ਅੰਮ੍ਰਿਤਸਰ, (ਸੰਜੀਵ)- ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਵੱਲੋਂ ਹਾਲ ਹੀ ਵਿਚ ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਵਲੋਂ ਹੋਏ ਖੁਲਾਸੇ ਤੋਂ ਬਾਅਦ ਜਿਥੇ ਜ਼ਿਲਾ ਪੁਲਸ ਨੂੰ ਪੂਰੀ ਤਰ੍ਹਾਂ ਅਲਰਟ ਕਰ ਦਿੱਤਾ ਗਿਆ ਹੈ ਉਥੇ ਹੀ ਆਜ਼ਾਦੀ ਦਿਵਸ ਅਤੇ ਜਨਮ ਅਸ਼ਟਮੀ ਨੂੰ ਲੈ ਕੇ ਸ਼ਹਿਰ ਨੂੰ ਕਿਲੇ ਵਿਚ ਤਬਦੀਲ ਕਰ ਕੇ ਸੁਰੱਖਿਆ ਪ੍ਰਬੰਧਾਂ ਨੂੰ ਸਖਤ ਕਰ ਦਿੱਤਾ ਗਿਆ ਹੈ। ਚੱਪੇ-ਚੱਪੇ 'ਤੇ ਸਪੈਸ਼ਲ ਨਾਕੇ ਲਗਾ ਕੇ ਹਰ ਆਉਣ-ਜਾਣ ਵਾਲੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਲਾ ਪੁਲਸ ਨੇ ਅੱਜ ਆਜ਼ਾਦੀ ਦਿਵਸ ਦੇ ਸਮਾਰੋਹ ਵਾਲੀ ਥਾਂ ਗੁਰੂ ਨਾਨਕ ਸਟੇਡੀਅਮ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਗਿਆ ਹੈ। ਸ਼ਹਿਰ ਦੇ ਸਾਰੇ ਧਾਰਮਿਕ ਅਸਥਾਨਾਂ ਦੇ ਬਾਹਰ ਭਾਰੀ ਪੁਲਸ ਫੋਰਸ ਦੀਆਂ ਟੁਕੜੀਆਂ ਦੇ ਨਾਲ ਸਾਦਾ ਵਰਦੀ ਵਿਚ ਵੀ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਪੁਲਸ ਹਰ ਆਉਣ-ਜਾਣ ਵਾਲੇ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਉਥੇ ਹੀ ਸ਼ਹਿਰ ਦੇ ਸਾਰੇ ਥਾਣਾ ਇੰਚਾਰਜਾਂ ਨੂੰ ਆਪਣੇ-ਆਪਣੇ ਖੇਤਰ ਵਿਚ ਸ਼ੱਕੀ ਵਿਅਕਤੀਆਂ ਨੂੰ ਰਾਊਂਡਅਪ ਕਰਨ ਦੇ ਵੀ ਨਿਰਦੇਸ਼ ਹਨ।
ਪੁਲਸ ਵੱਲੋਂ ਜਾਰੀ ਕੀਤਾ ਗਿਆ ਰੂਟ ਪਲਾਨ
ਜ਼ਿਲਾ ਪੁਲਸ ਵੱਲੋਂ ਆਜ਼ਾਦੀ ਦਿਵਸ ਦੇ ਸਮਾਗਮ ਵਾਲੀ ਥਾਂ ਨੂੰ ਜਾਣ ਲਈ ਸਪੈਸ਼ਲ ਰੂਟ ਪਲਾਨ ਜਾਰੀ ਕੀਤਾ ਗਿਆ ਹੈ ਜਿਸ ਵਿਚ ਸਟੇਡੀਅਮ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਰਸਤੇ ਆਮ ਪਬਲਿਕ ਲਈ ਬਿਨਾਂ ਵਾਹਨ ਜਾਣ ਲਈ ਬਣਾਏ ਗਏ ਹਨ। ਆਵਾਜਾਈ 'ਚ ਰੁਕਾਵਟ ਨਾ ਹੋਵੇ ਇਸ ਲਈ ਪੁਲਸ ਵੱਲੋਂ ਭਾਰੀ ਟਰੈਫਿਕ ਕਰਮਚਾਰੀਆਂ ਦੀ ਵੀ ਨਿਯੁਕਤੀ ਕੀਤੀ ਗਈ ਹੈ ।
ਸੰਵੇਦਨਸ਼ੀਲ ਖੇਤਰਾਂ ਵਿਚ ਭਾਰੀ ਫੋਰਸ ਤਾਇਨਾਤ
ਸ਼ਹਿਰ ਦੇ ਸੰਵੇਦਨਸ਼ੀਲ ਖੇਤਰਾਂ ਵਿਚ ਭਾਰੀ ਪੁਲਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ ਜਿਥੇ ਕੁਝ ਸਾਦਾ ਵਰਦੀ ਵਿਚ ਵੀ ਪੁਲਸ ਕਰਮਚਾਰੀ ਚੌਕਸੀ ਰੱਖ ਰਹੇ ਹਨ। ਸ਼ਹਿਰ ਦੇ ਹਿਸਟਰੀ ਸ਼ੀਟਰਾਂ ਅਤੇ ਗੁੰਡਾ ਅਨਸਰਾਂ 'ਤੇ ਪੁਲਸ ਆਪਣੀ ਤਿੱਖੀ ਨਜ਼ਰ ਰੱਖ ਰਹੀ ਹੈ ਤਾਂ ਕਿ ਕੋਈ ਵੀ ਵਿਅਕਤੀ ਆਜ਼ਾਦੀ ਦਿਵਸ ਦੇ ਮੌਕੇ 'ਤੇ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦੇ ਸਕੇ।
ਧਾਰਮਿਕ ਅਸਥਾਨਾਂ ਨੂੰ ਲਿਆ ਗਿਆ ਸੁਰੱਖਿਆ ਘੇਰੇ ਵਿਚ
ਜਨਮ ਅਸ਼ਟਮੀ ਦੇ ਤਿਉਹਾਰ ਨੂੰ ਲੈ ਕੇ ਸ਼ਹਿਰ ਦੇ ਸਾਰੇ ਧਾਰਮਿਕ ਅਸਥਾਨਾਂ ਨੂੰ ਸੁਰੱਖਿਆ ਘੇਰੇ ਵਿਚ ਲਿਆ ਗਿਆ ਹੈ। ਸਾਰੇ ਥਾਣਿਆਂ ਅਤੇ ਚੌਕੀ ਇੰਚਾਰਜਾਂ ਨੂੰ ਆਪਣੇ-ਆਪਣੇ ਖੇਤਰ ਦੇ ਧਾਰਮਿਕ ਅਸਥਾਨਾਂ ਦੇ ਬਾਹਰ ਸਪੈਸ਼ਲ ਨਾਕੇ ਲਗਾ ਵਾਹਨਾਂ ਦੀ ਜਾਂਚ ਕਰਨ ਦੇ ਵੀ ਨਿਰਦੇਸ਼ ਹਨ।
ਕੀ ਕਹਿਣਾ ਹੈ ਪੁਲਸ ਕਮਿਸ਼ਨਰ ਦਾ?
ਪੁਲਸ ਕਮਿਸ਼ਨਰ ਐੱਸ.ਐੱਸ. ਸ਼੍ਰੀਵਾਸਤਵ ਨੇ ਦੱਸਿਆ ਕਿ ਪੁਲਸ ਵੱਲੋਂ ਜ਼ਿਲਾ ਪੁਲਸ ਫੋਰਸ ਦੇ ਨਾਲ-ਨਾਲ ਬਾਹਰੋਂ ਵੀ ਆਈ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਦਿਵਸ ਅਤੇ ਜਨਮ ਅਸ਼ਟਮੀ ਨੂੰ ਵੇਖਦੇ ਹੋਏ ਸਾਰੇ ਪੁਲਸ ਕਰਮਚਾਰੀਆਂ ਦੀ ਛੁੱਟੀ ਰੱਦ ਕਰ ਕੇ ਉਨ੍ਹਾਂ ਨੂੰ ਡਿਊਟੀ 'ਤੇ ਤਾਇਨਾਤ ਰਹਿਣ ਦੇ ਨਿਰਦੇਸ਼ ਹਨ।
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ, 3 ਜ਼ਖਮੀ
NEXT STORY