ਮਾਨਸਾ(ਸੰਦੀਪ ਮਿੱਤਲ)-ਸਥਾਨਕ ਸ਼ਹਿਰ 'ਚੋਂ ਅਤੇ ਨਹਿਰੀ ਵਿਭਾਗ ਦੇ ਡਵੀਜ਼ਨ ਦਫਤਰ ਤੋਂ ਕੁਝ ਕਦਮਾਂ ਦੀ ਦੂਰੀ ਤੋਂ ਲੰਘਦੇ ਮੂਸਾ ਬ੍ਰਾਂਚ ਰਜਬਾਹੇ 'ਚ ਕੱਲ ਸ਼ਾਮ ਨੂੰ ਪਏ ਪਾੜ ਨੂੰ 20 ਘੰਟਿਆਂ ਬਾਅਦ ਵੀ ਪਾਣੀ ਬੰਦ ਨਾ ਹੋਣ ਕਾਰਨ ਬੰਦ ਨਹੀਂ ਕੀਤਾ ਜਾ ਸਕਿਆ। ਪਾਣੀ ਨਾਲ ਜਿਥੇ ਪੱਕੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ, ਉਥੇ ਪਾਣੀ ਜਨ ਸਿਹਤ ਵਿਭਾਗ ਦੇ ਦਫਤਰ ਤੇ ਵਾਟਰ ਵਰਕਸ ਵਿਚ ਵੀ ਭਰ ਗਿਆ । ਇਸ ਨਾਲ ਦਫਤਰੀ ਰਿਕਾਰਡ ਖਰਾਬ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਜਦੋਂ ਕਿ ਨਹਿਰੀ ਵਿਭਾਗ ਵੱਲੋਂ ਪਾਣੀ ਬੰਦ ਕਰਵਾ ਕੇ ਦਰਾਰ ਭਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਰਜਬਾਹੇ ਦੀ ਸਫਾਈ ਨਾ ਹੋਣ ਕਾਰਨ ਪਹਿਲਾਂ ਵੀ ਇਸ 'ਚ ਦਰਾਰ ਪੈ ਚੁਕੀ ਹੈ ਤੇ ਅੱਗੋਂ ਵੀ ਰਜਬਾਹੇ ਦੀ ਹਾਲਤ ਮਾੜੀ ਹੈ ਕਿਸਾਨਾਂ ਨੇ ਦੱਸਿਆ ਕਿ ਇਸ ਰਜਬਾਹੇ ਦੀ ਸਫਾਈ ਨਾ ਹੋਣ ਕਾਰਨ ਪਹਿਲਾਂ ਵੀ ਦਰਾਰ ਪੈ ਚੁਕੀ ਹੈ ਤੇ ਦਰਾਰ ਨਾਲ ਲਗਭਗ ਖੇਤਾਂ 'ਚ ਝੋਨੇ, ਨਰਮੇ, ਹਰੇ ਚਾਰੇ ਤੇ ਸਬਜ਼ੀਆਂ ਦੀ ਪੱਕ ਚੁਕੀ ਫਸਲ ਪ੍ਰਭਾਵਿਤ ਹੋ ਚੁਕੀ ਹੈ ਤੇ ਹੋਰ ਵੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਨਹਿਰੀ ਵਿਭਾਗ ਵੱਲੋਂ ਇਸ ਦੀ ਸਫਾਈ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ। ਓਧਰ ਮੌਕੇ 'ਤੇ ਪਹੁੰਚੇ ਮਾਨਸਾ ਨਹਿਰੀ ਵਿਭਾਗ ਦੇ ਜੇ. ਈ. ਜਸਕਰਨ ਸਿੰਘ ਨੇ ਦੱਸਿਆ ਕਿ ਪਾਣੀ ਬੰਦ ਕਰਵਾ ਦਿੱਤਾ ਹੈ ਅਤੇ ਪਾਣੀ ਦਾ ਵਹਾਅ ਘੱਟ ਹੋਣ 'ਤੇ ਇਸ ਦਰਾਰ ਨੂੰ ਭਰ ਦਿੱਤਾ ਜਾਵੇਗਾ।
ਰੇਲਗੱਡੀ ਦੇ ਹੇਠਾਂ ਆ ਕੇ ਕੀਤੀ ਖੁਦਕੁਸ਼ੀ
NEXT STORY