ਜਲੰਧਰ— ਇਕ ਪਾਸੇ ਜਿੱਥੇ ਜਲੰਧਰ 'ਚ ਸਵੇਰ ਤੋਂ ਹੋ ਰਹੀ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ, ਉਥੇ ਹੀ ਦੂਜੇ ਪਾਸੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਐਤਵਾਰ ਸਵੇਰ ਤੋਂ ਲਗਾਤਾਰ ਹੋ ਰਹੀ ਬਾਰਿਸ਼ ਦੇ ਨਾਲ ਜਲੰਧਰ ਦੇ ਕਈ ਇਲਾਕਿਆਂ 'ਚ ਪਾਣੀ ਖੜ੍ਹਾ ਹੋ ਗਿਆ ਹੈ। ਇਸ ਦੇ ਨਾਲ ਹੀ ਬਾਰਿਸ਼ ਨੇ ਇਕ ਵਾਰ ਫਿਰ ਤੋਂ ਪ੍ਰਸ਼ਾਸਨ ਦੀ ਪੋਲ ਖੋਲ ਦਿੱਤੀ ਹੈ। ਜਲੰਧਰ ਦੇ ਭਾਜਪਾ ਦੇ ਸਾਬਕਾ ਵਿਧਾਇਕ ਮਨੋਰੰਜਨ ਕਾਲੀਆ ਦੀ ਕੋਠੀ ਦੇ ਬਾਹਰ ਪਾਣੀ ਖੜ੍ਹਾ ਹੋਣ ਦੇ ਨਾਲ-ਨਾਲ ਉਨ੍ਹਾਂ ਦੀ ਕੋਠੀ 'ਚ ਵੀ ਪਾਣੀ ਵੜ ਗਿਆ, ਜਿਸ ਦੀਆਂ ਕੁਝ ਤਸਵੀਰਾਂ ਮਨੋਰੰਜਨ ਕਾਲੀਆ ਨੇ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀਆਂ ਹਨ। ਭਾਜਪਾ ਆਗੂ ਇਨ੍ਹਾਂ ਤਸਵੀਰਾਂ ਨਾਲ ਆਪਣੀ ਹੀ ਸਾਬਕਾ ਸਰਕਾਰ ਦੀ ਪੋਲ ਖੋਲ੍ਹਦੇ ਜਾਪ ਰਹੇ ਹਨ ਕਿਉਂਕਿ ਸੂਬੇ 'ਚ 10 ਸਾਲ ਰਾਜ ਕਰਨ ਦੇ ਬਾਵਜੂਦ ਵੀ ਅਕਾਲੀ-ਭਾਜਪਾ ਸਰਕਾਰ ਪਾਣੀ ਦੀ ਨਿਕਾਸੀ ਪ੍ਰਬੰਧ ਕਰਨ 'ਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕੀ।
ਹਾਲਾਂਕਿ ਇਸ ਸਮੇਂ ਜਲੰਧਰ ਵਿਚ ਮੇਅਰ ਵੀ ਭਾਜਪਾ ਦਾ ਹੀ ਹੈ। ਹੁਣ ਸੋਸ਼ਲ ਮੀਡੀਆ 'ਤੇ ਇਹ ਤਸਵੀਰਾਂ ਅਪਲੋਡ ਕਰਕੇ ਭਾਜਪਾ ਆਗੂ ਇਹ ਨਹੀਂ ਦੱਸ ਪਾ ਰਹੇ ਕਿ ਗਲਤੀ ਸਿਸਟਮ ਦੀ ਹੈ ਜਾਂ ਫਿਰ ਸਿਆਸੀ ਆਗੂਆਂ ਦੀ। ਜ਼ਿਕਰਯੋਗ ਹੈ ਕਿ ਅਕਾਲੀ-ਭਾਜਪਾ ਦੇ ਕਾਰਜਕਾਲ ਦੋਰਾਨ ਮਨੋਰੰਜਨ ਕਾਲੀਆ ਸਥਾਨਕ ਸਰਕਾਰਾਂ ਬਾਰੇ ਮੰਤਰੀ ਰਹਿ ਚੁੱਕੇ ਹਨ।
11 ਸਾਲਾ ਨਾਬਾਲਿਗ ਨਾਲ ਛੇੜਛਾੜ ਅਤੇ ਧਮਕਾਉਣ ਦੇ ਮਾਮਲੇ 'ਚ ਮੁਲਜ਼ਮ ਨੂੰ ਭੇਜਿਆ ਜੇਲ
NEXT STORY