ਮਾਨਸਾ(ਜੱਸਲ)-ਸਿੱਖਿਆ ਵਿਭਾਗ 'ਚ ਸ਼ਾਮਲ ਹੋਏ ਜ਼ਿਲਾ ਪ੍ਰੀਸ਼ਦ ਅਧਿਆਪਕਾਂ ਵੱਲੋਂ ਸੀਨੀਆਰਤਾ ਸੂਚੀ 'ਚ ਕੀਤੀ ਛੇੜਛਾੜ ਦੇ ਮਸਲੇ ਨੂੰ ਲੈ ਕੇ ਦਿੱਤੇ ਘਿਰਾਓ ਦੇ ਸੱਦੇ ਤੋਂ ਬਾਅਦ ਅੱਜ ਜ਼ਿਲਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਕੁਲਭੂਸ਼ਣ ਸਿੰਘ ਬਾਜਵਾ ਨੇ ਅਧਿਆਪਕਾਂ ਦੇ ਪੰਜ ਮੈਂਬਰੀ ਵਫਦ ਨਾਲ ਅਹਿਮ ਮੀਟਿੰਗ ਕਰਦਿਆਂ ਉਨ੍ਹਾਂ ਦੀ ਸੀਨੀਆਰਤਾ ਸੂਚੀ ਨੂੰ ਤੁਰੰਤ ਦਰੁੱਸਤ ਕਰਨ ਅਤੇ ਹੋਰ ਸਾਰੇ ਹੱਕੀ ਮਸਲੇ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ, ਜਿਸ ਤੋਂ ਬਾਅਦ ਅਧਿਆਪਕਾਂ ਨੇ ਆਪਣਾ ਸੰਘਰਸ਼ ਫਿਲਹਾਲ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਵਫਦ ਦੀ ਅਗਵਾਈ ਸੀਨੀਅਰ ਅਧਿਆਪਕ ਆਗੂਆਂ ਹਰਦੀਪ ਸਿੰਘ ਸਿੱਧੂ, ਰਾਜੇਸ਼ ਕੁਮਾਰ ਬੁਢਲਾਡਾ, ਬਲਵਿੰਦਰ ਸ਼ਰਮਾ, ਦਲਜੀਤ ਮੱਤੀ ਅਤੇ ਈ. ਟੀ. ਟੀ. ਯੂਨੀਅਨ ਦੇ ਸੂਬਾਈ ਆਗੂ ਅਮਨਦੀਪ ਸ਼ਰਮਾ ਨੇ ਕੀਤੀ। ਮੀਟਿੰਗ ਦੌਰਾਨ ਜ਼ਿਲਾ ਸਿੱਖਿਆ ਅਫ਼ਸਰ ਵੱਲੋਂ ਭਲਕੇ 23 ਹੈੱਡ ਟੀਚਰਾਂ ਅਤੇ ਇਕ ਸੈਂਟਰ ਹੈੱਡ ਟੀਚਰ ਦੀ ਪ੍ਰਮੋਸ਼ਨ ਕਰਨ ਅਤੇ 15 ਦਸੰਬਰ ਤੋਂ ਪਹਿਲਾਂ ਈ. ਟੀ. ਟੀ. ਅਧਿਆਪਕਾਂ ਦੇ ਏ. ਸੀ. ਪੀ. ਕੇਸਾਂ ਅਤੇ ਡੀ. ਏ. ਦੇ ਬਕਾਏ ਦੇ ਬਿੱਲ ਖਜ਼ਾਨਾ ਦਫ਼ਤਰ 'ਚ ਭੇਜਣ ਲਈ ਸਮੂਹ ਬਲਾਕ ਸਿੱਖਿਆ ਅਧਿਕਾਰੀਆਂ ਨੂੰ ਹਦਾਇਤ ਕੀਤੀ। ਇਸ ਮੌਕੇ ਮੈਡੀਕਲ ਛੁੱਟੀਆਂ ਬਾਰੇ ਵੀ ਵਿਚਾਰ ਚਰਚਾ ਹੋਈ, ਜਿਸ 'ਚ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਹੁਣ ਅਧਿਆਪਕ ਇਕ ਦਿਨ ਦੀ ਵੀ ਮੈਡੀਕਲ ਛੁੱਟੀ ਲੈ ਸਕਦਾ ਹੈ। ਇਸ ਤੋਂ ਇਲਾਵਾ ਅਧਿਆਪਕ ਆਗੂਆਂ ਵੱਲੋਂ ਮਿੱਡ-ਡੇ ਮੀਲ ਦੀ ਰਾਸ਼ੀ ਦਾ ਮਸਲਾ ਵੀ ਉਠਾਇਆ ਗਿਆ। ਬਾਅਦ ਵਿਚ ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੀ ਹੋਈ ਮੀਟਿੰਗ ਤੋਂ ਬਾਅਦ ਅਧਿਆਪਕ ਆਗੂ ਅਮਨਦੀਪ ਸ਼ਰਮਾ, ਹਰਦੀਪ ਸਿੰਘ ਸਿੱਧੂ ਅਤੇ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਮਾਨਸਾ ਜ਼ਿਲੇ ਵਿਚ ਲੰਬੇ ਸਮੇਂ ਤੋਂ ਮਿੱਡ-ਡੇ ਮੀਲ ਦੀ ਰਾਸ਼ੀ ਨਾ ਆਉਣ ਕਾਰਨ ਜ਼ਿਲੇ ਦੇ ਅਧਿਆਪਕ 1 ਕਰੋੜ ਤੋਂ ਵੱਧ ਦੇ ਕਰਜ਼ਾਈ ਹੋ ਚੁੱਕੇ ਹਨ, ਜਿਸ ਕਾਰਨ ਅਧਿਆਪਕ ਜਥੇਬੰਦੀਆਂ ਨੇ ਫੈਸਲਾ ਲਿਆ ਹੈ ਕਿ 1 ਦਸੰਬਰ ਤੋਂ ਬਾਅਦ ਜ਼ਿਲੇ ਦੇ ਪ੍ਰਾਇਮਰੀ ਸਕੂਲਾਂ 'ਚ ਕੋਈ ਵੀ ਅਧਿਆਪਕ ਖਾਣਾ ਨਹੀਂ ਬਣਾਵੇਗਾ ਅਤੇ ਇਸ ਸਕੀਮ ਦਾ ਮਿੱਡ-ਡੇ ਮੀਲ ਦੀ ਬਕਾਇਆ ਰਾਸ਼ੀ ਆਉਣ ਤੱਕ ਮੁਕੰਮਲ ਬਾਈਕਾਟ ਰਹੇਗਾ। ਇਸ ਤੋਂ ਇਲਾਵਾ ਜੇਕਰ 15 ਦਸੰਬਰ ਤੱਕ ਬਲਾਕ ਸਿੱਖਿਆ ਅਫ਼ਸਰਾਂ ਵੱਲੋਂ ਏ. ਸੀ. ਪੀ. ਕੇਸਾਂ ਅਤੇ ਡੀ. ਏ. ਦੇ ਬਕਾਏ ਦਾ ਮਾਮਲਾ ਹੱਲ ਨਹੀਂ ਕੀਤਾ ਤਾਂ ਇਨ੍ਹਾਂ ਅਧਿਕਾਰੀਆਂ ਨੂੰ ਘੇਰਿਆ ਜਾਵੇਗਾ
ਮਹਾਨਗਰ ਦੀਆਂ ਅੱਧੀਆਂ ਟ੍ਰੈਫਿਕ ਲਾਈਟਾਂ ਬੰਦ, ਨਿਗਮ ਫਿਰ ਤੋਂ ਨਹੀਂ ਵਸੂਲ ਰਿਹਾ ਜੁਰਮਾਨਾ
NEXT STORY