ਲੁਧਿਆਣਾ (ਸਲੂਜਾ) : ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ 'ਚ ਮਾਨਸੂਨ ਇਕ ਵਾਰ ਫਿਰ ਤੋਂ ਸਰਗਰਮ ਹੋਵੇਗਾ। ਮੌਸਮ ਵਿਭਾਗ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ 28 ਜੁਲਾਈ ਤੋਂ ਲੈ ਕੇ 30 ਜੁਲਾਈ ਤੱਕ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਵੱਲੋਂ ਇਨ੍ਹਾਂ ਦਿਨਾਂ ਦੌਰਾਨ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਖੇਤਾਂ 'ਚ ਸਪ੍ਰੇਅ ਨਾ ਕਰਨ ਅਤੇ ਪਾਣੀ ਨਾ ਲਾਉਣ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਦਿਨ-ਦਿਹਾੜੇ ਦੁਕਾਨਕਾਰ ਦਾ ਕਤਲ, ਬਚਾਉਣ ਆਈ ਪਤਨੀ ਦੇ ਵੀ ਢਿੱਡ 'ਚ ਮਾਰਿਆ ਚਾਕੂ
ਪੰਜਾਬ 'ਚ ਪਿਛਲੇ ਦਿਨੀਂ ਵੀ ਭਾਰੀ ਮੀਂਹ ਪਿਆ ਸੀ। ਇਸ ਦੌਰਾਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਉੱਥੇ ਹੀ ਸੜਕਾਂ, ਗਲੀਆਂ ਅਤੇ ਨਾਲੀਆਂ 'ਚ ਪਾਣੀ ਭਰਨ ਕਾਰਨ ਲੋਕਾਂ ਨੂੰ ਕਈ ਥਾਵਾਂ 'ਤੇ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : ਚੰਡੀਗੜ੍ਹ PGI 'ਚ ਮੰਕੀਪਾਕਸ ਨੂੰ ਲੈ ਕੇ ਅਲਰਟ, ਜਾਰੀ ਹੋ ਚੁੱਕੀਆਂ ਨੇ ਗਾਈਡਲਾਈਨਜ਼
ਇਸ ਦੌਰਾਨ ਸਰਕਾਰ ਵੱਲੋਂ ਮਾਨਸੂਨ ਸੀਜ਼ਨ ਨੂੰ ਲੈ ਕੇ ਪ੍ਰੰਬਧਾਂ ਦੇ ਦਾਅਵੇ ਫੇਲ੍ਹ ਦਿਖਾਈ ਦਿੱਤੇ। ਮੀਂਹ ਪੈਣ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ, ਉੱਥੇ ਹੀ ਕਈ ਥਾਵਾ 'ਤੇ ਮੀਂਹ ਪੈਣ ਕਾਰਨ ਹੁੰਮਸ ਕਾਫੀ ਵੱਧ ਗਈ ਹੈ ਪਰ ਬੱਦਲਵਾਈ ਹੋਣ ਨਾਲ ਸਵੇਰ ਅਤੇ ਸ਼ਾਮ ਦਾ ਮੌਸਮ ਸੁਹਾਵਣਾ ਹੋ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅੰਮ੍ਰਿਤਸਰ ’ਚ ਮੰਕੀਪਾਕਸ ਦੇ 2 ਸ਼ੱਕੀ ਮਰੀਜ਼ ਸਾਹਮਣੇ ਆਏ, ਇਕ ਦੀ ਰਿਪੋਰਟ ਆਈ ਨੈਗੇਟਿਵ
NEXT STORY