ਚੰਡੀਗੜ੍ਹ : ਪੰਜਾਬ 'ਚ ਵੀਰਵਾਰ ਸਵੇਰ ਤੋਂ ਹੀ ਵੱਖ-ਵੱਖ ਜ਼ਿਲ੍ਹਿਆਂ 'ਚ ਭਾਰੀ ਮੀਂਹ ਪੈ ਰਿਹਾ ਹੈ। ਕਈ ਜ਼ਿਲ੍ਹਿਆਂ 'ਚ ਬੀਤੀ ਅੱਧੀ ਰਾਤ ਤੋਂ ਹੀ ਮੀਂਹ ਪੈ ਰਿਹਾ ਹੈ। ਜਿੱਥੇ ਸਾਉਣ ਦੇ ਮਹੀਨੇ ਦੌਰਾਨ ਲੋਕ ਇਸ ਮੀਂਹ ਦਾ ਮਜ਼ਾ ਲੈ ਰਹੇ ਹਨ, ਉੱਥੇ ਹੀ ਜ਼ਿਆਦਾਤਰ ਥਾਵਾਂ 'ਤੇ ਸੜਕਾਂ ਅਤੇ ਗਲੀਆਂ 'ਚ ਪਾਣੀ ਇਕੱਠਾ ਹੋਣ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।


ਵੱਖ-ਵੱਖ ਜ਼ਿਲ੍ਹਿਆਂ ਦੇ ਬਜ਼ਾਰਾਂ ਸੜਕਾਂ ਅਤੇ ਗਲੀ-ਮੁਹੱਲਿਆਂ 'ਚ ਬਰਸਾਤ ਦਾ ਪਾਣੀ ਭਰ ਗਿਆ ਹੈ। ਇਸ ਦੌਰਾਨ ਸਵੇਰ ਸਮੇਂ ਕੰਮਕਾਜ 'ਤੇ ਜਾਣ ਵਾਲੇ ਲੋਕਾਂ ਅਤੇ ਸਕੂਲੀ ਬੱਚੇ ਪਰੇਸ਼ਾਨ ਹੁੰਦੇ ਹੋਏ ਨਜ਼ਰ ਆਏ। ਕਈ ਥਾਵਾਂ 'ਤੇ ਤਾਂ ਟ੍ਰੈਫਿਕ ਜਾਮ ਹੋਇਆ ਪਿਆ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ : ਹੋਟਲ ਦੇ ਕਮਰੇ ਅੰਦਰ ਚੱਲੀ ਗੋਲੀ, ਦਰਵਾਜ਼ਾ ਖੋਲ੍ਹਦੇ ਹੀ ਹੈਰਾਨ ਰਹਿ ਗਏ ਸਭ


ਅੰਮ੍ਰਿਤਸਰ (ਸਰਬਜੀਤ) : ਸਾਉਣ ਦੇ ਮਹੀਨੇ ਦੀ ਪਹਿਲੀ ਤੇਜ਼ ਬਾਰਸ਼ ਕਾਰਨ ਅੰਮ੍ਰਿਤਸਰ ਦਾ ਹੈਰੀਟੇਜ ਸਟਰੀਟ ਪੂਰੀ ਤਰਾਂ ਮੀਂਹ ਦੇ ਪਾਣੀ 'ਚ ਡੁੱਬਿਆ ਨਜ਼ਰ ਆਇਆ। ਕਰੋੜਾਂ ਦੀ ਲਾਗਤ ਨਾਲ ਬਣੇ ਅੰਮ੍ਰਿਤਸਰ ਦੇ ਹਾਰਟ ਹੈਰੀਟੇਜ ਸਟਰੀਟ 'ਚ ਪਾਣੀ ਦੀ ਨਿਕਾਸੀ ਦਾ ਮਾੜਾ ਹਾਲ ਅੰਮ੍ਰਿਤਸਰ ਪ੍ਰਸ਼ਾਸਨ ਦੇ ਮਾੜੇ ਇੰਤਜ਼ਾਮ ਦੀ ਪੋਲ ਖੋਲ੍ਹਦਾ ਨਜ਼ਰ ਆਇਆ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ 'ਮੰਕੀ ਪਾਕਸ' ਨੂੰ ਲੈ ਕੇ ਹਦਾਇਤਾਂ ਜਾਰੀ, ਲੋਕਾਂ ਨੂੰ ਇਨ੍ਹਾਂ ਗੱਲਾਂ ਦਾ ਧਿਆਨ ਰੱਖਣ ਦੀ ਸਲਾਹ

ਲੁਧਿਆਣਾ (ਖੁਰਾਣ) : ਲੁਧਿਆਣਾ 'ਚ ਗਾਹਕਾਂ ਨਾਲ ਖਚਾਖਚ ਭਰੀ ਰਹਿਣ ਵਾਲੀ ਸਬਜ਼ੀ ਮੰਡੀ ਬਾਰਸ਼ ਕਾਰਨ ਸੁੰਨ ਪਈ ਹੋਈ ਦਿਖਾਈ ਦਿੱਤੀ, ਜਦੋਂ ਕਿ ਮੁੱਲਾਂਪੁਰੀ 'ਚ ਬਾਰਸ਼ ਦਾ ਪਾਣੀ ਭਰਨ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ : Encounter 'ਚ ਮਾਰੇ ਗਏ ਸ਼ਾਰਪ ਸ਼ੂਟਰਾਂ ਨੂੰ ਲੈ ਕੇ ਸਾਹਮਣੇ ਆਈ ਵੱਡੀ ਗੱਲ, ਕਾਲ ਡਿਟੇਲ ਖੋਲ੍ਹੇਗੀ ਗੁੱਝੇ ਭੇਤ
ਸੁਨਾਮ (ਬੇਦੀ) : ਭਾਰੀ ਮੀਂਹ ਪੈਣ ਕਾਰਨ ਸੁਨਾਮ ਦਾ ਅੰਡਰਬ੍ਰਿਜ ਪਾਣੀ 'ਚ ਪੂਰੀ ਤਰ੍ਹਾਂ ਡੁੱਬਿਆ ਹੋਇਆ ਦਿਖਾਈ ਦਿੱਤਾ। ਭਵਾਨੀਗੜ੍ਹ ਦੇ ਇਲਾਕਿਆਂ 'ਚ ਵੀ ਮੀਂਹ ਦਾ ਪਾਣੀ ਪੂਰੀ ਤਰ੍ਹਾਂ ਭਰ ਗਿਆ ਅਤੇ ਸ਼ਹਿਰ ਦੇ ਬਜ਼ਾਰ ਝੀਲ ਦਾ ਰੂਪ ਧਾਰਨ ਕਰ ਗਏ।

ਟਾਂਡਾ (ਮੋਮੀ) : ਸਵੇਰ ਸਾਰ ਤੋਂ ਹੀ ਰਹੀ ਭਾਰੀ ਬਰਸਾਤ ਕਾਰਨ ਟਾਂਡਾ ਇਲਾਕੇ ਅੰਦਰ ਨੀਵੀਆਂ ਥਾਵਾਂ, ਸਕੂਲ ਦੀਆਂ ਗਰਾਊਂਡਾਂ, ਮੁੱਖ ਬਜ਼ਾਰ 'ਚ ਪਾਣੀ ਭਰ ਗਿਆ। ਸਵੇਰੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਪੰਜਾਬ 'ਚ ਆਰੇਂਜ ਅਲਰਟ
ਦੱਸਣਯੋਗ ਹੈ ਕਿ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੇ ਮੱਦੇਨਜ਼ਰ 20 ਅਤੇ 21 ਜੁਲਾਈ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਸੀ। ਇਨ੍ਹਾਂ ਦਿਨਾਂ ਦੌਰਾਨ ਤੇਜ਼ ਹਵਾਵਾਂ ਵੀ ਚੱਲਣਗੀਆਂ।

ਮੌਸਮ ਵਿਭਾਗ ਦੇ ਡਾਇਰੈਕਟਰ ਨੇ ਦੱਸਿਆ ਸੀ ਕਿ ਪੰਜਾਬ ਦੇ ਜਿਹੜੇ ਇਲਾਕੇ ਪਹਾੜੀ ਇਲਾਕਿਆਂ ਦੇ ਨਾਲ ਲੱਗਦੇ ਹਨ, ਉਨ੍ਹਾਂ 'ਚ ਭਾਰੀ ਮੀਂਹ ਪੈਣ ਦਾ ਅੰਦਾਜ਼ਾ ਹੈ।ਇਸ ਦੇ ਨਾਲ ਹੀ ਪੰਜਾਬ ਦੇ ਕਈ ਹਿੱਸਿਆਂ 'ਚ ਕਿਤੇ-ਕਿਤੇ ਗੜ੍ਹੇਮਾਰੀ ਵੀ ਹੋ ਸਕਦੀ ਹੈ।

ਮੌਸਮ ਮਾਹਿਰਾਂ ਨੇ ਕਿਸਾਨਾਂ ਨਾਲ ਆਮ ਜਨਤਾ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਉਹ ਮੌਸਮ ਨੂੰ ਧਿਆਨ 'ਚ ਰੱਖ ਕੇ ਹੀ ਆਪਣੇ ਕੰਮ ਦੀ ਪਲਾਨਿੰਗ ਕਰਨ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
Encounter 'ਚ ਮਾਰੇ ਗਏ ਸ਼ਾਰਪ ਸ਼ੂਟਰਾਂ ਨੂੰ ਲੈ ਕੇ ਸਾਹਮਣੇ ਆਈ ਵੱਡੀ ਗੱਲ, ਕਾਲ ਡਿਟੇਲ ਖੋਲ੍ਹੇਗੀ ਗੁੱਝੇ ਭੇਤ
NEXT STORY