ਨਵਾਂਸ਼ਹਿਰ (ਮਨੋਰੰਜਨ)— ਮੌਸਮ ਵੱਲੋਂ ਕਰਵਟ ਲੈਣ 'ਤੇ ਪੈ ਰਹੀ ਤੇਜ਼ ਬਾਰਿਸ਼ ਨੇ ਠੰਡ 'ਚ ਹੋਰ ਵਾਧਾ ਕਰ ਦਿੱਤਾ ਹੈ। ਬੀਤੀ ਰਾਤ ਤੋਂ ਸ਼ੁਰੂ ਹੋਈ ਤੇਜ਼ ਬਾਰਿਸ਼ ਵੀਰਵਾਰ ਸਾਰਾ ਦਿਨ ਪੈਂਦੀ ਰਹੀ, ਜਿਸ ਕਾਰਨ ਤਾਪਮਾਨ 'ਚ ਹਲਕੀ ਗਿਰਾਵਟ ਦਰਜ ਕੀਤੀ। ਠੰਡ ਕਾਰਨ ਲੋਕੀ ਘਰਾਂ ਵਿਚ ਹੀ ਦੁਬਕੇ ਰਹੇ। ਬਜ਼ਾਰਾਂ 'ਚ ਆਮ ਦਿਨਾਂ ਨਾਲੋਂ ਘੱਟ ਰੌਣਕ ਦੇਖਣ ਨੂੰ ਮਿਲੀ। ਪਿਛਲੇ ਕੁਝ ਦਿਨਾਂ ਤੋਂ ਮੌਸਮ ਦੇ ਮਿਜ਼ਾਜ ਕੁਝ ਢਿੱਲੇ ਰਹੇ। ਦਿਨ ਸਮੇਂ ਤੇਜ਼ ਧੁੱਪ ਨਿਕਲ ਰਹੀ ਸੀ, ਜਿਸ ਨਾਲ ਪਾਰੇ ਦਾ ਪੈਮਾਨਾ ਕਾਫੀ ਉਪਰ ਆ ਗਿਆ ਸੀ ਪਰ ਪਿਛਲੇ ਦੋ ਦਿਨਾਂ ਤੋਂ ਸੂਰਜ ਦੇਵਤਾ ਦੇ ਦਰਸ਼ਨ ਨਸੀਬ ਨਹੀਂ ਹੋਏ। ਆਸਮਾਨ 'ਚ ਬੱਦਲਬਾਰੀ ਲਗਾਤਾਰ ਬਣੀ ਰਹੀ। ਜਿਸ ਕਾਰਨ ਮੌਸਮ ਕਾਫੀ ਠੰਡਾ ਰਿਹਾ।

ਬੀਤੀ ਰਾਤ ਤੋਂ ਹੋ ਰਹੀ ਤੇਜ਼ ਬਾਰਿਸ਼ ਅਤੇ ਗੜ੍ਹੇਮਾਰੀ ਨਾਲ ਕਣਕ ਦੀ ਫਸਲ ਨੂੰ ਕਾਫੀ ਨੁਕਸਾਨ ਹੋਇਆ ਹੈ, ਜਿਸ ਕਾਰਨ ਕਿਸਾਨਾਂ ਦੇ ਚਿਹਰੇ 'ਤੇ ਮੁਰਝਾ ਗਏ ਹਨ। ਖੇਤਾਂ ਮਾਹਿਰਾਂ ਦਾ ਕਹਿਣਾ ਹੈ ਕਿ ਤੇਜ਼ ਬਾਰਿਸ਼ ਕਣਕ ਦੀ ਫਸਲ ਲਈ ਕਾਫੀ ਨੁਕਸਾਨਦਾਇਕ ਹੈ, ਇਸ ਨਾਲ ਕਣਕ ਦਾ ਰੰਗ ਪੀਲਾ ਪੈ ਸਕਦਾ ਹੈ। ਕੁਆਲਿਟੀ ਖਰਾਬ ਹੋਣ ਦੇ ਨਾਲ-ਨਾਲ ਉਤਪਾਦਨ ਵੀ ਡਿਗੇਗਾ। ਤੇਜ਼ ਹਵਾਵਾਂ ਦੇ ਚਲਦਿਆਂ ਫਸਲ ਖੇਤਾਂ 'ਚ ਵਿੱਛ ਗਈ ਹੈ।

ਬਾਰਿਸ਼ ਅਤੇ ਤੇਜ਼ ਹਵਾਵਾਂ ਕਾਰਨ ਜਨਜੀਵਨ ਵੀ ਕਾਫੀ ਪ੍ਰਭਾਵਿਤ ਹੋਇਆ ਹੈ। ਬੂੰਦਾਬਾਂਦੀ ਦੇ ਚੱਲਦੇ ਜਿੱਥੇ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਚਿੱਕੜ ਹੋਇਆ ਪਿਆ ਹੈ। ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜ਼ਿਆਦਾਤਰ ਹਿੱਸਿਆਂ 'ਚ ਬਿਜਲੀ ਵਿਵਸਥਾ ਵੀ ਪ੍ਰਭਾਵਿਤ ਹੋਈ। ਤੇਜ਼ ਹਵਾਵਾਂ ਦੇ ਕਾਰਨ ਵਾਹਨ ਚਾਲਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਵਿਧਾਇਕ ਕੁਲਬੀਰ ਜ਼ੀਰਾ ਨੇ ਵੰਡੇ ਲੜਕੀਆਂ ਨੂੰ ਸਾਈਕਲ
NEXT STORY