ਚੰਡੀਗੜ੍ਹ (ਬਿਊਰੋ) : ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸੂਬੇ 'ਚ 108 ਐਂਬੂਲੈਂਸ ਸੇਵਾਵਾਂ ਮੁਹੱਈਆ ਕਰ ਰਹੀ ਜ਼ਿਕਿਤਜ਼ਾ ਹੈਲਥਕੇਅਰ ਕੰਪਨੀ ਨੂੰ ਐਂਬੂਲੈਂਸ ਸੇਵਾਵਾਂ ਹੋਰ ਚੁਸਤ-ਦਰੁਸਤ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਮੰਤਰੀ ਨੇ ਕੰਪਨੀ ਦੇ ਅਧਿਕਾਰੀਆਂ ਨੂੰ ਐਂਬੂਲੈਂਸ ਸੇਵਾ 'ਚ ਔਰਤਾਂ ਦੀ ਭਾਗੀਦਾਰੀ ਵਧਾਉਣ ਲਈ ਵੀ ਕਿਹਾ। ਇਕ ਸਮਾਗਮ ਦੌਰਾਨ ਜੌੜਾਮਾਜਰਾ ਨੇ ਕਿਹਾ ਕਿ ਇਹ 108 ਐਂਬੂਲੈਂਸਾਂ ਸੂਬੇ ਦੀ ਜੀਵਨ ਰੇਖਾ ਵਾਂਗ ਹਨ, ਇਸ ਲਈ ਇਨ੍ਹਾਂ ਨੂੰ ਸਹੀ ਹਾਲਤ ਵਿੱਚ ਰੱਖਿਆ ਜਾਵੇ। ਇਨ੍ਹਾਂ ਨੂੰ ਮਰੀਜ਼ ਤੱਕ ਪਹੁੰਚਣ ਲਈ ਲੱਗਣ ਵਾਲਾ ਸਮਾਂ ਵੀ ਹੋਰ ਘਟਾਇਆ ਜਾਣਾ ਚਾਹੀਦਾ ਹੈ ਕਿਉਂਕਿ ਮਰੀਜ਼ ਦੀ ਜਾਨ ਬਚਾਉਣ ਲਈ ਸਮਾਂ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ 108 ਐਂਬੂਲੈਂਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Nepal: ਨਵੀਂ ਸਰਕਾਰ ਦੇ ਗਠਨ ਦਾ ਖੁੱਲ੍ਹਿਆ ਰਸਤਾ, ਨੇਪਾਲੀ ਕਾਂਗਰਸ ਬਣੀ ਸਭ ਤੋਂ ਵੱਡੀ ਪਾਰਟੀ, ਮਿਲੀਆਂ 89 ਸੀਟਾਂ
ਸਿਹਤ ਮੰਤਰੀ ਨੇ ਔਰਤਾਂ ਦੀ ਭਾਗੀਦਾਰੀ ਵਧਾਉਣ ਦਾ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਲੜਕੀਆਂ ਹਰ ਖੇਤਰ ਵਿੱਚ ਅੱਗੇ ਆ ਰਹੀਆਂ ਹਨ ਅਤੇ ਉਨ੍ਹਾਂ ਨੂੰ ਸੇਵਾ ਦੇ ਇਸ ਖੇਤਰ 'ਚ ਵੀ ਵੱਧ ਤੋਂ ਵੱਧ ਮੌਕੇ ਦਿੱਤੇ ਜਾਣੇ ਚਾਹੀਦੇ ਹਨ। ਸਿਹਤ ਮੰਤਰੀ ਨੇ 108 ਐਂਬੂਲੈਂਸ ਸਟਾਫ਼ ਦੀ ਨਿਰਸਵਾਰਥ ਤੇ ਵਚਨਬੱਧ ਸੇਵਾ ਲਈ ਉਨ੍ਹਾਂ ਦੇ ਹੌਸਲੇ ਅਤੇ ਜਜ਼ਬੇ ਦੀ ਵੀ ਸ਼ਲਾਘਾ ਕੀਤੀ। ਇਸ ਦੌਰਾਨ ਕੰਪਨੀ ਵੱਲੋਂ ਆਪਣੇ ਮੁਲਾਜ਼ਮਾਂ ਦੇ ਬੱਚਿਆਂ ਲਈ ਬਣਾਈ ਗਈ ਵਜ਼ੀਫਾ ਸਕੀਮ ਤਹਿਤ ਵਜ਼ੀਫਾ ਰਾਸ਼ੀ ਵੀ ਵੰਡੀ ਗਈ। ਜੌੜਾਮਾਜਰਾ ਨੇ ਕੰਪਨੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਰਮਚਾਰੀਆਂ ਦੀ ਚੰਗੀ ਦੇਖਭਾਲ ਕਰਨ ਨਾਲ ਕਾਰਜਕੁਸ਼ਲਤਾ ਵੀ ਬਿਹਤਰ ਹੁੰਦੀ ਹੈ।
ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਲਤੀਫਪੁਰਾ ਪਹੁੰਚੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਜਾਣੋ ਕੀ ਕਿਹਾ
NEXT STORY