸ ਮਾਮਲੇ 'ਚ ਵਿਸ਼ਵ ਅਮਨ ਸਿੰਘ ਨਾਂ ਦੇ ਵਿਅਕਤੀ ਨੂੰ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਐੱਨ.ਡੀ.ਪੀ.ਐੱਸ. ਐਕਟ ਦੀਆਂ ਧਰਾਵਾਂ ਤਹਿਤ ਉਸ ਖਿਲਾਫ ਸਮਾਣਾ ਸਦਰ ਪੁਲਸ ਸਟੇਸ਼ਨ 'ਚ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਵਿਸ਼ਵ ਅਮਨ ਤੋਂ ਪੁੱਛਗਿਛ ਦੌਰਾਨ ਸਾਹਮਣੇ ਆਇਆ ਹੈ ਕਿ ਉਹ ਜੇਲ 'ਚ ਕੈਦ ਸਤਨਾਮ ਸਿੰਘ ਉਰਥ ਸੈਂਡੀ ਨੂੰ ਨਸ਼ਾ ਭੇਜਦਾ ਸੀ। ਐੱਸ.ਪੀ ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਇਸ ਕੰਮ 'ਚ ਹੈੱਡ ਕਾਂਸਟੇਬਲ ਸਿੰਘ ਮਾਵੀ ਤੇ ਹਰਜਿੰਦਰ ਸਿੰਘ ਉਸ ਦਾ ਸਾਥ ਦਿੰਦੇ ਸਨ। ਦੋਵਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਅੱਜ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 506ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY