ਜਲੰਧਰ, (ਜ. ਬ.)- ਆਬਕਾਰੀ ਵਿਭਾਗ ਨੇ ਅੱਜ ਬਿਲਗਾ ਇਲਾਕੇ 'ਚ ਸਤਲੁਜ ਦਰਿਆ 'ਚ ਛਾਪੇਮਾਰੀ ਕਰ ਕੇ 600 ਲੀਟਰ ਨਾਜਾਇਜ਼ ਦੇਸੀ ਸ਼ਰਾਬ ਤੇ ਲਾਹਣ ਨਾਲ ਭਰੀਆਂ 25 ਡਿੱਗੀਆਂ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ।
ਜਾਣਕਾਰੀ ਦਿੰਦਿਆਂ ਐਕਸਾਈਜ਼ ਇੰਸਪੈਕਟਰ ਰਮਨ ਭਗਤ ਨੇ ਦੱਸਿਆ ਕਿ ਪਿੰਡ ਭੋਡੇ (ਬਿਲਗਾ) ਵਿਖੇ ਹਰਦੀਪ ਭਾਂਵਰਾ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਜਲੰਧਰ-2 ਦੇ ਦਿਸ਼ਾ-ਨਿਰਦੇਸ਼ਾਂ 'ਤੇ ਉਨ੍ਹਾਂ ਵੱਲੋਂ ਆਪਣੀ ਟੀਮ ਤੇ ਪੰਜਾਬ ਪੁਲਸ ਦੀ ਮਦਦ ਨਾਲ ਸਤਲੁਜ ਦਰਿਆ 'ਚ ਬਣੇ ਰੇਤਾ ਦੇ ਛੋਟੇ ਟਾਪੂਨੁਮਾ ਇਲਾਕੇ 'ਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਮੌਕੇ ਤੋਂ 4 ਟਿਊਬਾਂ ਤੇ 2 ਵੱਡੇ ਪਤੀਲੇ ਜਿਨ੍ਹਾਂ 'ਚ 600 ਲੀਟਰ ਨਾਜਾਇਜ਼ ਦੇਸੀ ਸ਼ਰਾਬ ਤੇ ਲਾਹਣ ਨਾਲ ਭਰੀਆਂ 25 ਡਿੱਗੀਆਂ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਮੌਕੇ 'ਤੇ 3 ਚਾਲੂ ਭੱਠੀਆਂ ਵੀ ਮਿਲੀਆਂ, ਜਿਨ੍ਹਾਂ ਨੂੰ ਤੁਰੰਤ ਨਸ਼ਟ ਕਰਵਾ ਦਿੱਤਾ ਗਿਆ। ਮੌਕੇ ਤੋਂ 4 ਵਿਅਕਤੀ ਦਰਿਆ 'ਚ ਛਾਲ ਮਾਰ ਕੇ ਫਰਾਰ ਹੋ ਗਏ, ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ।
ਚੋਰ ਗਿਰੋਹ ਸਰਗਰਮ, 7 ਪਸ਼ੂ ਕੀਤੇ ਚੋਰੀ
NEXT STORY