ਹਲਵਾਰਾ, (ਮਨਦੀਪ)- ਏਅਰਫੋਰਸ ਸਟੇਸ਼ਨ ਹਲਵਾਰਾ ਦੇ ਅਫਸਰ ਇਨਕਲੇਵ ਦੇ ਨਾਲ ਦੀ ਗੁਜ਼ਰਦੀ ਨਹਿਰ ਦੀ ਪਟੜੀ 'ਤੇ ਪਿੰਡ ਸੁਧਾਰ ਨੂੰ ਜਾ ਰਹੇ ਨੌਜਵਾਨ ਵਿਕਾਸ ਕੁਮਾਰ (18) ਪੁੱਤਰ ਸ਼ਿਵ ਕੁਮਾਰ ਦੀ ਇਕ ਕਾਰ ਵਲੋਂ ਟੱਕਰ ਮਾਰ ਦੇਣ 'ਤੇ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ ।
ਥਾਣਾ ਸੁਧਾਰ ਦੇ ਐੱਸ. ਐੱਚ. ਓ. ਰਣਜੀਤ ਸਿੰਘ ਨੇ ਦਸਿਆ ਕਿ ਮ੍ਰਿਤਕ ਵਿਕਾਸ ਕੁਮਾਰ ਦੇ ਚਾਚਾ ਸੁਖਰਾਮ ਆਪਣੇ ਭਤੀਜਿਆਂ ਦੇ ਨਾਲ ਸੁਧਾਰ ਬਾਜ਼ਾਰ ਤੋਂ ਘਰ ਨੂੰ ਪਰਤ ਰਹੇ ਸਨ, ਪਿੰਡ ਦੇ ਨੇੜੇ ਪੁੱਜਣ 'ਤੇ ਤੇਜ਼ ਰਫਤਾਰ ਨਾਲ ਪਿਛੋਂ ਆ ਰਹੀ ਕਾਰ ਨੇ ਉਸਦੇ ਭਤੀਜੇ ਵਿਕਾਸ ਕੁਮਾਰ 'ਚ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਕਾਰ ਚਾਲਕ ਆਪਣੀ ਕਾਰ ਭਜਾਕੇ ਲੈ ਗਿਆ । ਉਸ ਦਾ ਚਾਚਾ ਵਿਕਾਸ ਨੂੰ ਹਸਪਤਾਲ ਲੈ ਕੇ ਗਿਆ, ਜਿਸਦੀ ਰਸਤੇ 'ਚ ਹੀ ਮੌਤ ਹੋ ਗਈ ।
ਥਾਣਾ ਸੁਧਾਰ ਮੁਖੀ ਨੇ ਦੱਸਿਆ ਮ੍ਰਿਤਕ ਦੇ ਚਾਚਾ ਸੁਖਰਾਮ ਦੇ ਬਿਆਨ 'ਤੇ ਕਥਿਤ ਦੋਸ਼ੀ ਪਵਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਸੁਧਾਰ 'ਤੇ ਮੁਕੱਦਮਾ ਦਰਜ ਕਰ ਲਿਆ ਹੈ, ਜਿਸਦੀ ਤਫਤੀਸ਼ ਏ. ਐੱਸ. ਆਈ. ਜਰਨੈਲ ਸਿੰਘ ਕਰ ਰਹੇ ਹਨ, ਨੇ ਦੱਸਿਆ ਕਿ ਪਵਨਦੀਪ ਸਿੰਘ ਨੇ ਵਿਕਾਸ ਕੁਮਾਰ ਨੂੰ ਟੱਕਰ ਮਾਰਨ ਤੋਂ ਬਾਅਦ ਤੇਜ਼ੀ ਨਾਲ ਕਾਰ ਭਜਾਕੇ ਲੈ ਗਿਆ ਅਤੇ ਅੱਗੇ ਜਾ ਕੇ ਬਿਜਲੀ ਦੇ ਖੰਭੇ ਨਾਲ ਟੱਕਰ ਮਾਰ ਦਿੱਤੀ, ਜਿਸ ਨਾਲ ਖੰਭਾ ਵੀ ਟੁੱਟ ਗਿਆ । ਮ੍ਰਿਤਕ ਦਾ ਅੱਜ ਸਿਵਲ ਹਸਪਤਾਲ ਸੁਧਾਰ ਵਿਖੇ ਪੋਸਟਮਾਰਟਮ ਕਰਵਾਕੇ ਲਾਸ਼ ਵਾਰਸਾਂ ਨੂੰ ਦੇ ਦਿੱਤੀ। ਕਥਿਤ ਦੋਸ਼ੀ ਪਵਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ।
ਉਧਰ ਕਾਰ ਦੀ ਟੱਕਰ 'ਚ ਜ਼ਖਮੀ ਹੋਏ ਸੁਖਦੇਵ ਸਿੰਘ ਪੁੱਤਰ ਮਹਿੰਦਰ ਸਿੰਘ ਪਿੰਡ ਸੁਧਾਰ ਨੇ ਦੱਸਿਆ ਕਿ ਉਹ ਆਪਣੇ ਬੱਚੇ ਏਕਮਵੀਰ ਸਿੰਘ (3) ਨੂੰ ਦਵਾਈ ਦਿਵਾਉਣ ਲਈ ਸੁਧਾਰ ਬਾਜ਼ਾਰ ਜਾ ਰਹੇ ਸਨ ਅਤੇ ਨਹਿਰ 'ਤੇ ਬਣੇ ਬਿਜਲੀ ਘਰ ਕੋਲ ਅੱਗੋਂ ਤੇਜ਼ ਰਫਤਾਰ ਆ ਰਹੀ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਸਿੱਧੀ ਟੱਕਰ ਮਾਰ ਦਿੱਤੀ, ਜਿਸ 'ਚ ਉਸਦੀ ਪਤਨੀ ਅਮਨਦੀਪ ਕੌਰ ਅਤੇ ਬੇਟਾ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਅਤੇ ਮੋਟਰਸਾਈਕਲ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਆਪਣਾ ਇਲਾਜ ਸਿਵਲ ਹਸਪਤਾਲ ਤੋਂ ਕਰਵਾਇਆ। ਇਸ ਸਬੰਧੀ ਥਾਣਾ ਮੁੱਖੀ ਨੇ ਦੱਸਿਆ ਕਿ ਹਾਦਸੇ 'ਚ ਜ਼ਖਮੀ ਸੁਖਦੇਵ ਸਿੰਘ ਦੇ ਬਿਆਨ ਵੀ ਲਏ ਜਾ ਰਹੇ ਹਨ ।
ਮੈਂ ਨਹੀਂ, ਕੈਪਟਨ ਨੇ ਕੀਤੀ ਵਾਅਦਾ ਖਿਲਾਫੀ ਦੀ ਰਾਜਨੀਤੀ : ਖਹਿਰਾ
NEXT STORY