ਹੁਸ਼ਿਆਰਪੁਰ, (ਘੁੰਮਣ)- ਪ੍ਰਾਇਮਰੀ ਸਕੂਲਾਂ 'ਚ ਸਰਕਾਰ ਵੱਲੋਂ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕੀਤੇ ਜਾਣ ਨੂੰ ਲੈ ਕੇ ਆਂਗਣਵਾੜੀ ਮੁਲਾਜ਼ਮਾਂ ਦਾ ਗੁੱਸਾ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ। ਯੂਨੀਅਨ ਵੱਲੋਂ ਹੁਣ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਯੂਨੀਅਨ ਦੀ ਸੂਬਾ ਪ੍ਰਧਾਨ ਹਰਪਾਲ ਕੌਰ ਨੇ ਦੱਸਿਆ ਕਿ ਆਂਗਣਵਾੜੀ ਸੈਂਟਰਾਂ ਤੋਂ ਬੱਚੇ ਖੋਹ ਕੇ ਸਕੂਲਾਂ ਵਿਚ ਭੇਜੇ ਜਾਣ ਕਾਰਨ ਪੰਜਾਬ ਦੀਆਂ 54 ਹਜ਼ਾਰ ਦੇ ਕਰੀਬ ਆਂਗਣਵਾੜੀ ਮੁਲਾਜ਼ਮਾਂ ਨੂੰ ਸੰਘਰਸ਼ ਦਾ ਰਸਤਾ ਅਪਨਾਉਣਾ ਪਿਆ ਹੈ।
ਮੰਤਰੀ ਦੀ ਕੋਠੀ ਦਾ ਹੋਵੇਗਾ ਘਿਰਾਓ : ਉਨ੍ਹਾਂ ਦੱਸਿਆ ਕਿ 28 ਨਵੰਬਰ ਨੂੰ ਗੜ੍ਹਸ਼ੰਕਰ ਅਤੇ 29 ਨਵੰਬਰ ਨੂੰ ਸੀ. ਡੀ. ਪੀ. ਓ. ਦਫ਼ਤਰਾਂ ਸਾਹਮਣੇ ਧਰਨੇ ਲਾ ਕੇ ਮੰਤਰੀ ਨੂੰ ਮੰਗ-ਪੱਤਰ ਭੇਜੇ ਜਾਣਗੇ। ਇਸ ਦੇ ਬਾਵਜੂਦ ਜੇਕਰ ਸਰਕਾਰ ਨਾ ਮੰਨੀ ਤਾਂ ਪਟਿਆਲਾ ਵਿਖੇ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਯੂਨੀਅਨ ਆਗੂਆਂ ਸੂਬਾ ਜਨਰਲ ਸਕੱਤਰ ਬਲਵੀਰ ਕੌਰ, ਹਰਬੰਤ ਕੌਰ, ਰਾਜਪਾਲ ਕੌਰ, ਰਣਜੀਤ ਕੌਰ, ਸ਼ਰਮੀਲਾ ਰਾਣੀ, ਨੀਲਮ, ਤਲਵਿੰਦਰ ਕੌਰ, ਸ਼ੀਤਲ ਕੌਰ, ਰਾਜ ਰਾਣੀ, ਕਸ਼ਮੀਰ ਕੌਰ, ਕ੍ਰਿਸ਼ਨਾ, ਰਾਜਵਿੰਦਰ ਕੌਰ, ਪਰਮਜੀਤ ਕੌਰ, ਨਿਰਮਲ ਕੌਰ ਅਤੇ ਉਰਮਿਲ ਕੌਰ ਨੇ ਵੀ ਆਵਾਜ਼ ਬੁਲੰਦ ਕਰਦਿਆਂ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ।
ਸੜਕ ਹਾਦਸੇ ਵਿਚ ਇਕ ਦੀ ਮੌਤ
NEXT STORY