ਅੰਮ੍ਰਿਤਸਰ (ਦਲਜੀਤ) - ਸਿਹਤ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਗ੍ਰਹਿ ਜ਼ਿਲ੍ਹੇ ਨੂੰ ਕੋਰੋਨਾ ਮੁਕਤ ਬਣਾਉਣ ਲਈ ਸਿਹਤ ਵਿਭਾਗ ਨੇ ਕਮਰ ਕੱਸ ਲਈ ਹੈ। ਵਿਭਾਗ ਵਲੋਂ ਸ਼ਹਿਰ ਦੀਆਂ 85 ਵਾਰਡਾਂ ’ਚ ਪੈਂਦੇ ਹਰੇਕ ਘਰ ਤੱਕ ਕੋਰੋਨਾ ਵੈਕਸੀਨ ਲਗਵਾਉਣ ਲਈ ਪਹੁੰਚ ਕਰਨ ਦੀ ਯੋਜਨਾ ਬਣਾਈ ਹੈ। ਵਿਭਾਗ ਵਲੋਂ ਇਸ ਸਬੰਧ ’ਚ ਵਿਸ਼ੇਸ਼ 40 ਤੋਂ ਜ਼ਿਆਦਾ ਟੀਮਾਂ ਦਾ ਗਠਨ ਵੀ ਕਰ ਦਿੱਤਾ ਗਿਆ ਹੈ। ਇਹ ਟੀਮਾਂ ਲੋਕਾਂ ਨੂੰ ਜਾਗਰੂਕ ਕਰਨ ਲਈ ਵੈਕਸੀਨ ਲਗਵਾਏਗੀ। ਸਿਵਲ ਸਰਜਨ ਡਾ. ਚਰਣਜੀਤ ਸਿੰਘ ਅਨੁਸਾਰ ਸਾਰੇ 85 ਵਾਰਡਾਂ ਦੇ ਕੌਂਸਲਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਹੁਣ ਤੱਕ 1978051 ਡੋਜ਼ ਲਗਾਈ ਗਈਆਂ ਹਨ। ਇਨ੍ਹਾਂ ’ਚੋਂ 1372299 ਨੂੰ ਪਹਿਲੀ, ਜਦੋਂ ਕਿ 605752 ਨੇ ਦੋਂਵੇਂ ਡੋਜ਼ ਲਗਾਈਆਂ ਹਨ। ਪਹਿਲੀ ਡੋਜ਼ ਲਗਵਾਉਣ ਵਾਲੇ 64 ਫ਼ੀਸਦੀ ਹਨ, ਜਦੋਂਕਿ ਦੂਜੀ ਡੋਜ਼ ਵਾਲੇ 36 ਫ਼ੀਸਦੀ । ਜਿਹੜੇ ਲੋਕ ਦੂਜੀ ਡੋਜ਼ ਲਗਵਾਉਣ ਨਹੀਂ ਆ ਰਹੇ, ਉਨ੍ਹਾਂ ਤੱਕ ਪਹੁੰਚਿਆ ਜਾਵੇ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਪਠਾਨਕੋਟ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਪੰਜਾਬੀਆਂ ਨੂੰ ਦਿੱਤੀਆਂ 2 ਹੋਰ ਗਰੰਟੀਆਂ
ਦੱਸ ਦੇਈਏ ਕਿ ਬਜ਼ੁਰਗ ਘਰੋਂ ਬਾਹਰ ਨਹੀਂ ਆ ਰਹੇ, ਇਸ ਵਜ੍ਹਾ ਕਾਰਨ ਟੀਕਾਕਰਨ ਦੀ ਰਫ਼ਤਾਰ ਕਿਤੇ ਕਿਤੇ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਅੱਜ ਰਿਕਾਰਡ ਤੋਡ 10,009 ਵੈਕਸੀਨ ਹੋਈ ਹੈ। ਸਿਵਲ ਸਰਜਨ ਨੇ ਕਿਹਾ ਕਿ ਇਸ ਦੇ ਇਲਾਵਾ ਅੰਤਰਰਾਸ਼ਟਰੀ ਏਅਰਪੋਰਟ ’ਤੇ ਵਿਦੇਸ਼ਾਂ ਤੋਂ ਆਏ 280 ਮੁਸਾਫਰਾਂ ਦੇ ਜਿੱਥੇ ਸੈਂਪਲ ਲਏ ਗਏ ਹਨ, ਉਥੇ ਵਾਹਗਾ ਬਾਰਡਰ ਅਤੇ ਰੇਲਵੇ ਸਟੇਸ਼ਨ ਰਾਹੀਂ ਆਉਣ ਵਾਲੇ 70 ਦੇ ਕਰੀਬ ਮੁਸਾਫ਼ਰਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਦੇ ਨਾਲ ਹੀ ਸਰਕਾਰੀ ਸਕੂਲਾਂ ’ਚ ਪੈਂਦੇ 1300 ਵਿਦਿਆਰਥੀਆਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਡਾ. SPS ਓਬਰਾਏ ਨੂੰ ਚੰਨੀ ਸਰਕਾਰ ਨੇ ਨਿਯੁਕਤ ਕੀਤਾ ਸਲਾਹਕਾਰ
2 ਪਾਜ਼ੇਟਿਵ ਮਾਮਲਿਆਂ ਨਾਲ ਜ਼ਿਲ੍ਹੇ ’ਚ ਐਕਟਿਵ ਹੋਏ 8 :
ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਘੱਟ ਦਰਜ ਹੋ ਰਹੇ ਹਨ। ਡਾ. ਚਰਨਜੀਤ ਨੇ ਦੱਸਿਆ ਕਿ ਜ਼ਿਲ੍ਹੇ ’ਚ ਅੱਜ 2 ਮਾਮਲੇ ਪਾਜ਼ੇਟਿਵ ਆਏ ਹਨ ਅਤੇ ਐਕਟਿਵ ਕੇਸਾਂ ਦੀ ਗਿਣਤੀ 8 ਹੈ। ਡਾ. ਚਰਣਜੀਤ ਅਨੁਸਾਰ ਸਿਹਤ ਵਿਭਾਗ ਨੇ ਹੁਣ ਸੈਂਪਲਿੰਗ ਤੇਜ਼ ਕਰ ਦਿੱਤੀ ਹੈ। ਪਹਿਲਾਂ ਰੋਜ਼ਾਨਾ ਔਸਤਨ ਤਿੰਨ ਹਜ਼ਾਰ ਸੈਂਪਲ ਲਏ ਜਾ ਰਹੇ ਸਨ, ਜਦੋਂਕਿ ਹੁਣ ਇਨ੍ਹਾਂ ਦੀ ਗਿਣਤੀ 5 ਹਜ਼ਾਰ ਕੀਤੀ ਗਈ ਹੈ । ਵੀਰਵਾਰ ਨੂੰ 4200 ਲੋਕਾਂ ਦੇ ਸੈਂਪਲ ਲਏ ਗਏ ਹਨ ।
ਪੜ੍ਹੋ ਇਹ ਵੀ ਖ਼ਬਰ - ਖ਼ਾਸ ਖ਼ਬਰ : UK ਸਮੇਤ ਇਨ੍ਹਾਂ 12 ਦੇਸ਼ਾਂ ਤੋਂ ਆਉਣ ਵਾਲੇ ਮੁਸਾਫਰਾਂ ਦੀ ਅੰਮ੍ਰਿਤਸਰ ’ਚ ਸੌਖੀ ਨਹੀਂ ਹੋਵੇਗੀ ਐਂਟਰੀ
ਠੰਡ ਵੱਧਣ ਨਾਲ ਡੇਂਗੂ ਦੇ ਮੱਛਰ ਦਾ ਡੰਕ ਹੋਇਆ ਕਮਜ਼ੋਰ :
ਠੰਡ ਵੱਧਣ ਦੇ ਬਾਅਦ ਡੇਂਗੂ ਦੇ ਮੱਛਰ ਏਡੀ ਏਜਿਪਟੀ ਦਾ ਡੰਕ ਵੀ ਕਮਜ਼ੋਰ ਹੋ ਗਿਆ ਹਨ। ਅੱਜ ਕੋਈ ਵੀ ਮਾਮਲਾ ਪਾਜ਼ੇਟਿਵ ਨਹੀਂ ਆਇਆ ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ ਸਿਰਫ਼ 5 ਰਹਿ ਗਈ ਹੈ।
... ਤੇ CM ਚੰਨੀ ਨੇ ਇਸ਼ਾਰਿਆਂ-ਇਸ਼ਾਰਿਆਂ 'ਚ ਨਵਜੋਤ ਸਿੱਧੂ ਬਾਰੇ ਆਖ ਦਿੱਤੀ ਇਹ ਗੱਲ
NEXT STORY