ਕੁੱਪ ਕਲਾਂ (ਗੁਰਮੁੱਖ)-ਲੁਧਿਆਣਾ-ਮਾਲੇਰਕੋਟਲਾ ਮੁੱਖ ਮਾਰਗ ’ਤੇ ਕਸਬਾ ਕੁੱਪ ਕਲਾਂ ਵਿਖੇ ਖੜ੍ਹੇ ਗੰਦੇ ਪਾਣੀ ਦੇ ਚਿੱਕੜ ਤੋਂ ਬਚਣ ਲਈ ਇਕ ਮੋਟਰਸਾਈਕਲ ਅਤੇ ਕਾਰ ਦੀ ਟੱਕਰ ਦੌਰਾਨ ਤਿੰਨ ਵਿਅਕਤੀਆਂ ਦੀ ਮੌਤ ਅਤੇ ਇਕ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਰਕਾਰ ਨੇ ਖ਼ੁਸ਼ ਕੀਤੇ ਪਨਸਪ ਦੇ ਮੁਲਾਜ਼ਮ, ਦਿੱਤਾ ਵੱਡਾ ਤੋਹਫ਼ਾ
ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਹਰਜਿੰਦਰ ਸਿੰਘ ਦੱਸਿਆ ਕਿ ਰਾਹਗੀਰਾਂ ਦੇ ਦੱਸਣ ਮੁਤਾਬਕ ਇਕ ਮੋਟਰਸਾਈਕਲ ਲੁਧਿਆਣੇ ਵੱਲ ਤੋਂ ਆ ਰਿਹਾ ਸੀ ਕੁੱਪ ਕਲਾਂ ਵਿਖੇ ਮੁੱਖ ਮਾਰਗ ’ਤੇ ਖੜ੍ਹੇ ਗੰਦੇ ਪਾਣੀ ਦੇ ਚਿੱਕੜ ਤੋਂ ਬਚਾਉਂਦੇ ਮੋਟਰਸਾਈਕਲ ਸਵਾਰਾਂ ਨੂੰ ਪਿੱਛੇ ਆ ਰਹੀ ਤੇਜ਼ ਰਫਤਾਰ ਸਵਿਫਟ ਡਿਜ਼ਾਇਰ ਗੱਡੀ ਨੇ ਟੱਕਰ ਮਾਰ ਦਿੱਤੀ। ਟੱਕਰ ਦੌਰਾਨ ਗੱਡੀ ਦੇ ਇੰਜਣ ਦਾ ਹਿੱਸਾ ਟੁੱਟ ਕੇ ਬਿਖਰ ਗਿਆ। ਮੋਟਰਸਾਈਕਲ ਅਤੇ ਕਾਰ ਸਵਾਰਾਂ ਸਮੇਤ ਤਿੰਨ ਦੀ ਮੌਕੇ ’ਤੇ ਮੌਤ ਹੋ ਗਈ। ਇਕ ਗੰਭੀਰ ਜ਼ਖ਼ਮੀ ਨੂੰ ਮਾਲੇਰਕੋਟਲਾ ਤੋਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ’ਚ ਜਾਣੋ ‘ਆਮ ਆਦਮੀ ਪਾਰਟੀ’ ਦੀ ਜਿੱਤ ਦੇ 10 ਵੱਡੇ ਕਾਰਨ
ਜ਼ਿਕਰਯੋਗ ਹੈ ਕਿ ਸਥਾਨਕ ਕਸਬਾ ਕੁੱਪ ਕਲਾਂ ਵਿਖੇ ਮੁੱਖ ਮਾਰਗ ਦੇ ਨੇੜੇ ਸਥਾਨਕ ਬਾਸ਼ਿੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗੰਦੇ ਪਾਣੀ ਨੂੰ ਮੁੱਖ ਮਾਰਗ ’ਤੇ ਹੀ ਛੱਡ ਦਿੰਦੇ ਹਨ, ਜਿਸ ਕਾਰਨ ਭਿਆਨਕ ਬੀਮਾਰੀਆਂ ਤੋਂ ਇਲਾਵਾ ਅੱਜ ਇਕ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ 3 ਕੀਮਤੀ ਜਾਨਾਂ ਜਾਣ ’ਤੇ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਤੋਂ ਲੈ ਕੇ ਇਸ ਦਾ ਜ਼ਿੰਮੇਵਾਰ ਕੌਣ ਹੈ।
ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
NEXT STORY