ਬਠਿੰਡਾ(ਮਨੀਸ਼)—ਬਠਿੰਡਾ ਦੇ ਸਿਵਲ ਹਸਪਤਾਲ 'ਚ ਅੱਜ ਸਿਹਤ ਵਿਭਾਗ ਦੀਆਂ ਹਦਾਇਤਾਂ 'ਤੇ ਖਾਸ ਪ੍ਰਬੰਧ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਉਨ੍ਹਾਂ ਜਾਣਕਾਰੀ ਦਿੱਤੀ ਹੈ ਕਿ ਐਮਰਜੈਂਸੀ ਹਾਲਾਤ 'ਚ ਐਮਰਜੈਂਸੀ ਦੇ ਪੂਰੇ ਪਰਿਵਾਰ ਨੂੰ ਮਦਦ ਦਿੱਤੀ ਜਾਵੇਗੀ ਅਤੇ ਨਾਲ ਹੀ ਨਿਜੀ ਹਸਪਤਾਲਾਂ 'ਚ ਵੀ 2 ਐਮਰਜੈਂਸੀ ਲਈ ਖਾਲੀ ਬਿਸਤਰੇ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆ ਹਨ। ਇਸਦੇ ਨਾਲ ਹੀ ਉਨ੍ਹਾਂ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ।

ਡੇਰਾ ਸਿਰਸਾ ਮੁੱਖੀ ਗੁਰਮੀਤ ਰਾਮ ਰਹੀਮ ਦੀ 25 ਅਗਸਤ ਨੂੰ ਪੰਚਕੂਲਾ ਦੀ ਸੀ. ਬੀ. ਆਈ. ਅਦਾਲਤ 'ਚ ਪੇਸ਼ੀ ਹੋਣ 'ਤੇ ਆਉਣ ਵਾਲੇ ਫੈਸਲੇ ਨੂੰ ਦੇਖਦਿਆਂ ਪੁਲਸ ਅਤੇ ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਅਜਿਹੀ ਹਾਲਤ 'ਚ ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ 'ਚ 24 ਘੰਟੇ ਐਮਰਜੈਂਸੀ ਹਾਲਾਤ 'ਚ ਡਾਕਟਰ ਅਤੇ ਸਮੂਹ ਸਟਾਫ ਨੂੰ ਉਥੇ ਹਾਜ਼ਰ ਰਹਿਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਤਲਵੰਡੀ ਸਾਬੋ ਸਿਵਲ ਹਸਪਤਾਲ 'ਚ ਜ਼ਖਮੀ ਲੋਕਾਂ ਨੂੰ ਸਹੁਲਤ ਦੇਣ ਦੇ ਪੁਖਤਾ ਪ੍ਰਬੰਧ ਵੀ ਕੀਤੇ ਗਏ ਹਨ। ਸਰਕਾਰੀ ਹਸਪਤਾਲ 'ਚ ਸਾਰੇ ਬੈਡ ਖਾਲੀ ਕਰਵਾ ਕੇ ਪੂਰੀ ਤਿਆਰੀ ਕੀਤੀ ਗਈ ਹੈ। ਐਮਰਜੈਂਸੀ ਸਟਾਫ ਦੇ ਨਾਲ-ਨਾਲ ਜ਼ਰੂਰਤਮੰਦ ਦਵਾਈਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਅਤੇ ਕਈ ਨਿਜੀ ਦੁਕਾਨਾਂ ਨਾਲ ਵੀ ਸਪੰਰਕ ਰੱਖਿਆ ਗਿਆ ਹੈ।
ਸੀਨੀਅਰ ਮੈਡੀਕਲ ਅਫਸਰ ਨੇ ਸਬੂਤਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰੀ ਹਸਪਤਾਲ ਤੋਂ ਇਲਾਵਾ ਤਲਵੰਡੀ ਸਾਬੋ ਦੇ 3 ਨਿਜੀ ਹਸਪਤਾਲਾਂ 'ਚ 50 ਵਾਰਡ ਅਤੇ ਐਮਰਜੈਂਸੀ ਦਲਿਤਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਰਾਮ ਰਹੀਮ ਮਾਮਲਾ : 72 ਘੰਟਿਆਂ ਲਈ ਇੰਟਰਨੈੱਟ ਬੰਦ, 22 ਟਰੇਨਾਂ ਵੀ ਹੋਈਆਂ ਰੱਦ
NEXT STORY