ਲੁਧਿਆਣਾ (ਸਲੂਜਾ) : ਪੰਜਾਬ ਦੀ ਉਦਯੋਗਿਕ ਨਗਰੀ ਲੁਧਿਆਣਾ ’ਚ ਦੁਪਹਿਰ ਸਮੇਂ ਅੱਗ ਰੂਪੀ ਗਰਮੀ ਨਾਲ ਲੋਕਾਂ ਦਾ ਸਾਹ ਲੈਣਾ ਮੁਸ਼ਕਲ ਹੋ ਗਿਆ ਹੈ। ਸੜਕ ’ਤੇ ਆਉਂਦੇ ਹੀ ਹਰ ਕੋਈ ਕੁੱਝ ਸੈਕਿੰਡ 'ਚ ਪਸੀਨੋ-ਪਸੀਨੀ ਹੁੰਦਾ ਨਜ਼ਰ ਆ ਰਿਹਾ ਹੈ। ਦੁਪਹਿਰ ਸਮੇਂ ਤਾਂ ਸੜਕਾਂ ’ਤੇ ਸੰਨਾਟਾ ਪਸਰ ਜਾਂਦਾ ਹੈ। ਪਿਛਲੇ ਦੋ ਦਿਨਾਂ ਤੋਂ ਕਹਿਰ ਦੀ ਗਰਮੀ ਦੀ ਵਜ੍ਹਾ ਨਾਲ ਬਿਜਲੀ ਦੀ ਮੰਗ ਇਕ ਦਮ ਵੱਧਣ ਕਾਰਨ ਪਾਵਰਕਾਮ ਦੇ ਫਿਊਜ਼ ਉੱਡਣ ਲੱਗੇ ਹਨ।
ਸਥਾਨਕ ਨਗਰੀ ਦਾ ਇਸ ਤਰ੍ਹਾਂ ਦਾ ਕੋਈ ਵੀ ਇਲਾਕਾ ਨਹੀਂ ਹੋਵੇਗਾ, ਜਿੱਥੇ ਅਣਮਿੱਥੇ ਪਾਵਰ ਕੱਟ ਨਾ ਲੱਗ ਰਹੇ ਹੋਣ। ਲਗਾਤਾਰ ਕਈ ਘੰਟੇ ਬਿਜਲੀ ਗੁੱਲ ਰਹਿਣ ਨਾਲ ਲੋਕਾਂ ਦਾ ਜਿਉੂਣਾ ਦੁੱਭਰ ਹੋ ਗਿਆ ਹੈ। ਪੀਣ ਵਾਲੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ। ਵੱਧ ਤੋਂ ਵੱਧ ਤਾਪਮਾਨ 40.6 ਡਿਗਰੀ ਸੈਲਸੀਅਸ , ਜਦੋਂ ਕਿ ਘੱਟੋ-ਘੱਟ 30 ਡਿਗਰੀ ਸੈਲਸੀਅਸ ਰਿਹਾ। ਪੀ. ਏ. ਯੂ. ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਦੇ ਨੇੜੇ ਦੇ ਇਲਾਕਿਆਂ 'ਚ ਆਸਮਾਨ ’ਤੇ ਬੱਦਲਾਂ ਦੇ ਛਾਏ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ।
ਜਲੰਧਰ 'ਚ 'ਕੋਰੋਨਾ' ਦਾ ਕਹਿਰ ਜਾਰੀ, ਮੌਤ ਤੋਂ ਬਾਅਦ ਇਕ ਵਿਅਕਤੀ ਦੀ ਰਿਪੋਰਟ ਆਈ ਪਾਜ਼ੇਟਿਵ
NEXT STORY