ਮਲੋਟ, (ਜੁਨੇਜਾ)- ਕੋਰੋਨਾ ਵਾਇਰਸ ਦੇ ਫੈਲਾਅ ਕਾਰਣ ਪ੍ਰਸ਼ਾਸਨ ਵੱਲੋਂ ਚੌਕਸੀ ਵਿਖਾਈ ਜਾ ਰਹੀ ਹੈ। ਬਲਾਕ ਪੰਚਾਇਤ ਅਫਸਰ ਮਲੋਟ ਦਫਤਰ ਵੱਲੋਂ ਅੱਧਾ ਦਰਜਨ ਪਿੰਡਾਂ ਦੇ 6 ਦਰਜਨ ਤੋਂ ਵੱਧ ਵਿਅਕਤੀਆਂ ਦੀ ਸ਼ਨਾਖਤ ਕੀਤੀ ਗਈ, ਜਿਹੜੇ ਹੋਲੇ-ਮਹੱਲੇ ਦੇ ਮੇਲੇ ਸਬੰਧੀ ਅਨੰਦਪੁਰ ਸਾਹਿਬ ਗਏ ਸਨ। ਇਨ੍ਹਾਂ 'ਚੋਂ ਉਪ ਮੰਡਲ ਦੇ ਇਕ ਪਿੰਡ ਦਾ 40 ਸਾਲਾ ਵਿਅਕਤੀ ਇਸ ਬੀਮਾਰੀ ਦੇ ਸ਼ੱਕੀ ਮਰੀਜ਼ ਵਜੋਂ ਸਾਹਮÎਣੇ ਆਇਆ ਹੈ। ਉਕਤ ਵਿਅਕਤੀ ਹੋਲੇ-ਮਹੱਲੇ ਸਬੰਧੀ ਅਨੰਦਪੁਰ ਸਾਹਿਬ ਗਿਆ ਸੀ, ਜਿਥੋਂ ਵਾਪਸ ਆ ਕੇ ਉਸ ਨੂੰ ਖਾਂਸੀ, ਜ਼ੁਕਾਮ ਅਤੇ ਬੁਖਾਰ ਆਦਿ ਦੀ ਸ਼ਿਕਾਇਤ ਹੋਈ ਹੈ। ਇਸ ਸਬੰਧੀ ਸਿਹਤ ਵਿਭਾਗ ਵੱਲੋਂ ਉਕਤ ਵਿਅਕਤੀ ਨੂੰ ਮਲੋਟ ਸਰਕਾਰੀ ਹਸਪਤਾਲ ਵਿਖੇ ਲਿਆ ਕੇ ਦਾਖਲ ਕਰ ਲਿਆ ਗਿਆ ਹੈ। ਵਿਭਾਗ ਨੇ ਉਕਤ ਵਿਅਕਤੀ ਦੇ ਸੈਂਪਲ ਲੈ ਕੇ ਪਟਿਆਲਾ ਭੇਜ ਦਿੱਤੇ ਹਨ।
6 ਪੁਲਸ ਕਰਮਚਾਰੀਆਂ ਨੇ ਕਰਵਾਇਆ ਚੈੱਕਅਪ
ਉਧਰ ਹੋਲਾ-ਮਹੱਲਾ ਮੇਲੇ 'ਤੇ ਡਿਊਟੀ 'ਤੇ ਗਏ ਪੁਲਸ ਕਰਮਚਾਰੀਆਂ ਵਿਚੋਂ 2 ਸਹਾਇਕ ਥਾਣੇਦਾਰਾਂ ਅਤੇ 4 ਹੌਲਦਾਰਾਂ ਨੇ ਮਲੋਟ ਸਿਵਲ ਹਸਪਤਾਲ ਵਿਖੇ ਚੈੱਕਅਪ ਕਰਾਇਆ। ਉਕਤ ਕਰਮਚਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ, ਸਿਰਫ ਮੇਲੇ 'ਤੇ ਡਿਊਟੀ ਕਰ ਕੇ ਅੱਜ ਉਹ ਆਪਣੇ ਚੈੱਕਅਪ ਲਈ ਆਏ ਹਨ। ਉਹ ਸਾਰੇ 4 ਮਾਰਚ ਨੂੰ ਡਿਊਟੀ 'ਤੇ ਗਏ ਸਨ ਅਤੇ 16 ਤਰੀਕ ਨੂੰ ਵਾਪਸ ਆਏ ਹਨ। ਭਾਵੇਂ ਉਨ੍ਹਾਂ ਨੂੰ ਕੋਈ ਸਿਹਤ ਸਮੱਸਿਆ ਨਹੀਂ ਹੈ ਪਰ ਡਾਕਟਰਾਂ ਨੇ ਉਨ੍ਹਾਂ ਦਾ ਚੈੱਕਅਪ ਕਰ ਕੇ ਦਵਾਈ ਦੇ ਦਿੱਤੀ ਅਤੇ ਅਗਲੇ 4 ਦਿਨ ਹੋਰ ਆਪਣੇ-ਆਪਣੇ ਘਰਾਂ ਅੰਦਰ ਸਿਹਤ ਵਿਭਾਗ ਦੀ ਨਿਗਰਾਨੀ ਵਿਚ ਰਹਿਣ ਦੀ ਸਲਾਹ ਦਿੱਤੀ ਅਤੇ ਪੁਲਸ ਵਿਭਾਗ ਨੇ ਵੀ ਇਨ੍ਹਾਂ ਕਰਮਚਾਰੀਆਂ ਨੂੰ ਛੁੱਟੀ 'ਤੇ ਭੇਜ ਦਿੱਤਾ ਹੈ। ਜਦ ਨੋਡਲ ਅਫਸਰ ਕੁਸ਼ਲਦੀਪ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ 10 ਦੇ ਕਰੀਬ ਅਜਿਹੇ ਕਰਮਚਾਰੀ ਹਨ, ਜਿਨ੍ਹਾਂ ਦਾ ਚੈੱਕਅਪ ਕੀਤਾ ਹੈ।
ਟਰੰਪ ਨੇ ਬਿਨਾਂ ਦਸਤਾਵੇਜ਼ਾਂ ਦੇ ਰਹਿ ਰਹੇ ਇਮੀਗ੍ਰੇਟਾਂ ਨੂੰ ਲੈ ਕੇ ਕੀਤਾ ਇਹ ਐਲਾਨ
NEXT STORY