ਅੰਮ੍ਰਿਤਸਰ (ਦਲਜੀਤ)-ਸਿਹਤ ਵਿਭਾਗ ਵੱਲੋਂ ਟੀ. ਬੀ. ਦੀ ਗੰਭੀਰ ਬੀਮਾਰੀ ਤੋਂ ਅੰਮ੍ਰਿਤਸਰ ਨਿਵਾਸੀਆਂ ਨੂੰ ਨਿਜਾਤ ਦਿਵਾਉਣ ਲਈ ਅਗਲੇ ਸੌ ਦਿਨ ਤੱਕ ਵਿਸ਼ੇਸ਼ ਮੁਹਿੰਮ ਚਲਾਉਣ ਜਾ ਰਿਹਾ ਹੈ। ਵਿਭਾਗ ਦੀਆਂ 300 ਦੇ ਕਰੀਬ ਟੀਮਾਂ ਵੱਲੋਂ ਨਿਰਧਾਰਤ ਸਮੇਂ ’ਚ 4 ਲੱਖ ਲੋਕਾਂ ਤੱਕ ਪਹੁੰਚ ਬਣਾ ਕੇ ਉਨ੍ਹਾਂ ’ਚੋਂ ਟੀ. ਬੀ. ਦੇ ਸ਼ੱਕੀ ਮਰੀਜ਼ਾਂ ਨੂੰ ਲੱਭ ਕੇ ਸਰਕਾਰੀ ਸਿਹਤ ਕੇਂਦਰਾਂ ਤੋਂ ਮੁਫਤ ਦਵਾਈ ਉਪਲੱਬਧ ਕਰਵਾਉਣ ਦਾ ਟੀਚਾ ਮਿਥਿਆ ਹੈ। ਜ਼ਿਲਾ ਅੰਮ੍ਰਿਤਸਰ ’ਚ ਮੌਜੂਦਾ ਸਮੇਂ ਦੌਰਾਨ 4500 ਦੇ ਕਰੀਬ ਉਕਤ ਬੀਮਾਰੀ ਦੀ ਗ੍ਰਿਫਤ ’ਚ ਆਏ ਮਰੀਜ਼ਾਂ ਦੀ ਸੰਖਿਆ ਹੈ, ਜਦਕਿ ਹਰ ਸਾਲ 7 ਹਜ਼ਾਰ ਦੇ ਕਰੀਬ ਨਵੇਂ ਮਰੀਜ਼ ਟੀ. ਬੀ. ਦੇ ਸਾਹਮਣੇ ਆਉਂਦੇ ਹਨ।
ਜਾਣਕਾਰੀ ਅਨੁਸਾਰ ਭਾਰਤ ਸਰਕਾਰ ਵੱਲੋਂ ਸਾਲ 2025 ਤੱਕ ਟੀ. ਬੀ. ਦੀ ਇਸ ਬੀਮਾਰੀ ਨੂੰ ਖਤਮ ਕਰਨ ਦਾ ਦਾਅਵਾ ਕੀਤਾ ਗਿਆ ਹੈ। ਭਾਰਤ ਸਰਕਾਰ ਵੱਲੋਂ ਅਗਲੇ 100 ਦਿਨਾਂ ’ਚ ਨੈਸ਼ਨਲ ਟੀ. ਬੀ. ਐਲਮੀਨੇਸ਼ਨ ਮੁਹਿੰਮ ਤਹਿਤ ਕਰੀਬ 60 ਲੱਖ ਘਰਾਂ ਤੱਕ ਪਹੁੰਚਣ ਦਾ ਟੀਚਾ ਮਿੱਥਿਆ ਹੈ, ਜਦਕਿ ਅੰਮ੍ਰਿਤਸਰ ਜ਼ਿਲੇ ’ਚ 27 ਲੱਖ 58 ਹਜ਼ਾਰ 779 ਦੀ ਜਨਸੰਖਿਆ ’ਚੋਂ 4 ਲੱਖ ਲੋਕਾਂ ’ਚੋਂ ਉਕਤ ਬੀਮਾਰੀ ਦੇ ਸ਼ੱਕੀ ਕੇਸ ਕੱਢਣ ਲਈ ਨੀਤੀ ਬਣਾਈ ਹੈ। ਸਿਹਤ ਵਿਭਾਗ ਵੱਲੋਂ 60 ਸਾਲ ਤੋਂ ਉੱਪਰ ਵਾਲੇ ਅਤੇ ਸ਼ੂਗਰ ਦੇ ਮਰੀਜ਼, ਸ਼ਰਾਬ ਦਾ ਸੇਵਨ ਕਰਨ ਵਾਲੇ ਅਤੇ ਵੱਖ-ਵੱਖ ਕੈਟਾਗਰੀਆਂ ਦੇ ਲੋਕਾਂ ਨੂੰ 4 ਲੱਖ ਦੀ ਗਿਣਤੀ ’ਚ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੁਲਸ ਦਾ ਨਾਕਾ ਦੇਖ ਪੁਲਸ ਮੁਲਾਜ਼ਮ ਨੇ ਹੀ ਭਜਾ ਲਈ ਸਕਾਰਪੀਓ, ਹੈਰਾਨ ਕਰੇਗਾ ਇਹ ਮਾਮਲਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦੇ ਜ਼ਿਲਾ ਟੀ. ਬੀ. ਕੰਟਰੋਲ ਅਧਿਕਾਰੀ ਡਾ. ਵਿਜੇ ਗੋਤਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਮੁਹਿੰਮ ਤਹਿਤ ਵਧ-ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ਦੀਆਂ ਤਕਰੀਬਨ 300 ਟੀਮਾਂ 4 ਲੱਖ ਲੋਕਾਂ ਦੇ ਘਰਾਂ ਤੱਕ ਪਹੁੰਚ ਬਣਾਉਣਗੀਆਂ ਅਤੇ ਉਨ੍ਹਾਂ ’ਚੋਂ ਟੀ. ਬੀ. ਦੇ ਲੱਛਣ ਵਾਲੇ ਲੋਕਾਂ ਦੀ ਪਛਾਣ ਕਰਨਗੀਆਂ। ਜੇਕਰ ਕਿਸੇ ਨੂੰ ਇਸ ਬੀਮਾਰੀ ਦਾ ਲੱਛਣ ਪਾਇਆ ਜਾਂਦਾ ਹੈ ਤਾਂ ਉਸ ਦਾ ਨੇੜਲੇ ਸਰਕਾਰੀ ਸਿਹਤ ਕੇਂਦਰ ’ਤੇ ਟੈਸਟ ਕਰਵਾ ਕੇ ਮੁਫ਼ਤ ਦਵਾਈ ਸ਼ੁਰੂ ਕਰਵਾਈ ਜਾਵੇਗੀ।
ਇਸ ਪ੍ਰਕਿਰਿਆ ਦੌਰਾਨ ਟੈਸਟ ਅਤੇ ਦਵਾਈਆਂ ਦਾ ਸਾਰਾ ਖ਼ਰਚ ਵਿਭਾਗ ਵੱਲੋਂ ਦਿੱਤਾ ਜਾ ਰਿਹਾ ਹੈ ਅਤੇ ਮਰੀਜ਼ ਨੂੰ ਬੀਮਾਰੀ ਦੀ ਪਛਾਣ ਹੋਣ ਤੋਂ ਬਾਅਦ ਮੁਫਤ ਦਵਾਈ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲੇ ’ਚ ਮੌਜੂਦਾ ਸਮੇਂ ਦੌਰਾਨ 4500 ਦੇ ਕਰੀਬ ਮਰੀਜ਼ ਉਕਤ ਬੀਮਾਰੀ ਦੀ ਗ੍ਰਿਫਤ ’ਚ ਹਨ ਜੋ ਸਰਕਾਰੀ ਅਤੇ ਪ੍ਰਾਈਵੇਟ ਸਿਹਤ ਕੇਂਦਰਾਂ ਤੋਂ ਦਵਾਈਆਂ ਲੈ ਰਹੇ ਹਨ, ਜਦਕਿ ਹਰ ਸਾਲ 7 ਹਜ਼ਾਰ ਦੇ ਕਰੀਬ ਨਵੇਂ ਮਰੀਜ਼ ਸਾਹਮਣੇ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਇਹ ਬੀਮਾਰੀ ਸਾਹ ਦੇ ਰੋਗ ਰਾਹੀਂ ਇਕ ਦੂਸਰੇ ਤੋਂ ਫੈਲਦੀ ਹੈ ਅਤੇ ਸਮੇਂ ’ਤੇ ਕਰਵਾਇਆ ਇਲਾਜ ਮਰੀਜ਼ ਦੀ ਗੰਭੀਰ ਜਾਨ ਬਚਾ ਸਕਦਾ ਹੈ। ਉਨ੍ਹਾਂ ਦੱਸਿਆ ਕਿ 100 ਦਿਨਾਂ ’ਚ ਮਰੀਜ਼ਾਂ ਦੀ ਪਛਾਣ ਕਰ ਕੇ ਟੀ. ਬੀ. ਦੀ ਵਧ ਰਹੀ ਬੀਮਾਰੀ ’ਤੇ ਨਕੇਲ ਪਾਉਣਾ ਹੈ। ਵਿਭਾਗ ਪੂਰੀ ਮੁਸ਼ਤੈਦੀ ਨਾਲ ਇਸ ਕੰਪੇਨ ਨੂੰ ਹੇਠਲੇ ਪੱਧਰ ਤੱਕ ਅਮਲੀ ਜਾਮਾ ਪਹਿਨਾਉਣ ਲਈ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਸਾਰਿਆਂ ਲਈ ਫਰੀ ਹੋਈਆਂ ਇਹ ਬੱਸਾਂ, ਹੋ ਗਿਆ ਵੱਡਾ ਐਲਾਨ
ਹਰ ਸਾਲ ਅੰਮ੍ਰਿਤਸਰ ’ਚ ਤਕਰੀਬਨ 70 ਤੋਂ ਵਧੇਰੇ ਮਰੀਜ਼ਾਂ ਦੀ ਟੀ. ਬੀ. ਦੀ ਬੀਮਾਰੀ ਨਾਲ ਚਲੀ ਜਾਂਦੀ ਹੈ ਜਾਨ
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਟੀ. ਬੀ. ਕੰਟਰੋਲ ਪ੍ਰੋਗਰਾਮ ਦੇ ਡਾ. ਨਰੇਸ਼ ਚਾਵਲਾ ਨੇ ਦੱਸਿਆ ਕੀ ਇਸ ਬੀਮਾਰੀ ਦੀ ਰੋਕਥਾਮ ਲਈ ਸਰਕਾਰੀ ਅਤੇ ਪ੍ਰਾਈਵੇਟ ਸਿਹਤ ਕੇਂਦਰਾਂ ਵੱਲੋਂ ਹੇਠਲੇ ਪੱਧਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਬੀਮਾਰੀ ਜਿੱਥੇ ਜ਼ਿਲੇ ’ਚ ਹਰ ਸਾਲ ਹਜ਼ਾਰਾਂ ਦੀ ਤਾਦਾਦ ਵਿਚ ਨਵੇਂ ਮਰੀਜ਼ ਸਾਹਮਣੇ ਆਉਂਦੇ ਹਨ, ਉਥੇ ਹੀ 70 ਤੋਂ ਵਧੇਰੇ ਮਰੀਜ਼ਾਂ ਦੀ ਹਰ ਸਾਲ ਇਸ ਬੀਮਾਰੀ ਨਾਲ ਮੌਤ ਵੀ ਹੋ ਜਾਂਦੀ ਹੈ। ਡਾ. ਚਾਵਲਾ ਨੇ ਦੱਸਿਆ ਕੀ ਇਹ ਬੀਮਾਰੀ ਅਜਿਹੀ ਹੈ, ਜਿਸ ਦਾ ਨਿਰਧਾਰਿਤ ਸਮੇਂ ’ਤੇ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਜਾਨਲੇਵਾ ਸਾਬਿਤ ਹੋ ਸਕਦੀ ਹੈ। ਇਹ ਬੀਮਾਰੀ ਇਕ ਵਿਅਕਤੀ ਤੋਂ ਦੂਸਰੇ ਨੂੰ ਫੈਲਦੀ ਹੈ, ਇਸ ਲਈ ਨਿਰਧਾਰਿਤ ਸਮੇਂ ’ਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਦਵਾਈ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਡਾਕਟਰ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਤਹਿਤ ਦਵਾਈ ਲੈਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਦਸੰਬਰ 'ਚ ਛੁੱਟੀਆਂ ਹੀ ਛੁੱਟੀਆਂ, ਇੰਨੇ ਦਿਨ ਪੰਜਾਬ 'ਚ ਸਕੂਲ ਰਹਿਣਗੇ ਬੰਦ
ਦੋ ਹਫਤੇ ਤੋਂ ਪੁਰਾਣੀ ਖਾਂਸੀ ਹੋ ਸਕਦੀ ਹੈ ਟੀ. ਬੀ.
ਪੰਜਾਬ ਦੇ ਸਭ ਤੋਂ ਵੱਡੇ ਸਰਕਾਰੀ ਟੀ. ਬੀ. ਹਸਪਤਾਲ ਦੇ ਸਾਬਕਾ ਮੁਖੀ ਡਾ. ਨਵੀਨ ਪਾਂਧੀ ਨੇ ਦੱਸਿਆ ਕਿ ਦੋ ਹਫਤੇ ਤੋਂ ਪੁਰਾਣੀ ਖਾਂਸੀ ਟੀ. ਬੀ. ਹੋ ਸਕਦੀ ਹੈ। ਇਸ ਤੋਂ ਇਲਾਵਾ ਭਾਰ ਘੱਟਣਾ, ਲਗਾਤਾਰ ਬੁਖਾਰ ਰਹਿਣਾ, ਭੁੱਖ ਘੱਟ ਲੱਗਣੀ ਆਦਿ ਇਸ ਬੀਮਾਰੀ ਦੇ ਲੱਛਣ ਹਨ। ਇਹ ਬੀਮਾਰੀ ਅਜਿਹੀ ਹੈ, ਜਿਸ ਦਾ ਮਰੀਜ਼ ਸਰਕਾਰ ਵੱਲੋਂ ਨਿਰਧਾਰਿਤ ਸਮੇਂ ਅਨੁਸਾਰ ਛੇ ਤੋਂ ਅੱਠ ਮਹੀਨੇ ਦਵਾ ਦਾ ਲਗਾਤਾਰ ਸੇਵਨ ਕਰੇ ਤਾਂ ਠੀਕ ਹੋ ਜਾਂਦਾ ਹੈ। ਜੇਕਰ ਇਸ ਬੀਮਾਰੀ ਦਾ ਇਲਾਜ ਨਿਰਧਾਰਿਤ ਸਮੇਂ ’ਤੇ ਨਾ ਕਰਵਾਇਆ ਜਾਵੇ ਅਤੇ ਦਵਾਈ ਨੂੰ ਅੱਧ-ਵਿਚਾਲੇ ਛੱਡ ਦਿੱਤਾ ਜਾਵੇ ਤਾਂ ਇਹ ਬੀਮਾਰੀ ਟੀ. ਬੀ ਦੀ ਭਿਆਨਕ ਸਟੇਜ ’ਤੇ ਪਹੁੰਚ ਜਾਂਦੀ ਹੈ ਜੋ ਕਿ ਮਰੀਜ਼ ਲਈ ਬੇਹੱਦ ਖਤਰਨਾਕ ਸਾਬਿਤ ਹੁੰਦੀ ਹੈ। ਟੀ. ਬੀ. ਦੀ ਗ੍ਰਿਫਤ ’ਚ ਆਏ ਮਰੀਜ਼ ਨੂੰ ਖੁੱਲ੍ਹੇ ਵਿਚ ਨਾ ਤਾਂ ਥੁੱਕਣਾ ਚਾਹੀਦਾ ਹੈ ਅਤੇ ਨਾ ਹੀ ਆਮ ਪਰਿਵਾਰਕ ਮੈਂਬਰਾਂ ਦੇ ਨੇੜੇ ਖਾਂਸੀ ਕਰਨੀ ਚਾਹੀਦੀ ਹੈ। ਹਮੇਸ਼ਾ ਉਸ ਨੂੰ ਮੂੰਹ ਢੱਕ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਬਚਾਅ ’ਚ ਹੀ ਬਚਾਅ ਹੈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪ੍ਰਾਈਵੇਟ ਹਸਪਤਾਲਾਂ ਨੂੰ ਲੈ ਕੇ ਜਾਰੀ ਹੋਏ ਹੁਕਮ
ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਸਮਰਥਨ
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੈਂਬਰ ਅਤੇ ਛਾਤੀ ਰੋਗ ਡਾ. ਰਜਨੀਸ਼ ਸ਼ਰਮਾ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਮਰੀਜ਼ਾਂ ਦੀ ਪਛਾਣ ਲਈ ਚਲਾਈ ਜਾ ਰਹੀ ਮੁਹਿੰਮ ਸ਼ਲਾਘਾਯੋਗ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਵੀ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ ਜੋ ਵੀ ਸ਼ੱਕੀ ਮਰੀਜ਼ ਸਾਹਮਣੇ ਆਉਂਦੇ ਹਨ, ਉਨ੍ਹਾਂ ਦੀ ਜਾਣਕਾਰੀ ਸਿਹਤ ਵਿਭਾਗ ਨੂੰ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਜੋ ਮਰੀਜ਼ਾਂ ਦੀ ਪੁਸ਼ਟੀ ਹੋ ਰਹੀ ਹੈ, ਉਸ ਦਾ ਡਾਟਾ ਵੀ ਸਿਹਤ ਵਿਭਾਗ ਕੋਲ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਬੀਮਾਰੀ ਦੀ ਰੋਕਥਾਮ ਲਈ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ। ਮਰੀਜ਼ਾਂ ਨੂੰ ਨਿਰਧਾਰਤ ਸਮੇਂ ’ਤੇ ਇਸ ਬੀਮਾਰੀ ਦੀ ਪਛਾਣ ਕਰਵਾ ਕੇ ਇਲਾਜ ਕਰਵਾਉਣਾ ਚਾਹੀਦਾ ਹੈ। ਡਾ. ਰਜਨੀਸ਼ ਨੇ ਲੋਕਾਂ ਨੂੰ ਅਪੀਲ ਕੀਤੀ ਖਾਂਸੀ ਨੂੰ ਹਲਕੇ ’ਚ ਨਾ ਲਓ, ਲੰਬੀ ਸਮੇਂ ਤੋਂ ਖਾਂਸੀ ਦਾ ਤੁਰੰਤ ਟੈਸਟ ਕਰਵਾ ਕੇ ਡਾਕਟਰ ਤੋਂ ਮੁਆਇਨਾ ਕਰਵਾਇਆ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਾਅਲੀ RC ਬਣਾ ਕੇ ਵੇਚਣ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਭੇਜਿਆ ਜੇਲ੍ਹ
NEXT STORY