ਲੁਧਿਆਣਾ (ਜ.ਬ.)-ਨਸ਼ੇ ਨੂੰ ਖ਼ਤਮ ਕਰਨਾ ਤਾਂ ਦੂਰ, ਇਸ ਦੀ ਚੇਨ ਨੂੰ ਤੋੜਨਾ ਪੁਲਸ ਲਈ ਚੁਣੌਤੀ ਬਣ ਗਿਆ ਹੈ। ਅਫ਼ੀਮ ਅਤੇ ਚਿੱਟੇ ਵਰਗੇ ਨਸ਼ੇ ਦੇ ਸਪਲਾਇਰ ਨੂੰ ਫੜਨ ’ਚ ਪੁਲਸ ਨੂੰ ਸਖ਼ਤ ਮੁਸ਼ੱਕਤ ਕਰਨੀ ਪੈਂਦੀ ਹੈ। ਉਹ ਇਕ ਜਗ੍ਹਾ ’ਤੇ ਨਸ਼ੇ ਦਾ ਸੌਦਾ ਕਰਦੇ ਹਨ ਅਤੇ ਸਪਲਾਈ ਦੂਜੇ ਟਿਕਾਣੇ ’ਤੇ ਦਿੰਦੇ ਹਨ। ਹਾਈਟੈੱਕ ਹੋਏ ਨਸ਼ੇ ਦੇ ਸਮੱਗਲਰ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਹੁਣ ਵ੍ਹਟਸਐਪ ਗਰੁੱਪ ਬਣਾ ਕੇ ਨਸ਼ੇ ਦੀ ਡੀਲਿੰਗ ਕਰ ਰਹੇ ਹਨ। ਉਸ ਗਰੁੱਪ ’ਚ ਨਸ਼ਾ ਵੇਚਣ ਵਾਲੇ ਪਹਿਲਾਂ ਨਸ਼ੀਲੇ ਪਦਾਰਥ ਦੀ ਫੋਟੋ ਅਪਲੋਡ ਕਰਦੇ ਹਨ, ਫਿਰ ਰੇਟ ਤੈਅ ਕਰਕੇ ਸੌਦਾ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਆਨਲਾਈਨ ਪੇਮੈਂਟ ਲੈਣ ਤੋਂ ਬਾਅਦ ਸਮੱਗਲਰ ਦੀ ਦੱਸੀ ਜਗ੍ਹਾ ’ਤੇ ਨਸ਼ਾ ਸਪਲਾਈ ਕਰ ਦਿੱਤਾ ਜਾਂਦਾ ਹੈ।
ਅਸਲ ’ਚ ਪੰਜਾਬ ਵਿਚ ਨਸ਼ੇ ਦੀ ਮੰਗ ਵਧਣ ਦੇ ਨਾਲ ਹੀ ਨਸ਼ਾ ਸਮੱਗÇਲਿੰਗ ਦਾ ਗ੍ਰਾਫ਼ ਵੀ ਵਧ ਗਿਆ ਹੈ। ਨਸ਼ਾ ਸਮੱਗਲਰਾਂ ਦਾ ਪੁਲਸ ਦੇ ਨਾਲ ਤਾਂ ਅਜਿਹਾ ਹੈ ਕਿ ਤੂ ਡਾਲ-ਡਾਲ, ਮੈਂ ਪਾਤ-ਪਾਤ। ਜਿਉਂ ਹੀ ਪੁਲਸ ਨੇ ਨਸ਼ਾ ਸਮੱਗਲਰਾਂ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕੀਤਾ ਤਾਂ ਨਸ਼ੇ ਦੇ ਸੌਦਗਾਰਾਂ ਨੇ ਆਪਣਾ ਪੈਟਰਨ ਬਦਲ ਲਿਆ। ਹੁਣ ਪੁਲਸ ਤੋਂ ਬਚਣ ਲਈ ਇਹ ਨਸ਼ਾ ਸਮੱਗਲਰ ਸੋਸ਼ਲ ਪਲੇਟਫਾਰਮ ਦਾ ਸਹਾਰਾ ਲੈ ਰਹੇ ਹਨ, ਜੋ ਵ੍ਹਟਸਐਪ ਗਰੁੱਪ ਬਣਾ ਕੇ ਨਸ਼ਾ ਵੇਚ ਰਹੇ ਹਨ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਤੋਂ ਵੀ ਵੱਡੇ ਕਾਫ਼ਲੇ ਨਾਲ ਦਿੱਲੀ ਰਵਾਨਾ ਹੋਏ ਕਿਸਾਨ, ਕਿਹਾ-ਹੁਣ ਨਹੀਂ ਹੱਟਾਂਗੇ ਪਿੱਛੇ
ਗਰੁੱਪ ’ਚ ਸ਼ਾਮਲ ਹੋਣ ਲਈ ਦੇਣੇ ਪੈਂਦੇ ਹਨ ਪੈਸੇ
‘ਜਗ ਬਾਣੀ’ ਦੀ ਟੀਮ ਨੂੰ ਇਕ ਅਜਿਹੇ ਹੀ ਗਰੁੱਪ ਬਾਰੇ ਪਤਾ ਲੱਗਾ ਹੈ, ਜਿਸ ਨੂੰ ਨਸ਼ਾ ਵੇਚਣ ਲਈ ਬਣਾਇਆ ਗਿਆ ਹੈ। ਪਤਾ ਲੱਗਾ ਹੈ ਕਿ ਉਸ ਗਰੁੱਪ ’ਚ ਸ਼ਾਮਲ ਹੋਣ ਲਈ ਪਹਿਲਾਂ 200 ਤੋਂ 500 ਰੁਪਏ ਐਡਮਿਨ ਨੂੰ ਆਨਲਾਈਨ ਦੇਣੇ ਪੈਂਦੇ ਹਨ। ਇਸ ਤੋਂ ਬਾਅਦ ਗਰੁੱਪ ’ਚ ਐਡ ਕੀਤਾ ਜਾਂਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਉਸ ਗਰੁੱਪ ’ਚ ਜ਼ਿਆਦਾਤਰ ਜਾਣਕਾਰ ਲੋਕਾਂ ਨੂੰ ਹੀ ਰੱਖਿਆ ਜਾਂਦਾ ਹੈ, ਤਾਂਕਿ ਕਿਸੇ ਤਰ੍ਹਾਂ ਦੀ ਸੂਚਨਾ ਬਾਹਰ ਨਾ ਜਾਵੇ। ਨਵੇਂ ਵਿਅਕਤੀ ਨੂੰ ਐਡ ਕਰਨ ਤੋਂ ਪਹਿਲਾਂ ਉਸ ਬਾਰੇ ਪੂਰੀ ਤਰ੍ਹਾਂ ਪਤਾ ਕੀਤਾ ਜਾਂਦਾ ਹੈ।
ਗਰੁੱਪ ’ਚ ਅਫ਼ੀਮ, ਚਿੱਟੇ ਦੀ ਫੋਟੋ ਅਪਲੋਡ ਕਰਕੇ ਤੈਅ ਕੀਤਾ ਜਾਂਦੈ ਰੇਟ
ਵ੍ਹਟਸਐੱਪ ਗਰੁੱਪ ’ਚ ਸ਼ਾਮਲ ਕੁਝ ਨਸ਼ਾ ਸਮੱਗਲਰ ਗਰੁੱਪ ’ਚ ਅਫ਼ੀਮ ਜਾਂ ਚਿੱਟੇ ਦੀਆਂ ਪੁੜੀਆਂ ਦੀ ਫੋਟੋ ਅਪਲੋਡ ਕਰਦੇ ਹਨ।Ç ਫਿਰ ਸ਼ੁਰੂ ਹੁੰਦੀ ਹੈ ਰੇਟ ਦੀ ਖੇਡ। ਗਰੁੱਪ ’ਚ ਸ਼ਾਮਲ ਲੋਕ ਰੇਟ ਪੁੱਛਦੇ ਹਨ ਅਤੇ ਨਸ਼ਾ ਸਮੱਗਲਰ ਛਟਾਂਕ, ਅੱਧਾ ਕਿਲੋ ਜਾਂ ਕਿਲੋ ਦਾ ਰੇਟ ਗਰੁੱਪ ’ਚ ਲਿਖਦਾ ਹੈ। ਜੋ ਵਿਅਕਤੀ ਨਸ਼ਾ ਖ਼ਰੀਦਣ ਦਾ ਇੱਛੁਕ ਲੱਗਦਾ ਹੈ, ਉਸ ਨੂੰ ਵ੍ਹਟਸਐੱਪ ਕਾÇਲਿੰਗ ਕੀਤੀ ਜਾਂਦੀ ਹੈ। ਉਸ ਨਾਲ ਨਸ਼ੇ ਦਾ ਸੌਦਾ ਤੈਅ ਕਰ ਲਿਆ ਜਾਂਦਾ ਹੈ ਅਤੇ ਆਨਲਾਈਨ ਹੀ ਪੇਮੈਂਟ ਮੰਗਵਾਈ ਜਾਂਦੀ ਹੈ। ਪੇਮੈਂਟ ਪਹਿਲਾਂ ਆਉਣ ਤੋਂ ਬਾਅਦ ਹੀ ਮਾਲ ਸਪਲਾਈ ਕੀਤਾ ਜਾਂਦਾ ਹੈ।
ਨਸ਼ਾ ਸਮੱਗਲਰ ਦੇ ਦੱਸੇ ਟਿਕਾਣੇ ’ਤੇ ਹੁੰਦੀ ਹੈ ਸਪਲਾਈ
ਵ੍ਹਟਸਐੱਪ ਗਰੁੱਪ ’ਚ ਨਸ਼ੇ ਦਾ ਸੌਦਾ ਤੈਅ ਹੋਣ ਤੋਂ ਬਾਅਦ ਨਸ਼ਾ ਸਮੱਗਲਰ ਮਾਲ ਸਪਲਾਈ ਲਈ ਜਗ੍ਹਾ ਦੱਸਦੇ ਹਨ, ਜਿਸ ਤੋਂ ਬਾਅਦ ਨਸ਼ਾ ਸਮੱਗਲਰ ਦੇ ਦੱਸੇ ਟਿਕਾਣੇ ’ਤੇ ਖ਼ਰੀਦਦਾਰ ਨੂੰ ਨਸ਼ਾ ਸਪਲਾਈ ਹੋ ਜਾਂਦਾ ਹੈ। ਦੋਪਹੀਆ ਵਾਹਨ ’ਤੇ ਨਸ਼ਾ ਸਪਲਾਈ ਕਰਨ ਲਈ ਨੌਜਵਾਨ ਆਉਂਦੇ ਹਨ। ਕਈ ਨੌਜਵਾਨਾਂ ਨੂੰ ਦਿਹਾੜੀ ’ਤੇ ਰੱਖਿਆ ਹੁੰਦਾ ਹੈ। ਬਾਈਕ ਜਾਂ ਐਕਟਿਵਾ ’ਤੇ ਆ ਕੇ ਨੌਜਵਾਨ ਨਸ਼ਾ ਦਿੰਦਾ ਹੈ ਅਤੇ ਖ਼ਰੀਦਦਾਰ ਚੋਰੀ-ਚੋਰੀ ਮਾਲ ਲੈ ਕੇ ਚਲਾ ਜਾਂਦਾ ਹੈ। ਨਾ ਜਨਤਾ ਅਤੇ ਨਾ ਹੀ ਪੁਲਸ ਨੂੰ ਕੁਝ ਪਤਾ ਲੱਗਾ ਹੈ। ਨਸ਼ਾ ਡਲਿਵਰੀ ਬੁਆਏ ਨੂੰ ਸਮੱਗਲਰ ਸਬੰਧੀ ਘੱਟ ਜਾਣਕਾਰੀ ਹੁੰਦੀ ਹੈ। ਇਸ ਤੋਂ ਇਲਾਵਾ ਅਜਿਹਾ ਨਹੀਂ ਹੈ ਕਿ ਹਮੇਸ਼ਾ ਇਕ ਹੀ ਜਗ੍ਹਾ ’ਤੇ ਨਸ਼ਾ ਸਪਲਾਈ ਹੁੰਦਾ ਹੈ। ਸਮੱਗਲਰ ਇੰਨੇ ਸ਼ਾਤਰ ਹਨ ਕਿ ਉਹ ਹਮੇਸ਼ਾ ਜਗ੍ਹਾ ਬਦਲ ਕੇ ਸਪਲਾਈ ਦਿੰਦੇ ਹਨ।
ਇਹ ਵੀ ਪੜ੍ਹੋ: ਗੁਰਦੁਆਰਿਆਂ ’ਚ ਦਖ਼ਲਅੰਦਾਜ਼ੀ ਕਾਰਨ ਹੋਏ ਮਤਭੇਦ, 3 ਸਾਲ ਮਗਰੋਂ ਮੁੜ ਸ਼ੁਰੂ ਹੋਈ ਅਕਾਲੀ-ਭਾਜਪਾ ਵਿਚਾਲੇ ਗੱਲਬਾਤ
ਜਾਅਲੀ ਦਸਤਾਵੇਜ਼ਾਂ ’ਤੇ ਲਏ ਸਿਮ ਤੋਂ ਬਣਾਏ ਜਾਂਦੇ ਹਨ ਵ੍ਹਟਸਐੱਪ ਗਰੁੱਪ
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਨਸ਼ਾ ਸਮੱਗਲਰ ਵ੍ਹਟਸਐਪ ਗਰੁੱਪ ’ਚ ਫਰਜ਼ੀ ਦਸਤਾਵੇਜ਼ਾਂ ’ਤੇ ਲਏ ਮੋਬਾਇਲ ਸਿਮ ਵਰਤਦੇ ਹਨ। ਉਨ੍ਹਾਂ ਹੀ ਨੰਬਰਾਂ ਨਾਲ ਗਰੁੱਪ ਚਲਾਇਆ ਜਾਂਦਾ ਹੈ, ਤਾਂਕਿ ਜੇਕਰ ਪੁਲਸ ਇਸ ਗਰੁੱਪ ਨੂੰ ਟ੍ਰੇਸ ਵੀ ਕਰਦੀ ਹੈ ਤਾਂ ਅਸਲ ਨਸ਼ਾ ਸਮੱਗਲਰ ਤੱਕ ਨਾ ਪੁੱਜ ਸਕੇ। ਜੇਕਰ ਪੁਲਸ ਇਨ੍ਹਾਂ ਮੁਲਜ਼ਮਾਂ ਨੂੰ ਕ੍ਰੈਕ ਕਰਦੀ ਹੈ ਤਾਂ ਨਸ਼ਾ ਸਮੱਗਲਰ ਤਾਂ ਕਾਬੂ ਹੋਣਗੇ ਹੀ, ਇਸ ਦੇ ਨਾਲ ਹੀ ਫਰਜ਼ੀ ਮੋਬਾਇਲ ਸਿਮ ਵੇਚਣ ਵਾਲਿਆਂ ’ਤੇ ਵੀ ਨਕੇਲ ਕੱਸੇਗੀ।
ਨਸ਼ੇ ਦੇ ਨਾਲ ਦੇਹ ਵਪਾਰ ਦਾ ਧੰਦਾ ਵੀ ਚੱਲ ਰਿਹਾ
ਵ੍ਹਟਸਐਪ ਦੇ ਇਸ ਗਰੁੱਪ ’ਚ ਸਿਰਫ਼ ਨਸ਼ਾ ਸਮੱਗਲਰ ਹੀ ਸਰਗਰਮ ਨਹੀਂ ਹਨ, ਸਗੋਂ ਦੇਹ ਵਪਾਰ ਨਾਲ ਜੁੜੇ ਲੋਕ ਵੀ ਸ਼ਾਮਲ ਹਨ, ਜੋ ਗਰੁੱਪ ਦੇ ਜ਼ਰੀਏ ਦੇਹ ਵਪਾਰ ਦਾ ਧੰਦਾ ਚਲਾ ਰਹੇ ਹਨ। ਇਸ ਗਰੁੱਪ ’ਚ ਵੱਖ-ਵੱਖ ਲੜਕੀਆਂ ਦੀਆਂ ਫੋਟੋਆਂ ਅਪਲੋਡ ਕੀਤੀਆਂ ਜਾਂਦੀਆਂ ਹਨ। ਫਿਰ ਆਨ ਡਿਮਾਂਡ ਭੇਜੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ: ਜਲੰਧਰ ਦੇ BSF ਹੈੱਡਕੁਆਰਟਰ ਪੁੱਜੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਕਿਸਾਨ ਅੰਦੋਲਨ 'ਤੇ ਕਹੀਆਂ ਅਹਿਮ ਗੱਲਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਗੁਰਦਾਸਪੁਰ ਤੋਂ ਵੱਡੀ ਗਿਣਤੀ 'ਚ ਟਰੈਕਟਰ ਟਰਾਲੀਆਂ ਅਤੇ JCB ਮਸ਼ੀਨ ਲੈ ਕੇ ਕਿਸਾਨ ਦਿੱਲੀ ਵੱਲ ਹੋਏ ਰਵਾਨਾ
NEXT STORY