ਤਰਨਤਾਰਨ (ਰਮਨ): ਜ਼ਿਲ੍ਹੇ ਦੇ ਥਾਣਾ ਝਬਾਲ ਦੇ ਹੈੱਡ ਕਾਂਸਟੇਬਲ ਹਰਪਾਲ ਸਿੰਘ ਨੇ ਥਾਣਾ ਮੁਖੀ ਅਤੇ ਮੁਖ ਮੁਨਸ਼ੀ ਤੋਂ ਦੁਖ਼ੀ ਹੋ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਖ਼ੁਦਕੁਸ਼ੀ ਕਰਦੇ ਸਮੇਂ ਉਸ ਨੇ ਇਕ ਸੁਸਾਇਡ ਨੋਟ ਵੀ ਲਿਖ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ ਹੈ। ਫ਼ਿਲਹਾਲ ਪੁਲਸ ਨੇ ਮਿ੍ਰਤਕ ਦੀ ਲਾਸ਼ ਨੂੰ ਕਬਜ਼ੇ ’ਚ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਦਿੱਲੀ ਟਰੈਕਟਰ ਪਰੇਡ ਤੋਂ ਵਾਪਸ ਪਰਤ ਰਹੇ ਕਿਸਾਨ ਦੀ ਸੜਕ ਹਾਦਸੇ ’ਚ ਮੌਤ
ਜਾਣਕਾਰੀ ਮੁਤਾਬਕ ਹੈੱਡ ਕਾਂਸਟੇਬਲ ਹਰਪਾਲ ਸਿੰਘ ਥਾਣਾ ਝਬਾਲ ’ਚ ਰਾਤ ਦੀ ਡਿਊਟੀ ’ਚ ਤਾਇਨਾਤ ਹੁੰਦਾ ਸੀ। 26 ਜਨਵਰੀ ਦੀ ਰਾਤ ਨੂੰ ਥਾਣਾ ਮੁਖੀ ਲਖਵਿੰਦਰ ਸਿੰਘ ਅਤੇ ਥਾਣਾ ਇੰਚਾਰਜ ਜਸਵੰਤ ਸਿੰਘ ਵਲੋਂ ਕਿਸੇ ਗੱਲ ਨੂੰ ਲੈ ਕੇ ਉਸ ਨੂੰ ਕਾਫ਼ੀ ਬੁਰਾ ਭਲਾ ਬੋਲ ਦਿੱਤਾ ਗਿਆ ਅਤੇ ਗਾਲੀ-ਗਲੌਚ ਕੀਤੀ ਗਈ, ਇੱਥੋਂ ਤੱਕ ਕੀ ਹੈੱਡ ਕਾਂਸਟੇਬਲ ਹਰਪਾਲ ਸਿੰਘ ਨੂੰ ਹਵਾਲਾਤ ’ਚ ਰੱਖਣ ਦੀ ਧਮਕੀ ਵੀ ਦੇ ਦਿੱਤੀ। ਜਿਸ ਤੋਂ ਦੁਖ਼ੀ ਹੋ ਕੇ ਹਰਪਾਲ ਸਿੰਘ ਨੇ ਇਕ ਸੁਸਾਇਡ ਨੋਟ ਜਾਰੀ ਕਰਦੇ ਦੱਸਿਆ ਕਿ ਉਹ ਬੜੀ ਈਮਾਨਦਾਰੀ ਨਾਲ ਕਈ ਸਾਲਾਂ ਤੋਂ ਡਿਊਟੀ ਕਰ ਰਿਹਾ ਹੈ ਪਰ ਮੁੱਖ ਮਨੁਸ਼ੀ ਲਖਵਿੰਦਰ ਸਿੰਘ ਅਤੇ ਥਾਣਾ ਇੰਚਾਰਜ ਸਿੰਘ ਉਸ ਦੇ ਦਬਾਅ ਦੇ ਕਾਰਨ ਕਾਫ਼ੀ ਤੰਗ ਪਰੇਸ਼ਾਨ ਕਰ ਰਹੇ ਹਨ, ਜਿਸ ਕਾਰਨ ਉਸ ਨੇ ਖ਼ੁਦਕੁਸ਼ੀ ਕਰ ਲਈ ਹੈ। ਐੱਸ.ਐੱਸ.ਪੀ. ਨੇ ਦੱਸਿਆ ਕਿ ਮਿ੍ਰਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਦੁਖ਼ਦਾਇਕ ਖ਼ਬਰ: ਪਿੰਡ ਨੰਦਗੜ੍ਹ ਦੇ ਨੌਜਵਾਨ ਕਿਸਾਨ ਦੀ ਸੰਘਰਸ਼ ’ਚੋਂ ਵਾਪਸੀ ਸਮੇਂ ਮੌਤ
ਦਿੱਲੀ ਕਿਸਾਨ ਅੰਦੋਲਨ ਤੋਂ ਪਰਤੇ ਕਿਸਾਨ ਦੀ ਅਚਾਨਕ ਮੌਤ
NEXT STORY