ਚੰਡੀਗੜ੍ਹ : ਸ੍ਰੀ ਹੇਮਕੁੰਟ ਸਾਹਿਬ ਦੀ ਪਵਿੱਤਰ ਯਾਤਰਾ ਨੂੰ ਲੈ ਕੇ ਸ਼ਰਧਾਲੂਆਂ 'ਚ ਭਾਰੀ ਉਤਸ਼ਾਹ ਹੈ। ਭਾਰੀ ਬਰਫਬਾਰੀ ਅਤੇ ਬਾਰਸ਼ ਕਾਰਨ ਇਸ ਯਾਤਰਾ ਨੂੰ 25 ਮਈ ਦੀ ਬਜਾਏ 1 ਜੂਨ ਨੂੰ ਸ਼ੁਰੂ ਕੀਤਾ ਗਿਆ ਸੀ। ਠੰਡ ਦੇ ਬਾਵਜੂਦ ਹੁਣ ਤੱਕ 90 ਹਜ਼ਾਰ ਤੋਂ ਜ਼ਿਆਦਾ ਸੰਗਤ ਪਵਿੱਤਰ ਸਥਾਨ ਦੇ ਦਰਸ਼ਨ ਕਰ ਚੁੱਕੀ ਹੈ। ਸ੍ਰੀ ਫਤਿਹਗੜ੍ਹ ਸਾਹਿਬ ਦੇ ਇਕਬਾਲ ਸਿੰਘ ਦਾ ਇਕ ਪੈਰ ਨਹੀਂ ਹੈ, ਇਸ ਦੇ ਬਾਵਜੂਦ ਉਨ੍ਹਾਂ ਨੇ 5ਵੀਂ ਵਾਰ ਇਹ ਯਾਤਰਾ ਪੂਰੀ ਕੀਤੀ ਹੈ।
ਇਕਬਾਲ ਨੇ ਦੱਸਿਆ ਕਿ ਉਨ੍ਹਾਂ ਦਾ ਖੱਬਾ ਪੈਰ ਕੱਟਣਾ ਪਿਆ ਸੀ। ਬਣਾਵਟੀ ਪੈਰ ਦੇ ਸਹਾਰੇ ਗੁਰਦੁਆਰਾ ਸ੍ਰੀ ਗੋਵਿੰਦਘਾਟ ਤੋਂ ਗੁਰਦੁਆਰਾ ਗੋਵਿੰਦ ਧਾਮ ਤੱਕ ਅਤੇ ਉਸ ਤੋਂ ਬਾਅਦ ਹੇਮਕੁੰਟ ਸਾਹਿਬ ਤੱਕ ਉਨ੍ਹਾਂ ਨੇ ਪੈਦਲ ਯਾਤਰਾ ਕੀਤੀ। ਇਸੇ ਤਰ੍ਹਾਂ ਮੋਹਾਲੀ ਦੇ ਬਲਜੀਤ ਸਿੰਘ ਦਾ ਇਕ ਪੈਰ ਕਮਜ਼ੋਰ ਹੈ। ਉਨ੍ਹਾਂ ਨੇ ਪਹਿਲੀ ਵਾਰ ਪੈਦਲ ਯਾਤਰਾ ਪੂਰੀ ਕੀਤੀ। ਬਲਜੀਤ ਨੇ ਦੱਸਿਆ ਕਿ ਇਕ ਸਾਲ ਦੀ ਉਮਰ 'ਚ ਹੀ ਉਨ੍ਹਾਂ ਦਾ ਪੈਰ ਖਰਾਬ ਹੋ ਗਿਆ ਸੀ ਅਤੇ ਚੱਲਣ 'ਚ ਦਿੱਕਤ ਆਉਂਦੀ ਹੈ ਪਰ ਵਾਹਿਗੁਰੂ ਦੀ ਕਿਰਪਾ ਨਾਲ ਉਨ੍ਹਾਂ ਨੂੰ ਯਾਤਰਾ ਕਰਨ 'ਚ ਕੋਈ ਮੁਸ਼ਕਲ ਨਹੀਂ ਆਈ।
ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਨੌਜਵਾਨ ਦਾ ਕਤਲ
NEXT STORY