ਬੁਢਲਾਡਾ (ਬਾਂਸਲ)- ਬੁਢਲਾਡਾ ਤੋਂ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਨਾਜਾਇਜ਼ ਸੰਬੰਧ ਬਣਾਉਣ ਤੋਂ ਇਨਕਾਰ ਕਰਨ 'ਤੇ ਨੌਜਵਾਨ ਨੇ ਪਹਿਲਾਂ ਔਰਤ ਨੂੰ ਘਰ ਅੰਦਰ ਘੜੀਸਦਿਆਂ ਕਤਲ ਕੀਤਾ ਅਤੇ ਫਿਕ ਸਾੜ ਦਿੱਤਾ। ਇਸ ਦੇ ਬਾਅਦ ਉਸ ਨੇ ਖ਼ੁਦਕੁਸ਼ੀ ਵੀ ਕਰ ਲਈ। ਜਾਣਕਾਰੀ ਅਨੁਸਾਰ ਨੇੜਲੇ ਪਿੰਡ ਬੋੜਾਵਾਲ ਵਿਖੇ ਮਨਜੀਤ ਕੌਰ (40) ਦੇ ਪਤੀ ਬਲਜਿੰਦਰ ਸਿੰਘ ਨੇ ਪੁਲਸ0 ਨੂੰ ਦਿੱਤੇ ਬਿਆਨ ਅਨੁਸਾਰ ਦੱਸਿਆ ਕਿ ਬੋੜਾਵਾਲ ਦੇ ਮੇਜਰ ਸਿੰਘ ਨਾਂਅ ਦੇ ਵਿਅਕਤੀ ਨਾਲ ਮੇਰੀ ਪਤਨੀ ਦੀ ਗੱਲਬਾਤ ਸੀ ਪਰ ਉਹ ਹੁਣ ਉਸ ਤੋਂ ਨਫ਼ਰਤ ਕਰਦੀ ਸੀ ਪਰ ਮੇਜਰ ਸਿੰਘ ਉਸ ਦਾ ਖਹਿੜਾ ਨਹੀਂ ਛੱਡ ਰਿਹਾ ਸੀ। ਮੇਰੀ ਪਤਨੀ ਬੁਢਲਾਡਾ ਵਿਖੇ ਸਿਲਾਈ ਦਾ ਕੰਮ ਕਰਦੀ ਸੀ।
ਇਹ ਵੀ ਪੜ੍ਹੋ- ਤਲਾਕ ਦੀਆਂ ਖ਼ਬਰਾਂ ਵਿਚਾਲੇ ਮੁੜ ਸੁਰਖੀਆਂ 'ਚ ਕੁੱਲ੍ਹੜ ਪਿੱਜ਼ਾ ਕੱਪਲ, ਗੁਰਪ੍ਰੀਤ ਕੌਰ ਦੇ Reaction 'ਤੇ ਹੋ ਰਿਹੈ ਟਰੋਲ
ਕੱਲ੍ਹ ਸ਼ਾਮ ਨੂੰ ਕੰਮ ਤੋਂ ਦੇਰੀ ਹੋਣ ਕਾਰਨ ਮੈਂ ਆਪਣੀ ਪਤਨੀ ਨੂੰ ਘਰੋਂ ਲੈਣ ਲਈ ਜਾ ਰਿਹਾ ਸੀ ਪਰ ਮੇਰੀ ਪਤਨੀ ਪੈਦਲ ਘਰ ਆ ਰਹੀ ਸੀ ਤਾਂ ਅਚਾਨਕ ਮੇਜਰ ਸਿੰਘ ਮੇਰੀ ਪਤਨੀ ਨੂੰ ਘੜੀਸ ਕੇ ਆਪਣੇ ਘਰ ਲੈ ਗਿਆ ਅਤੇ ਮੈਂ ਵੀ ਉਸ ਦੇ ਪਿੱਛੇ ਗਿਆ ਤਾਂ ਮੇਰੇ ਵੇਖਦੇ-ਵੇਖਦੇ ਮੇਜਰ ਸਿੰਘ ਨੇ ਟੂਟੀ ਵਾਲੀ ਪਾਈਪ ਮੇਰੀ ਪਤਨੀ ਦੇ ਸਿਰ 'ਤੇ ਮਾਰੀ ਅਤੇ ਉਹ ਬੇਹੋਸ਼ ਹੋ ਗਈ।
ਫਿਰ ਉਸ ਨੇ ਤੇਲ ਵਾਲੀ ਕੈਨੀ ਵਿਚੋਂ ਤੇਲ ਪਾ ਕੇ ਮਨਜੀਤ ਕੌਰ ਅੱਗ ਲਗਾ ਦਿੱਤੀ, ਜਿਸ ਦੀ ਕਾਰਨ ਮੌਕੇ ਉਤੇ ਮੌਤ ਹੋ ਗਈ ਅਤੇ ਮੌਕੇ ਤੋਂ ਮੇਜਰ ਸਿੰਘ ਫਰਾਰ ਹੋ ਗਿਆ। ਪੁਲਸ ਨੇ ਮ੍ਰਿਤਕ ਮਨਜੀਤ ਕੌਰ ਦੇ ਪਤੀ ਬਲਜਿੰਦਰ ਸਿੰਘ ਦੇ ਬਿਆਨ ਮੇਜਰ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਉਧਰ ਦੇਰ ਰਾਤ ਮੇਜਰ ਸਿੰਘ ਨੇ ਆਪਣੇ ਘਰ ਆ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਪੂਰੇ ਮਾਮਲੇ ਦੀ ਤਫ਼ਤੀਸ਼ ਵਿੱਚ ਲੱਗੀ ਹੋਈ ਹੈ।
ਇਹ ਵੀ ਪੜ੍ਹੋ- ਪੰਜਾਬ ਦੀਆਂ ਔਰਤਾਂ ਲਈ ਚੰਗੀ ਖ਼ਬਰ, ਖ਼ਾਤਿਆਂ 'ਚ 1100 ਰੁਪਏ ਆਉਣ ਸਬੰਧੀ ਵੱਡੀ ਅਪਡੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਾਦਸੇ ’ਚ ਜਾਨ ਗੁਆਉਣ ਵਾਲੇ ਹੈੱਡ ਕਾਂਸਟੇਬਲ ਦੇ ਪਰਿਵਾਰ ਨੂੰ ਮਿਲੇਗਾ 84.23 ਲੱਖ ਦਾ ਮੁਆਵਜ਼ਾ
NEXT STORY