ਗੁਰਾਇਆ (ਮੁਨੀਸ਼)-ਸਰਕਾਰੀ ਪ੍ਰਾਇਮਰੀ ਸਕੂਲ ਬੜਾ ਪਿੰਡ (ਗੁਰਾਇਆ) ਦੇ ਮੁੱਖ ਅਧਿਆਪਕ ਰਾਕੇਸ਼ ਕੁਮਾਰ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਰਾਕੇਸ਼ ਕੁਮਾਰ ਪੁੱਤਰ ਗੁਰਦਿਆਲ ਚੰਦ ਵਾਸੀ ਜਲੰਧਰ ਦੀ ਮੌਤ ਹੋਣ ਦੀ ਸੂਚਨਾ ਮਿਲਦੇ ਹੀ ਇਲਾਕੇ ਦੇ ਨਾਲ ਉਨ੍ਹਾਂ ਦੇ ਸਾਥੀਆਂ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਰਾਕੇਸ਼ ਕੁਮਾਰ, ਜੋ ਸਾਲ 2018 ਤੋਂ ਸਰਕਾਰੀ ਪ੍ਰਾਇਮਰੀ ਸਕੂਲ (ਲੜਕੀਆਂ) ਬੜਾ ਪਿੰਡ ਗੁਰਾਇਆ ਵਿਖੇ ਮੁੱਖ ਅਧਿਆਪਕ ਵਜੋਂ ਤਾਇਨਾਤ ਸਨ।
ਇਹ ਖ਼ਬਰ ਵੀ ਪੜ੍ਹੋ : ਉਧਾਰੇ ਮੰਗੇ 25 ਰੁਪਿਆਂ ਨੇ ਔਰਤਾਂ ਨੂੰ ਬਣਾਇਆ ਕਰੋੜਪਤੀ, ਜਾਣੋ ਕਿੰਝ ਪਲਟੀ ਕਿਸਮਤ ਦੀ ਬਾਜ਼ੀ
ਇਸ ਤੋਂ ਇਲਾਵਾ ਉਨ੍ਹਾਂ ਕੋਲ ਸਰਕਾਰੀ ਸਕੂਲ ਲੜਕੇ ਬੜਾ ਪਿੰਡ ਸੈਂਟਰ ਹੈੱਡ ਟੀਚਰ ਦਾ ਵਾਧੂ ਚਾਰਜ ਹੈ। ਜਾਣਕਾਰੀ ਅਨੁਸਾਰ ਵੀਰਵਾਰ ਦੁਪਹਿਰ ਨੂੰ ਸਕੂਲ ਤੋਂ ਬਾਅਦ ਆਪਣੇ ਬਾਈਕ ’ਤੇ ਵਾਪਸ ਜਲੰਧਰ ਜਾ ਰਹੇ ਸਨ ਤਾਂ ਫਗਵਾੜਾ ਨੇੜੇ ਚੱਕ ਹਕੀਮ ਕੋਲ ਉਨ੍ਹਾਂ ਨੂੰ ਕਿਸੇ ਦਾ ਫ਼ੋਨ ਆਇਆ, ਜੋ ਸਾਈਡ ’ਤੇ ਰੁਕ ਕੇ ਫੋਨ ਸੁਣ ਰਹੇ ਦੱਸੇ ਜਾ ਰਹੇ ਹਨ ਤਾਂ ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਇਨੋਵਾ ਗੱਡੀ ਨੇ ਉਨ੍ਹਾਂ ਨੂੰ ਆਪਣੀ ਲਪੇਟ ’ਚ ਲੈ ਲਿਆ, ਜਿਸ ਕਾਰਨ ਮੌਕੇ ’ਤੇ ਹੀ ਰਾਕੇਸ਼ ਕੁਮਾਰ ਦੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ : ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਮੌਤ
ਇਨੋਵਾ ਗੱਡੀ ਨੂੰ ਲੁਧਿਆਣਾ ਦਾ ਰਹਿਣ ਵਾਲਾ ਸੁਖਦੀਪ ਸਿੰਘ ਚਲਾ ਰਿਹਾ ਸੀ, ਜੋ ਲੁਧਿਆਣਾ ਤੋਂ ਆਪਣੇ ਹੋਰ ਸਾਥੀਆਂ ਨਾਲ ਸ੍ਰੀ ਦਰਬਾਰ ਸਾਹਿਬ ਜਾ ਰਿਹਾ ਸੀ। ਇਨੋਵਾ ਗੱਡੀ ਦਾ ਅਗਲਾ ਟਾਇਰ ਵੀ ਫਟ ਗਿਆ ਤੇ ਗੱਡੀ ਲੋਹੇ ਦੀ ਗਰਿੱਲ ਨਾਲ ਟਕਰਾ ਗਈ, ਜਿਸ ਕਾਰਨ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਮੌਕੇ ’ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਕਾਰਵਾਈ ਕੀਤੀ।
ਇਹ ਖ਼ਬਰ ਵੀ ਪੜ੍ਹੋ : ਪਾਲਤੂ ਜਾਨਵਰਾਂ ਦੀਆਂ ਸ਼ਾਪਸ ਤੇ ਡੌਗ ਬ੍ਰੀਡਰਜ਼ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਚੁੱਕਣ ਜਾ ਰਹੀ ਇਹ ਕਦਮ
Breaking: ਜਲੰਧਰ 'ਚ ਦੇਰ ਰਾਤ ਚੱਲੀਆਂ ਗੋਲ਼ੀਆਂ, ਇਲਾਕੇ 'ਚ ਫ਼ੈਲੀ ਦਹਿਸ਼ਤ
NEXT STORY