ਬਠਿੰਡਾ, (ਵਰਮਾ)— ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਕਰਫਿਊ ਦੌਰਾਨ ਵਨ ਸਟੋਪ ਸੈਂਟਰ (ਸਖੀ) ਬਠਿੰਡਾ ਵਲੋਂ ਘਰੇਲੂ ਹਿੰਸਾ ਅਤੇ ਮਾਨਸਿਕ ਤਣਾਅ ਤੋਂ ਪੀੜਤ ਔਰਤਾਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਕਰਫਿਊ ਦੌਰਾਨ ਕੋਈ ਵੀ ਔਰਤ ਮਾਨਸਿਕ ਤਣਾਅ ਜਾਂ ਘਰੇਲੂ ਹਿੰਸਾ ਤੋਂ ਪੀੜਤ ਹੈ ਤਾਂ ਉਹ ਬਠਿੰਡਾ ਵਿਚ ਸਥਾਪਿਤ ਵਨ ਸਟੋਪ ਸੈਂਟਰ ਨਾਲ ਸੰਪਰਕ ਕਰ ਸਕਦੀ ਹੈ। ਪਰਾਚੀ ਗੁੰਬਰ (ਪੈਰਾ ਲਿਗਲ ਪਰਸਨਲ/ਵਕੀਲ) ਨੇ ਦੱਸਿਆ ਕਿ ਔਰਤਾਂ ਲਈ ਵਿਭਾਗ ਵਲੋਂ ਟੈਲੀ ਕੌਸਲਿੰਗ ਸੇਵਾ ਹੈਲਪਲਾਈਨ 1800-180-4104 ਨੰਬਰ ਵੀ ਜਾਰੀ ਕੀਤਾ ਗਿਆ ਹੈ। ਇਸ ਹੈਲਪਲਾਈਨ 'ਤੇ ਕਿਸੇ ਵੀ ਸੱਮਸਿਆ ਦੇ ਹੱਲ ਲਈ ਵੱਖ-ਵੱਖ ਵਿਭਾਗਾਂ ਤੋਂ ਸਾਇਕੋਲਜਿਟ, ਕਾਊਂਸਲਰ, ਮਾਹਿਰ ਡਾਕਟਰ, ਸ਼ਾਮਿਲ ਹੋਏ ਹਨ ਅਤੇ ਸੱਮਸਿਆ ਦਾ ਤੁਰੰਤ ਹੱਲ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕੋਈ ਵੀ ਪੀੜਤ ਔਰਤ ਦਫਤਰੀ ਟੈਲੀਫੋਨ ਨੰ - 0164-2212480, 98881-28887 'ਤੇ ਸੰਪਰਕ ਕਰ ਸਕਦੀ ਹੈ। ਕੋਈ ਵੀ ਪੀੜਤ ਔਰਤ ਆਪਣੀ ਸੱਮਸਿਆ ਲਈ ਵੋਮਨ ਹੈਲਪਲਾਈਨ ਨੰਬਰ 181 ਜਾਂ ਪੁਲਸ ਹੈਲਪਲਾਈਨ ਨੰਬਰ 112 'ਤੇ ਵੀ ਸੰਪਰਕ ਕਰ ਸਕਦੀ ਹੈ।
ਜੇਕਰ ਤੁਸੀਂ ਵੀ ਹੋ ਘਰ 'ਚ 'ਇਕਾਂਤਵਾਸ' ਤਾਂ ਇਨ੍ਹਾਂ ਨਿਯਮਾਂ ਦਾ ਕਰੋ ਪਾਲਣ
NEXT STORY