ਅੰਮ੍ਰਿਤਸਰ, (ਅਰੁਣ)- ਥਾਣਾ ਛੇਹਰਟਾ ਦੀ ਪੁਲਸ ਵੱਲੋਂ 2 ਵੱਖ-ਵੱਖ ਛਾਪੇਮਾਰੀਆਂ ਦੌਰਾਨ ਹੈਰੋਇਨ ਸਪਲਾਈ ਕਰਨ ਵਾਲੇ 4 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦੇ ਕਬਜ਼ੇ ’ਚੋਂ 10-10 ਗ੍ਰਾਮ ਹੈਰੋਇਨ, ਇਕ 32 ਬੋਰ ਦਾ ਰਿਵਾਲਵਰ, 4 ਕਾਰਤੂਸ, ਐਕਟਿਵਾ ਤੇ ਮੋਟਰਸਾਈਕਲ ਬਰਾਮਦ ਕਰਦਿਅਾਂ ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਦੇ ਵੱਖ-ਵੱਖ ਮਾਮਲੇ ਦਰਜ ਕਰ ਲਏ ਹਨ।
ਥਾਣਾ ਮੁਖੀ ਇੰਸਪੈਕਟਰ ਹਰੀਸ਼ ਬਹਿਲ ਨੇ ਦੱਸਿਆ ਕਿ ਨਸ਼ਾ ਸਮੱਗਲਰਾਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਪੁਲਸ ਪਾਰਟੀ ਵੱਲੋਂ ਸੂਚਨਾ ਦੇ ਅਾਧਾਰ ’ਤੇ ਛਾਪੇਮਾਰੀ ਕਰਦਿਆਂ ਮੁਲਜ਼ਮ ਜਤਿਨ ਸੋਨੀ ਪੁੱਤਰ ਵਿਨੋਦ ਸੋਨੀ ਤੇ ਗਗਨਦੀਪ ਪੁੱਤਰ ਵਿਪਨ ਜੋਸ਼ੀ ਦੋਵੇਂ ਵਾਸੀ ਹਰਕ੍ਰਿਸ਼ਨ ਨਗਰ ਛੇਹਰਟਾ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਇਹ ਦੋਵੇਂ ਹੈਰੋਇਨ ਸਪਲਾਈ ਕਰਨ ਲਈ ਐਕਟਿਵਾ ’ਤੇ ਜਾ ਰਹੇ ਸਨ। ਇਨ੍ਹਾਂ ਦੀ ਤਲਾਸ਼ੀ ਦੌਰਾਨ ਇਕ 32 ਬੋਰ ਦਾ ਰਿਵਾਲਵਰ, 4 ਕਾਰਤੂਸ, 10 ਗ੍ਰਾਮ ਹੈਰੋਇਨ ਬਰਾਮਦ ਕਰਦਿਅਾਂ ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਮੁੱਢਲੀ ਪੁੱਛਗਿੱਛ ਦਾ ਹਵਾਲਾ ਦਿੰਦਿਅਾਂ ਇੰਸਪੈਕਟਰ ਹਰੀਸ਼ ਬਹਿਲ ਨੇ ਦੱਸਿਆ ਕਿ ਮੁਲਜ਼ਮਾਂ ਨੇ ਮੰਨਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਹੈਰੋਇਨ ਸਪਲਾਈ ਦਾ ਧੰਦਾ ਕਰ ਰਹੇ ਸਨ। ਇਕ ਵੱਖਰੀ ਛਾਪੇਮਾਰੀ ਦੌਰਾਨ ਪੁਲਸ ਪਾਰਟੀ ਨੇ 2 ਹੋਰ ਹੈਰੋਇਨ ਸਮੱਗਲਰਾਂ ਸਾਹਿਲ ਪੁੱਤਰ ਜੰਗ ਬਹਾਦਰ ਵਾਸੀ ਅੰਬੇਡਕਰ ਕਾਲੋਨੀ ਗਿਲਵਾਲੀ ਗੇਟ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਦ ਕਿ ਉਸ ਦੇ ਸਾਥੀ ਹੈਪੀ ਪੁੱਤਰ ਤਰਸੇਮ ਲਾਲ ਵਾਸੀ ਫੈਜ਼ਪੁਰਾ ਕੋਲੋਂ ਵੀ 5 ਗ੍ਰਾਮ ਹੈਰੋਇਨ ਤੇ ਮੋਟਰਸਾਈਕਲ ਬਰਾਮਦ ਕਰਨ ਮਗਰੋਂ ਇਕ ਵੱਖਰਾ ਮਾਮਲਾ ਐੱਨ. ਡੀ. ਪੀ. ਐੱਸ. ਐਕਟ ਤਹਿਤ ਦਰਜ ਕਰ ਲਿਆ ਹੈ।
ਸੇਵਾਮੁਕਤ ਪੁਲਸ ਅਧਿਕਾਰੀ ਦਾ ਲਡ਼ਕਾ ਹੈ ਗਗਨਦੀਪ : ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਗਗਨਦੀਪ ਇਕ ਸੇਵਾਮੁਕਤ ਪੁਲਸ ਅਧਿਕਾਰੀ ਦਾ ਲਡ਼ਕਾ ਹੈ ਤੇ ਮੁਲਜ਼ਮ ਹੈਪੀ ਪੋਸਟਮਾਰਟਮ ਕਰਨ ਵਾਲੇ ਤਰਸੇਮ ਲਾਲ ਦਾ ਲਡ਼ਕਾ ਦੱਸਿਆ ਜਾ ਰਿਹਾ ਹੈ। ਇੰਸਪੈਕਟਰ ਬਹਿਲ ਨੇ ਕਿਹਾ ਕਿ ਰਿਮਾਂਡ ਦੌਰਾਨ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਨਤੀਜੇ ’ਚ ਦੇਰੀ ’ਤੇ ਗੁੱਸਾਏ ਸੋਈ ਵਰਕਰਾਂ ਨੇ ਘੇਰਿਅਾ ਐਡਮਨਿਸਟ੍ਰੇਸ਼ਨ ਬਲਾਕ
NEXT STORY