ਤਰਨਤਾਰਨ (ਵਿਜੇ)- ਹੈਰੋਇਨ ਬਰਾਮਦ ਹੋਣ ’ਤੇ ਮਾਮਲੇ ’ਚ ਗ੍ਰਿਫ਼ਤਾਰ ਕੀਤੀ ਸ਼੍ਰੋਮਣੀ ਅਕਾਲੀ ਦਲ ਮਹਿਲਾ ਵਿੰਗ ਦੀ ਜਰਨਲ ਸਕੱਤਰ ਜਸਵਿੰਦਰ ਕੌਰ ਦੀ ਧੀ ’ਤੇ ਉਸ ਸਮੇਂ ਗਾਜ਼ ਡਿੱਗ ਪਈ, ਜਦੋਂ ਉਸ ਨੂੰ ਪੁਲਸ ਦੀ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ। ਦੱਸ ਦੇਈਏ ਕੁਝ ਦਿਨ ਪਹਿਲਾ STF ਪੰਜਾਬ ਪੁਲਸ ਵੱਲੋ ਵਿਧਾਨ ਸਭਾ ਹਲਕਾ ਦੇ ਨਜਦੀਕੀ ਪਿੰਡ ਚੰਬਲ ਵਿਖੇ ਕੀਤੀ ਰੇਡ ਦੌਰਾਨ ਜਸਵਿੰਦਰ ਕੌਰ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਮਹਿਲਾ ਦੇ ਘਰੋ 1 ਕਿਲੋ ਤੋ ਵੱਧ ਹੈਰੋਇਨ ਬਰਾਮਦ ਹੋਈ ਸੀ। ਹੈਰੋਇਨ ਬਰਾਮਦ ਹੋਣ ’ਤੇ ਐੱਸ.ਟੀ.ਐੱਫ ਦੀ ਪੁਲਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਸ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰਨ ’ਤੇ ਪਤਾ ਲੱਗਾ ਕਿ ਜਸਵਿੰਦਰ ਕੌਰ ਦੀ ਧੀ ਪੰਜਾਬ ਪੁਲਸ ਵਿੱਚ ਤਾਇਨਾਤ ਹੈ। ਉਸ ਦੀ ਧੀ ’ਤੇ ਵੀ ਹੈਰੋਇਨ ਦਾ ਧੰਦਾ ਕਰਨ ਦੇ ਆਰੋਪ ਸਾਬਤ ਹੋਏ, ਜਿਸ ਦੇ ਆਧਾਰ ’ਤੇ ਜਸਵਿੰਦਰ ਕੌਰ ਦੀ ਧੀ ਗੁਰਜਿੰਦਰ ਕੌਰ ਉਰਫ ਗੋਪੀ ਨੂੰ ਪੁਲਸ ਦੀ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਾਬਕਾ ਜ਼ਿਲ੍ਹਾ ਜਰਨਲ ਸਕੱਤਰ ਜਸਵਿੰਦਰ ਕੌਰ ਦੇ ਘਰ ਐੱਸ.ਟੀ.ਐੱਫ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਜਸਵਿੰਦਰ ਕੌਰ ਦੇ ਘਰ ’ਚੋਂ 1 ਕਿਲੋ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਐੱਸ.ਟੀ.ਐੱਫ ਦੀ ਟੀਮ ਹੈਰੋਇਨ ਬਰਾਮਦ ਹੋਣ ’ਤੇ ਜਸਵਿੰਦਰ ਕੌਰ ਨੂੰ ਗ੍ਰਿਫ਼ਤਾਰ ਕਰਕੇ ਪਿੰਡ ਚੰਬਲ ਤੋਂ ਲੈ ਗਈ ਸੀ। ਪੁਲਸ ਜਸਵਿੰਦਰ ਕੌਰ ਦੇ ਨਾਲ-ਨਾਲ ਇਕ ਹੋਰ ਵਿਅਕਤੀ ਨੂੰ ਆਪਣੇ ਨਾਲ ਲੈ ਕੇ ਗਈ ਸੀ। ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਚੰਬਲ ਵਾਸੀ ਜਸਵਿੰਦਰ ਕੌਰ ਜੱਸੀ ਦੀ ਧੀ ਪੰਜਾਬ ਪੁਲਸ ਵਿੱਚ ਤਾਇਨਾਤ ਸੀ।
ਮੋਗਾ ’ਚ ਡਿੱਗੀ ਦੋ ਮੰਜ਼ਿਲਾ ਮਕਾਨ ਦੀ ਛੱਤ, ਮਲਬੇ ਹੇਠਾਂ ਆਈਆਂ 2 ਮਾਸੂਮ ਬੱਚੀਆਂ ਤੇ ਮਾਂ
NEXT STORY