ਲੁਧਿਆਣਾ (ਸੁਰਿੰਦਰ ਸੰਨੀ) : ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਦੇ ਮੱਦੇਨਜ਼ਰ ਪੂਰਾ ਸ਼ਹਿਰ ਟ੍ਰੈਫਿਕ ਜਾਮ ਦਾ ਹਾਟ ਸਪਾਟ ਬਣ ਗਿਆ। ਪੁਲਸ ਵੱਲੋਂ ਸੁਰੱਖਿਆ ਬੰਦੋਬਸਤ ਦੇ ਮੱਦੇਨਜ਼ਰ ਸਮਰਾਲਾ ਚੌਂਕ ਪੂਰੀ ਤਰ੍ਹਾਂ ਸੀਲ ਕੀਤਾ ਗਿਆ ਹੈ। ਇੱਥੋਂ ਤੱਕ ਕਿ ਦੋਪਹੀਆ ਵਾਹਨਾਂ ਨੂੰ ਵੀ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ। ਲੋਕ ਕਿਸੇ ਤਰ੍ਹਾਂ ਗਲੀਆਂ 'ਚੋਂ ਨਿਕਲ ਕੇ ਅੱਗੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਪੁਲਸ ਉਨ੍ਹਾਂ ਨੂੰ ਵਾਪਸ ਭੇਜ ਰਹੀ ਹੈ।
ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ ਲੁਧਿਆਣਾ ਤੋਂ ਜਲੰਧਰ ਜਾ ਰਹੇ ਹੋ ਤਾਂ ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹ ਲਓ ਇਹ ਖ਼ਬਰ
ਸਮਰਾਲਾ ਚੌਂਕ ਦੇ ਆਸ-ਪਾਸ ਦੇ ਇਲਾਕੇ ਜਮਾਲਪੁਰ, ਵਰਧਮਾਨ ਚੌਂਕ, ਤਾਜਪੁਰ ਰੋਡ, ਚੀਮਾ ਚੌਂਕ ਟਰਾਂਸਪੋਰਟ ਨਗਰ, ਬਾਬਾ ਥਾਣ ਸਿੰਘ ਚੌਂਕ, ਫੀਲਡ ਗੰਜ, ਚੌੜਾ ਬਾਜ਼ਾਰ ਦੇ ਇਲਾਕੇ ਭਾਰੀ ਟ੍ਰੈਫਿਕ ਨਾਲ ਜਾਮ ਹਨ। ਟ੍ਰੈਫਿਕ ਨੂੰ ਕਾਬੂ ਕਰਨ ਲਈ ਪੁਲਸ ਮੁਲਾਜ਼ਮ ਵੀ ਬੇਵੱਸ ਦਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ : ਲੁਧਿਆਣਾ 'ਚ ਘਰ ਦੀ ਛੱਤ 'ਤੇ ਪਤੰਗ ਉਡਾਉਂਦੇ ਬੱਚਿਆਂ ਨੂੰ ਪਿਆ ਕਰੰਟ, ਇਕ ਦੀ ਮੌਤ
ਕਾਂਗਰਸ ਪਾਰਟੀ ਦੇ ਵੱਡੇ ਨੇਤਾ ਹੋਣ ਦੇ ਮੱਦੇਨਜ਼ਰ ਪੰਜਾਬ ਪੁਲਸ ਰਾਹੁਲ ਗਾਂਧੀ ਦੀ ਸੁਰੱਖਿਆ 'ਚ ਕੋਈ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀ। ਇਸ ਦੇ ਕਾਰਨ ਡੀ. ਸੀ. ਪੀ. ਪੱਧਰ ਦੇ ਅਧਿਕਾਰੀਆਂ ਦੀ ਦੇਖ-ਰੇਖ 'ਚ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਲਗਾਤਾਰ ਸੁਰੱਖਿਆ ਵਿਵਸਥਾ ਨੂੰ ਰਿਵਿਊ ਕਰ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਲੁਧਿਆਣਾ 'ਚ ਘਰ ਦੀ ਛੱਤ 'ਤੇ ਪਤੰਗ ਉਡਾਉਂਦੇ ਬੱਚਿਆਂ ਨੂੰ ਪਿਆ ਕਰੰਟ, ਇਕ ਦੀ ਮੌਤ
NEXT STORY