ਮਾਨਸਾ(ਜੱਸਲ)-ਸਿਹਤ ਵਿਭਾਗ ਵੱਲੋਂ ਮੀਜ਼ਲ ਰੁਬੇਲਾ ਟੀਕਾਕਰਨ ਦੌਰਾਨ ਮਾਨਸਾ ਜ਼ਿਲੇ ਦੇ ਪਿੰਡ ਨੰਗਲ ਕਲਾਂ ਦੇ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਬੇਹੋਸ਼ ਹੋਣ ਤੇ ਬਠਿੰਡਾ ਜ਼ਿਲੇ ਪਿੰਡ ਜੈ ਸਿੰਘ ਵਾਲਾ ਦੀ 6 ਸਾਲਾ ਮਾਸੂਮ ਬੱਚੀ ਦੇ ਮੌਤ ਦੇ ਮੂੰਹ 'ਚ ਜਾਣ ਤੇ ਦਰਜਨ ਦੇ ਕਰੀਬ ਬੱਚਿਆਂ ਦੀ ਹਾਲਤ ਗੰਭੀਰ ਹੋਣ ਕਾਰਨ ਹੋਰ ਵੱਖ-ਵੱਖ ਤਰ੍ਹਾਂ ਦੀਆਂ ਅਫਵਾਹਾਂ ਨੂੰ ਲੈ ਕੇ ਮਾਨਸਾ ਜ਼ਿਲੇ ਅੰਦਰ ਪ੍ਰਾਈਵੇਟ ਸਕੂਲ ਪ੍ਰਬੰਧਕਾਂ, ਸਕੂਲੀ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਦੇ ਮਨਾਂ ਅੰਦਰ ਡਰ ਤੇ ਸਹਿਮ ਦਾ ਮਾਹੌਲ ਦੇਖਣ ਨੂੰ ਪਾਇਆ ਗਿਆ ਹੈ। ਅਜਿਹੇ ਮਾਹੌਲ 'ਚ ਅੱਜ ਮਾਨਸਾ ਸ਼ਹਿਰ ਦੇ ਬਹੁਤ ਸਾਰੇ ਸਕੂਲਾਂ 'ਚ ਬੱਚਿਆਂ ਦੀ ਗੈਰ-ਹਾਜ਼ਰੀ ਰੜਕਦੀ ਰਹੀ, ਜਿਹੜੇ ਬੱਚੇ ਸਕੂਲ 'ਚ ਪਹੁੰਚੇ ਉਹ ਮੌਸਮ ਵਿਭਾਗ ਦੀ ਅਗਾਊਂ ਸੂਚਨਾ ਅਨੁਸਾਰ 48 ਘੰਟਿਆਂ ਅੰਦਰ ਭਿਆਨਕ ਤੂਫਾਨ ਆਉਣ ਦੇ ਡਰੋਂ ਸਕੂਲਾਂ 'ਚੋਂ ਭੱਜ ਕੇ ਆਪੋ-ਆਪਣੇ ਘਰਾਂ ਨੂੰ ਵਾਪਸ ਮੁੜ ਗਏ। ਦੂਜੇ ਪਾਸੇ ਸਿਹਤ ਵਿਭਾਗ ਵੱਲੋਂ ਅਫਵਾਹਾਂ ਤੋਂ ਬਚਣ ਲਈ ਮੀਜ਼ਲ ਰੁਬੇਲਾ ਟੀਕਾਕਰਨ ਨੂੰ ਲੈ ਕੇ ਲੋਕਾਂ ਦੇ ਮਨਾਂ ਅੰਦਰ ਜਾਗਰੂਕ ਮੁਹਿੰਮ ਜਾਰੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੀਜ਼ਲ ਰੁਬੇਲਾ ਬੜੀ ਘਾਤਕ ਬੀਮਾਰੀ ਹੈ। ਇਸ ਲਈ ਇਹ ਵੈਕਸੀਨ ਲਵਾਉਣੀ ਅਤਿ ਜ਼ਰੂਰੀ ਹੈ। ਇਹ ਵੈਕਸੀਨ ਵਿਸ਼ਵ ਸਿਹਤ ਸੰਗਠਨ ਵੱਲੋਂ ਪ੍ਰਮਾਣਿਤ ਵੈਕਸੀਨ ਹੈ ਪਰ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਪਿੰਡ ਨੰਗਲ ਕਲਾਂ ਦੇ ਸਰਕਾਰੀ ਸਕੂਲ ਦੀਆਂ ਬੱਚੀਆਂ ਇਹ ਵੈਕਸੀਨ ਲਵਾਉਣ ਨਾਲ ਬੇਹੋਸ਼ ਹੋ ਗਈਆਂ ਸਨ। ਉਸ ਦੇ ਸਿੱਟੇ ਪ੍ਰਤੱਖ ਰੂਪ 'ਚ ਸਾਹਮਣੇ ਆ ਰਹੇ ਹਨ। ਫਿਲਹਾਲ! ਲੋਕਾਂ ਦੇ ਮਨਾਂ ਅੰਦਰ ਟੀਕਾਕਰਨ ਪ੍ਰਤੀ ਡਰ ਤੇ ਸਹਿਮ ਦਾ ਮਾਹੌਲ ਹੈ।
ਨਸ਼ੇ ਵਾਲੀਆਂ ਸ਼ੀਸ਼ੀਆਂ ਸਣੇ 2 ਮੋਟਰਸਾਈਕਲ ਸਵਾਰ ਕਾਬੂ
NEXT STORY