ਵਾਸ਼ਿੰਗਟਨ - ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆ ਵਿਚ ਹਾਲਾਤ ਵਿਗਡ਼ਦੇ ਜਾ ਰਹੇ ਹਨ। ਉਥੇ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਿਆ ਹੈ ਕਿ ਭਾਰਤ ਸਮੇਤ ਹੋਰ ਦੇਸ਼ਾਂ ਦੇ ਗੈਰ-ਕਾਨੂੰਨੀ ਅਤੇ ਬਿਨਾਂ ਦਸਤਾਵੇਜ਼ਾਂ ਵਾਲੇ ਇਮੀਗ੍ਰੇਟਾਂ ਨੂੰ ਕੋਰੋਨਾਨਾਇਰਸ ਦੀ ਜਾਂਚ ਤੋਂ ਵਾਂਝਾ ਨਹੀਂ ਰੱਖਿਆ ਜਾਵੇਗਾ। ਅਮਰੀਕਾ ਵਿਚ ਮੌਜੂਦਾ ਸਮੇਂ ਵਿਚ 1.1 ਕਰੋਡ਼ ਅਜਿਹੇ ਇਮੀਗ੍ਰੇਟ ਹਨ ਜਿਨ੍ਹਾਂ ਦੇ ਕੋਲ ਦਸਤਾਵੇਜ਼ ਨਹੀਂ ਹਨ। ਇਨ੍ਹਾਂ ਵਿਚੋਂ ਹਜ਼ਾਰਾਂ ਅਜਿਹੇ ਲੋਕ ਹਨ ਜੋ ਭਾਰਤ ਅਤੇ ਦੱਖਣੀ ਏਸ਼ੀਆ ਤੋਂ ਹਨ।
ਜਾਨ ਹਾਪਕਿੰਸ ਕੋਰੋਨਾਵਾਇਰਸ ਟ੍ਰੇਕਰ ਮੁਤਾਬਕ ਚੀਨ ਦੇ ਵੁਹਾਨ ਸ਼ਹਿਰ ਤੋਂ ਪੈਦਾ ਹੋਇਆ ਇਹ ਵਾਇਰਸ ਹੁਣ ਤੱਕ ਦੁਨੀਆ ਭਰ ਵਿਚ 15 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਚੁੱਕਿਆ ਹੈ ਅਤੇ ਦੁਨੀਆ ਦੇ ਕਰੀਬ 182 ਦੇਸ਼ਾਂ ਅਤੇ ਖੇਤਰਾਂ ਵਿਚ 3 ਲੱਖ ਤੋਂ ਜ਼ਿਆਦਾ ਲੋਕ ਇਸ ਤੋਂ ਇਨਫੈਕਟਡ ਪਾਏ ਗਏ ਹਨ। ਟਰੰਪ ਨੇ ਵਾਈਟ ਹਾਊਸ ਦੇ ਪੱਤਰਕਾਰ ਸੰਮੇਲਨ ਵਿਚ ਆਖਿਆ ਕਿ ਅਸੀਂ ਗੈਰ-ਕਾਨੂੰਨੀ ਲੋਕਾਂ ਦੀ ਜਾਂਚ ਕਰਾਂਗੇ ਕਿਉਂਕਿ ਇਹ ਬੇਹੱਦ ਜ਼ਰੂਰੀ ਹੈ ਅਤੇ ਅਸੀਂ ਉਸ ਵਿਅਕਤੀ ਨੂੰ ਉਥੇ ਨਹੀਂ ਭੇਜਾਂਗੇ, ਜਿਥੇ ਅਸੀਂ ਉਨ੍ਹਾਂ ਨੂੰ ਭੇਜਣ ਵਾਲੇ ਸੀ ਭਾਂਵੇ ਕੋਈ ਵੀ ਦੇਸ਼ ਹੋਵੇ ਜਾਂ ਕੋਈ ਥਾਂ।
ਉਪ ਰਾਸ਼ਟਰਪਤੀ ਮਾਇਕ ਪੇਂਸ ਨੇ ਆਖਿਆ ਕਿ ਗ੍ਰਹਿ ਸੁਰੱਖਿਆ ਮੰਤਰਾਲਾ ਇਸ ਮਾਮਲੇ 'ਤੇ ਨਿਗਰਾਨੀ ਰੱਖ ਰਿਹਾ ਹੈ। ਟਰੰਪ ਨੇ ਆਖਿਆ ਕਿ ਬਿਨਾਂ ਦਸਤਾਵੇਜ਼ ਵਾਲੇ ਕਾਮਿਆਂ ਦੀ ਵੀ ਜਾਂਚ ਹੋਵੇਗੀ। ਅੰਕਡ਼ੇ ਰੱਖਣ ਵਾਲੀ ਵੈੱਬਸਾਈਟ ਵਰਲਡੋਮੀਟਰ ਨੇ ਦੱਸਿਆ ਕਿ ਐਤਵਾਰ (22 ਮਾਰਚ) ਸ਼ਾਮ ਤੱਕ ਕੇਂਟੁਕੀ ਤੋਂ ਸੈਨੇਟਰ ਰੈਂਡ ਪਾਲ (ਕੋਰੋਨਾ ਤੋਂ ਪੀਡ਼ਤ ਪਹਿਲਾ ਅਮਰੀਕੀ ਸੈਨੇਟਰ) ਸਮੇਤ 33 ਹਜ਼ਾਰ ਤੋਂ ਜ਼ਿਆਦਾ ਲੋਕ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਪਾਏ ਗਏ ਸਨ। ਉਥੇ ਮਿ੍ਰਤਕਾਂ ਦੀ ਗਿਣਤੀ ਵਧ ਕੇ 419 ਹੋ ਗਈ ਸੀ।
ਨਿਊਯਾਰਕ ਵਿਚ ਨੈਸ਼ਨਲ ਗਾਰਡ ਦੀ ਤੈਨਾਤੀ
ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਇਨਫੈਕਟਡ ਲੋਕਾਂ ਦੀ ਗਿਣਤੀ 34,000 ਤੱਕ ਪਹੁੰਚ ਗਈ ਹੈ ਅਤੇ 400 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹਰੇਕ 3 ਅਮਰੀਕੀ ਲੋਕਾਂ ਵਿਚੋਂ ਇਕ ਨੂੰ ਘਰ ਦੇ ਅੰਦਰ ਰਹਿਣ ਨੂੰ ਆਖਿਆ ਗਿਆ ਹੈ। ਵਾਈਟ ਹਾਊਸ ਵਿਚ ਇਕ ਪੱਤਰਕਾਰ ਸੰਮੇਲਨ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਊਯਾਰਕ, ਕੈਲੀਫੋਰਨੀਆ ਅਤੇ ਵਾਸ਼ਿੰਗਟਨ ਦੀਆਂ ਕੋਰੋਨਾਵਾਇਰਸ ਨਾਲ ਬੇਹੱਦ ਪ੍ਰਭਾਵਿਤ ਥਾਂਵਾਂ ਦੇ ਰੂਪ ਵਿਚ ਪਛਾਣ ਕੀਤੀ ਹੈ। ਰਾਸ਼ਟਰਪਤੀ ਨੇ ਨਿਊਯਾਰਕ ਵਿਚ ਨੈਸ਼ਨਲ ਗਾਰਡ ਦੀ ਤੈਨਾਤੀ ਨੂੰ ਵੀ ਮਨਜ਼ੂਰੀ ਦੇ ਦਿੱਤੀ।
ਮੈਡੀਕਲ ਸੈਂਟਰ ਬਣਾਉਣ ਦੇ ਆਦੇਸ਼
ਟਰੰਪ ਨੇ ਆਖਿਆ ਕਿ ਉਨ੍ਹਾਂ ਪੂਰੇ ਦੇਸ਼ ਵਿਚ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਥਾਂਵਾਂ 'ਤੇ ਐਮਰਜੰਸੀ ਮੈਡੀਕਲ ਕੇਂਦਰ ਬਣਾਉਣ ਦੇ ਆਦੇਸ਼ ਦਿੱਤੇ ਹਨ। ਟਰੰਪ ਨੇ ਐਤਵਾਰ (22 ਮਾਰਚ) ਨੂੰ ਇਕ ਪੱਤਰਕਾਰ ਸੰਮੇਲਨ ਵਿਚ ਆਖਿਆ ਕਿ ਉਨ੍ਹਾਂ ਨੇ ਆਈ. ਐਮ. ਐਫ. ਐਮਰਜੰਸੀ ਪ੍ਰਬੰਧਨ ਏਜੰਸੀ ਨੂੰ ਨਿਊਯਾਰਕ, ਕੈਲੀਫੋਰਨੀਆ ਅਤੇ ਵਾਸ਼ਿੰਗਟਨ ਰਾਜ ਵਿਚ ਮੈਡੀਕਲ ਕੇਂਦਰ ਬਣਾਉਣ ਦੇ ਆਦੇਸ਼ ਦੇ ਦਿੱਤੇ ਹਨ।
ਦੁੱਧ ਸਪਲਾਈ ਕਰਨ ਲਈ ਡਿਪਟੀ ਕਮਿਸ਼ਨਰ ਨੇ ਨਿਰਧਾਰਿਤ ਕੀਤਾ ਸਮਾਂ
NEXT STORY